Gee 98News

ਜੇਬ ਥੋੜ੍ਹੀ ਹੋਰ ਢਿੱਲੀ ਕਰੋ…ਨਵਾਂ ਵਹੀਕਲ ਖਰੀਦਣ ‘ਤੇ ਟੈਕਸ ਵਿੱਚ ਹੋ ਗਿਆ ਵਾਧਾ

ਚੰਡੀਗੜ੍ਹ, 22 ਅਗਸਤ, Gee98 news service
-ਜੇਕਰ ਤੁਸੀਂ ਨਵਾਂ ਮੋਟਰਸਾਈਕਲ ਅਤੇ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਆਪਣਾ ਬਜਟ ਕੁਝ ਵੱਧ ਰੱਖਣਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਨਵਾਂ ਮੋਟਰਸਾਈਕਲ ਅਤੇ ਕਾਰ ਖਰੀਦਣ ਦੇ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ 21 ਅਗਸਤ ਤੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਨੇ ਨਵੇਂ ਵਹੀਕਲਾਂ ਦੀ ਰਜਿਸਟਰੇਸ਼ਨ ਫੀਸ ਵਿੱਚ ਵਾਧਾ ਕੀਤਾ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਕ ਲੱਖ ਰੁਪਏ ਦੀ ਕੀਮਤ ਤੱਕ ਦੇ ਮੋਟਰਸਾਈਕਲ ਅਤੇ ਚਾਰ ਪਹੀਆਂ ਵਾਹਨਾਂ ਦੇ ਰਜਿਸਟਰੇਸ਼ਨ ਟੈਕਸ ਵਧਾਇਆ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਦੋ ਪਹੀਆ ਨਿੱਜੀ ਵਾਹਨ ਖਰੀਦਣ ਲਈ ਜੋ ਪਹਿਲਾਂ 7 % ਟੈਕਸ ਸੀ ਹੁਣ ਵਧਾ ਕੇ 7.5 % ਕਰ ਦਿੱਤਾ ਗਿਆ ਹੈ। ਜੋ ਪਹਿਲਾਂ 9 % ਸੀ ਹੁਣ ਵਧਾ ਕੇ 10 % ਕਰ ਦਿੱਤਾ ਗਿਆ ਹੈ। ਜੋ ਪਹਿਲਾਂ 10 % ਸੀ ਹੁਣ ਵਧਾ ਕੇ 11 % ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਿੱਜੀ ਵਰਤੋਂ ਲਈ ਚਾਰ ਪਈ ਹ ਵਾਹਣ ਖਰੀਦਣ ਤੇ ਜੋ ਪਹਿਲਾਂ 9 % ਸੀ ਹੁਣ ਵਧਾ ਕੇ 9.5 % ਕਰ ਦਿੱਤਾ ਗਿਆ ਹੈ। ਜੋ ਪਹਿਲਾਂ 11 % ਸੀ ਹੁਣ ਵਧਾ ਕੇ 12 % ਕਰ ਦਿੱਤਾ ਗਿਆ ਹੈ, ਜੋ ਪਹਿਲਾਂ 12 ਸੀ ਹੁਣ ਵਧਾ ਕੇ 13 % ਕਰ ਦਿੱਤਾ ਗਿਆ ਹੈ।

error: Content is protected !!