Skip to main content

Gee 98News

…ਤਾਂ ਕੀ ਹੁਣ ਪੰਜਾਬ ‘ਚ ਹੇਅਰ ਸੈਲੂਨ ਬੰਦ ਹੋ ਜਾਣਗੇ….! ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੇਅਰ ਸੈਲੂਨ ਮਾਲਕਾਂ ਨੂੰ ਸਖ਼ਤ ਨੋਟਿਸ ਜਾਰੀ

ਚੰਡੀਗੜ੍ਹ,24 ਅਗਸਤ, Gee98 news service
-ਪੰਜਾਬ ‘ਚ ਹੇਅਰ ਸੈਲੂਨ ਵਾਲੇ ਹੁਣ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ‘ਚ ਹੇਅਰ ਸੈਲੂਨ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੇਅਰ ਸੈਲੂਨ ਵਾਲੇ ਜੋ ਵਾਲਾਂ ਨੂੰ ਡਾਈ, ਬਲੀਚਿੰਗ ਲਗਾਉਣ ਤੋਂ ਬਾਅਦ ਜਦੋਂ ਵਾਲ ਧੋਦੇ ਹਨ ਤਾਂ ਉਹ ਪਾਣੀ ਸਿੱਧਾ ਸੀਵਰੇਜ ਵਿੱਚ ਜਾਂਦਾ ਹੈ,ਜਿਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਦੂਜੇ ਪਾਸੇ ਕੱਟੇ ਹੋਏ ਵਾਲਾਂ ਨੂੰ ਸਿੱਧਾ ਕਚਰੇ ਵਿੱਚ ਸੁੱਟਣ ਨਾਲ ਹਵਾ ਪ੍ਰਦੂਸ਼ਿਤ ਹੁੰਦੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਮੋਹਾਲੀ, ਜਲੰਧਰ, ਲੁਧਿਆਣਾ ਤੇ ਅਮ੍ਰਿਤਸਰ ਹੇਅਰ ਸੈਲੂਨ ਵਾਲਿਆਂ ਨੂੰ ਨੋਟਿਸ ਭੇਜ ਕੇ 2 ਅਤੇ 3 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੇਅਰ ਸੈਲੂਨ ਵਾਲਿਆਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ, ਜਿੱਥੇ ਇਹਨਾਂ ਨੂੰ ਵਾਤਾਵਰਨ ਅਤੇ ਪਾਣੀ ਪ੍ਰਦੂਸ਼ਣ ਸਬੰਧੀ ਆਪਣਾ ਸਿਸਟਮ ਸੁਧਾਰਨ ਲਈ ਆਖਿਆ ਜਾਵੇਗਾ। ‌ ਜੇਕਰ ਇਹ ਆਪਣਾ ਸਿਸਟਮ ਠੀਕ ਨਹੀਂ ਰੱਖਣਗੇ ਤਾਂ ਜੁਰਮਾਨਾ ਵੀ ਲਗਾਇਆ ਜਾਵੇਗਾ। ‌ ਅਧਿਕਾਰੀਆਂ ਦਾ ਕਹਿਣਾ ਹੈ ਸੈਲੂਨ ਮਾਲਕਾਂ ਨੂੰ ਵਾਤਾਵਰਨ ਅਤੇ ਪਾਣੀ ਪ੍ਰਦੂਸ਼ਣ ਕਰਨ ਵਾਲੇ ਸਾਰੇ ਕਦਮ ਰੋਕਣੇ ਪੈਣਗੇ। ਜੇਕਰ ਸੈਲੂਨ ਮਾਲਕ ਵਾਲਾਂ ਨੂੰ ਡਾਈ, ਬਲੀਚਿੰਗ ਦਾ ਪਾਣੀ ਅਤੇ ਕੱਟੇ ਹੋਏ ਵਾਲਾਂ ਦਾ ਕੋਈ ਹੱਲ ਆਪਣੇ ਪੱਧਰ ‘ਤੇ ਨਹੀਂ ਕਰਦੇ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਖਤ ਕਦਮ ਚੁੱਕਦੇ ਹੋਏ ਬਿਜਲੀ ਵਿਭਾਗ ਨੂੰ ਸੈਲੂਨ ਦੇ ਬਿਜਲੀ ਸਪਲਾਈ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਜਾ ਸਕਦੇ ਹਨ। ਉਹ ਵਾਲਿਆਂ ਦੇ ਖਿਲਾਫ ਆਪਣੀ ਮੁਹਿੰਮ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਮੋਹਾਲੀ ਵਿਖੇ ਇੱਕ ਸੈਲੂਨ ਤੇ ਚੈਕਿੰਗ ਦੀ ਕੀਤੀ ਜਿੱਥੇ ਦੇਖਿਆ ਗਿਆ ਕਿ ਵਾਲ ਧੋਣ ਅਤੇ ਵਾਲਾਂ ਨੂੰ ਰੰਗਣ ਦੌਰਾਨ ਪੈਦਾ ਹੋਣ ਵਾਲਾ ਗੰਦਾ ਪਾਣੀ ਬਿਨਾਂ ਕਿਸੇ ਟਰੀਟਮੈਂਟ ਦੇ ਸੀਵਰੇਜ ਵਿੱਚ ਛੱਡ ਦਿੱਤਾ ਜਾਂਦਾ ਹੈ। ਵਾਲਾਂ ਨੂੰ ਕੱਟਣ ਤੋਂ ਬਾਅਦ, ਵਾਲਾਂ ਨੂੰ ਰੰਗਣ ਲਈ ਵਰਤੇ ਜਾਣ ਵਾਲੇ ਦਸਤਾਨੇ, ਪਲਾਸਟਿਕ ਦੀਆਂ ਬੋਤਲਾਂ ਅਤੇ ਰੰਗਦਾਰ ਫੋਇਲ ਪੇਪਰ ਨੂੰ ਹੋਰ ਆਮ ਕੂੜਾ-ਕਰਕਟ ਦੇ ਨਾਲ ਥਾਂ ‘ਤੇ ਸੁੱਟ ਦਿੱਤਾ ਜਾਂਦਾ ਹੈ। ਸੈਲੂਨ ਦਾ ਮਾਲਕ ਵਾਲਾਂ ਦੀ ਰਹਿੰਦ-ਖੂੰਹਦ ਸਮੇਤ ਠੋਸ ਰਹਿੰਦ-ਖੂੰਹਦ ਦੇ ਵਿਗਿਆਨਕ ਨਿਪਟਾਰੇ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਏਅਰ ਸੈਲੂਨ ਵਾਲਿਆਂ ਲਈ ਨੋਟਿਸ ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਅਤੇ ਹਵਾ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1981 ਦੀ ਉਲੰਘਣਾ ਤਹਿਤ ਜਾਰੀ ਕੀਤੇ ਗਏ ਹਨ। ‌ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੋਟਿਸ ਤੋਂ ਬਾਅਦ ਸੈਲੂਨ ਮਾਲਕਾਂ ਵਿੱਚ ਤਰਥੱਲੀ ਮੱਚੀ ਹੋਈ ਹੈ। ਬੋਰਡ ਦੀਆਂ ਹਦਾਇਤਾਂ ਵਿੱਚ ਜਿਹੜੇ ਪ੍ਰਬੰਧ ਸੈਲੂਨ ਮਾਲਕਾਂ ਨੂੰ ਕਰਨ ਲਈ ਕਿਹਾ ਉਹ ਸੌਖੇ ਅਤੇ ਸਸਤੇ ਨਹੀਂ ਹਨ। ਜੇਕਰ ਸੈਲੂਨ ਮਾਲਕਾਂ ਵੱਲੋਂ ਬੋਰਡ ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰਬੰਧ ਨਹੀਂ ਵੀ ਕੀਤੇ ਜਾਂਦੇ ਤਾਂ ਬਿਜਲੀ ਸਪਲਾਈ ਕੱਟਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਸੈਲੂਨ ਬੰਦ ਵੀ ਹੋ ਸਕਦੇ ਹਨ।

error: Content is protected !!