Gee 98News

…ਹੁਣ ਕੱਲ੍ਹ ਨੂੰ ਹੋਵੇਗਾ ਫੈਸਲਾ ਨਗਰ ਕੌਂਸਲ ਬਰਨਾਲੇ ਦੀ ਪ੍ਰਧਾਨਗੀ ਦਾ…!

ਬਰਨਾਲਾ,28 ਅਗਸਤ, (ਨਿਰਮਲ ਸਿੰਘ ਪੰਡੋਰੀ)-
-ਮੰਗਲਵਾਰ 27 ਅਗਸਤ ਬਰਨਾਲਾ ਜ਼ਿਲ੍ਹੇ ਦੇ ਵਸਨੀਕਾਂ ਦੀਆਂ ਨਜ਼ਰਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲ ਲੱਗੀਆਂ ਹੋਈਆਂ ਸਨ ਪਰ ਮਾਨਯੋਗ ਜੱਜ ਸਾਹਿਬ ਦੇ ਛੁੱਟੀ ‘ਤੇ ਚਲੇ ਜਾਣ ਕਰਕੇ ਹੁਣ ਜ਼ਿਲ੍ਹਾ ਵਾਸੀਆਂ ਨੂੰ ਬਰਨਾਲੇ ਦੇ ਇੱਕ ਮਹੱਤਵਪੂਰਨ ਫੈਸਲੇ ‘ਤੇ 29 ਅਗਸਤ ਤੱਕ ਉਡੀਕ ਕਰਨੀ ਪਵੇਗੀ। ਦੱਸ ਦੇਈਏ ਕਿ 27 ਅਗਸਤ ਨੂੰ ਬਰਨਾਲਾ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਕੇਸ ਦਾ ਫੈਸਲਾ ਸੀ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਸਾਹਿਬ ਦੇ ਅਚਾਨਕ ਛੁੱਟੀ ‘ਤੇ ਚਲੇ ਜਾਣ ਕਰਕੇ 27 ਅਗਸਤ ਨੂੰ ਇਸ ਸਬੰਧੀ ਫੈਸਲਾ ਨਹੀਂ ਸੁਣਾਇਆ ਜਾ ਸਕਿਆ ਜਿਸ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਸਬੰਧੀ ਕੇਸ ਦਾ ਫੈਸਲਾ ਹੁਣ 29 ਅਗਸਤ ਨੂੰ ਸੁਣਾਇਆ ਜਾਵੇਗਾ।

error: Content is protected !!