Skip to main content

Gee 98News

ਝਟਕਾ ਨਿਊਜ਼ : ਪੰਜਾਬ ਸਰਕਾਰ ਨੇ ਸਾਰੇ ਵਹੀਕਲਾਂ ‘ਤੇ ਲਗਾ ਦਿੱਤਾ ਇੱਕ ਹੋਰ ਟੈਕਸ

ਚੰਡੀਗੜ੍ਹ,17 ਅਗਸਤ, Gee98 news service
-ਪੰਜਾਬ ਸਰਕਾਰ ਨੇ ਸੂਬੇ ‘ਚ 15 ਸਾਲ ਤੋਂ ਪੁਰਾਣੇ ਸਾਰੇ ਨਿੱਜੀ ਵਹੀਕਲਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਹੀਕਲਾਂ ਉੱਪਰ ਟੈਕਸ ਲਗਾ ਦਿੱਤਾ ਹੈ। ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਲਗਾਏ ਇਸ ਟੈਕਸ ਨੂੰ ਸਰਕਾਰ ਵੱਲੋਂ ਗਰੀਨ ਟੈਕਸ ਦਾ ਨਾਮ ਦਿੱਤਾ ਗਿਆ ਹੈ।‌ ਜੇਕਰ ਤੁਹਾਡੇ ਕੋਲ 15 ਸਾਲ ਤੋਂ ਪੁਰਾਣਾ ਕੋਈ ਵੀ ਨਿੱਜੀ ਦੋ ਪਹੀਆ, ਤਿੰਨ-ਚਾਰ ਪਹੀਆ ਵਾਹਨ ਹੈ ਜਾਂ 8 ਸਾਲ ਤੋਂ ਪੁਰਾਣਾ ਵਹੀਕਲ ਹੈ ਤਾਂ ਤੁਹਾਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਦਰਾਂ ਅਨੁਸਾਰ ਸਲਾਨਾ ਗਰੀਨ ਟੈਕਸ ਅਦਾ ਕਰਨਾ ਪਵੇਗਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਇਹ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਇਸ ਟੈਕਸ ਦਾ ਉਦੇਸ਼ ਵਾਹਨ ਮਾਲਕਾਂ ਨੂੰ ਆਪਣੇ ਪੁਰਾਣੇ ਵਾਹਨਾਂ ਨੂੰ ਸਵੈ-ਇੱਛਾ ਨਾਲ ਸਕ੍ਰੈਪ ਕਰਨ ਲਈ ਉਤਸ਼ਾਹਿਤ ਕਰਨਾ ਹੈ ਕਿਉਂਕਿ ਸਰਕਾਰ ਨੇ ਅਜੇ ਤੱਕ ਰਾਜ ਵਿੱਚ ਇਨ੍ਹਾਂ ਵਾਹਨਾਂ ਦੀ ਵਰਤੋਂ ‘ਤੇ ਪਾਬੰਦੀ ਨਹੀਂ ਲਗਾਈ ਹੈ। ਗ੍ਰੀਨ ਟੈਕਸ, ਜਿਸ ਨੂੰ ਪ੍ਰਦੂਸ਼ਣ ਟੈਕਸ ਅਤੇ ਵਾਤਾਵਰਣ ਟੈਕਸ ਵੀ ਕਿਹਾ ਜਾਂਦਾ ਹੈ, ਅਸਲ ਵਿੱਚ ਇੱਕ ਆਬਕਾਰੀ ਟੈਕਸ ਹੈ ਜੋ ਸਰਕਾਰ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਵਸਤਾਂ ‘ਤੇ ਟੈਕਸ ਲਗਾ ਕੇ ਇਕੱਠਾ ਕਰਦੀ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਤੋਂ ਰੋਕਣਾ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਨਾਲ ਹੀ ਇਸ ਤੋਂ ਮਿਲਣ ਵਾਲਾ ਪੈਸਾ ਵਾਤਾਵਰਨ ਸੁਰੱਖਿਆ ਅਤੇ ਪ੍ਰਦੂਸ਼ਣ ਘਟਾਉਣ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਜੇਕਰ ਵਾਹਨਾਂ ‘ਤੇ ਲੱਗੇ ਗ੍ਰੀਨ ਟੈਕਸ ਦੀ ਗੱਲ ਕਰੀਏ ਤਾਂ ਇਹ ਟੈਕਸ ਵਾਹਨ ਦੇ ਆਕਾਰ ਅਤੇ ਕਿਸਮ ਦੇ ਹਿਸਾਬ ਨਾਲ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਦੋਪਹੀਆ ਵਾਹਨ: 500 ਰੁਪਏ,

  • ਪੈਟਰੋਲ ਵਾਹਨ (1500 CC ਤੋਂ ਘੱਟ): 3,000 ਰੁਪਏ
  • ਡੀਜ਼ਲ ਵਾਹਨ (1500 ਸੀਸੀ ਤੋਂ ਘੱਟ): 4,000 ਰੁਪਏ
  • ਪੈਟਰੋਲ ਵਾਹਨ (1500 ਸੀਸੀ ਤੋਂ ਉੱਪਰ): 4,000 ਰੁਪਏ
  • ਡੀਜ਼ਲ ਵਾਹਨ (1500 ਸੀਸੀ ਤੋਂ ਵੱਧ): 6,000 ਰੁਪਏ
    ਇਸ ਤੋਂ ਇਲਾਵਾ ਵਪਾਰਕ ਵਾਹਨਾਂ ਉਪਰ‌ :-
  • 8 ਸਾਲ ਪੁਰਾਣੀ ਮੋਟਰਸਾਈਕਲ: 250 ਰੁਪਏ ਪ੍ਰਤੀ ਸਾਲ
  • ਥ੍ਰੀ-ਵ੍ਹੀਲਰ: 300 ਰੁਪਏ
  • ਮੈਕਸੀ ਕੈਬ: 500 ਰੁਪਏ ਪ੍ਰਤੀ ਸਾਲ
  • ਲਾਈਟ ਮੋਟਰ ਵਹੀਕਲ (LMV): 1,500 ਰੁਪਏ ਸਾਲਾਨਾ
  • ਮੱਧਮ ਮੋਟਰ ਵਾਹਨ: 2,000 ਰੁਪਏ ਸਾਲਾਨਾ
  • ਭਾਰੀ ਵਾਹਨ: 2,500 ਰੁਪਏ ਸਾਲਾਨਾ ਗਰੀਨ ਟੈਕਸ ਲਗਾਇਆ ਗਿਆ ਹੈ। ‌
error: Content is protected !!