Gee 98News

ਬੇਅਦਬੀ : ਹੁਣ ਟੋਪੀ ‘ਤੇ ਲਿਖ ਦਿੱਤਾ “ੴ”….800 ਰੁਪਏ ਰੱਖ ਦਿੱਤਾ ਰੇਟ….!

ਚੰਡੀਗੜ੍ਹ,17 ਅਗਸਤ, Gee98 news service
-ਸਾਲ 2015 ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਪ੍ਰਤੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਦੇ ਨਤੀਜੇ ਕਾਰਨ ਧਰਮ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਹੁਣ ਇੱਕ ਮਾਮਲਾ ਸਾਹਮਣੇ ਆਇਆ ਜਿਸ ਤਹਿਤ ਇਕ ਨਾਮੀ ਵੈਬਸਾਈਟ ਵੱਲੋਂ ਟੋਪੀ ਉੱਪਰ ੴ ਦਾ ਚਿੰਨ੍ਹ ਬਣਾ ਕੇ ਟੋਪੀਆਂ ਵੇਚੀਆਂ ਜਾ ਰਹੀਆਂ ਹਨ। ਨਾਮੀਂ ਵੈੱਬਸਾਈਟ “ਨਾਇਕਾ” ‘ਤੇ 800 ਰੁਪਏ ਵਿਚ ਅਜਿਹੀਆਂ ਟੋਪੀਆਂ ਵੇਚੀਆਂ ਜਾ ਰਹੀਆਂ ਹਨ ਜਿੰਨਾ ਉੱਪਰ ੴ ਚਿੰਨ੍ਹ ਉਕਰਿਆ ਹੋਇਆ ਹੈ। ‌ ਦੱਸ ਦੇਈਏ ਕਿ ਸਿੱਖ ਧਰਮ ਵਿੱਚ ੴ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਬੇਅਦਬੀ ਹੋ ਰਹੀ ਹੈ, ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਪਾਟ ਜਾਂ ਵਿਅਕਤੀ ਦਾ ਟੋਪੀ ਤੋਂ ਮਨ ਉਤਰ ਜਾਵੇਗਾ ਤਾਂ ਉਹ ਇਸ ਨੂੰ ਸੁੱਟ ਦੇਵੇਗਾ। ਇਸ ਨਾਲ ਬੇਅਦਬੀ ਹੋਵੇਗੀ। ਇਸ ਮਾਮਲੇ ਦਾ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈਂਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਵਿੱਚ ੴ ਦਾ ਮਹੱਤਵ ਹੈ। ਇਸ ਨੂੰ ਨਾ ਤਾਂ ਕੱਪੜੇ ‘ਤੇ,ਨਾ ਹੀ ਸਰੀਰ ‘ਤੇ ਉਕਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਗਲ ਟੀਮ ਵੱਲੋਂ ਨਾਇਕਾ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

error: Content is protected !!