Gee 98News

1 ਸਤੰਬਰ ਤੋਂ ਲਾਗੂ ਹੋਣਗੇ ਵੱਡੇ ਬਦਲਾਅ…ਜੇਬ ਹੋ ਸਕਦੀ ਹੈ ਢਿੱਲੀ… ਕਰੈਡਿਟ ਕਾਰਡਾਂ ਦੇ ਬਦਲਣਗੇ ਨਿਯਮ…ਪੜ੍ਹੋ ਖ਼ਬਰ

ਚੰਡੀਗੜ੍ਹ,31 ਅਗਸਤ, Gee98 news service
-ਹਰੇਕ ਮਹੀਨੇ ਦੀ ਪਹਿਲੀ ਤਾਰੀਕ ਨੂੰ ਤੇਲ ਕੰਪਨੀਆਂ ਕੁਝ ਵਿੱਤੀ ਬਦਲਾਅ ਕਰਦੀਆਂ ਹਨ ਜਿਨਾਂ ਨਾਲ ਹਰ ਨਾਗਰਿਕ ਦੀ ਜੇਬ ‘ਤੇ ਅਸਰ ਪੈਂਦਾ ਹੈ। ਕਈ ਵਾਰੀ ਇਹ ਤਬਦੀਲੀਆਂ ਕੁਝ ਪੌਜੇਟਿਵ ਵੀ ਹੁੰਦੀਆਂ ਹਨ ਅਤੇ ਕਈ ਵਾਰੀ ਨੈਗੇਟਿਵ ਵੀ ਹੁੰਦੀਆਂ ਹਨ ਭਾਵ ਕਿ ਕਈ ਵਾਰੀ ਇਹ ਤਬਦੀਲੀਆਂ ਨਾਗਰਿਕਾਂ ਦੀ ਜੇਬ ‘ਤੇ ਵੱਡਾ ਭਾਰ ਵੀ ਪਾ ਜਾਂਦੀਆਂ ਹਨ। ‌ਇਸ ਵਾਰ ਵੀ ਸਤੰਬਰ ਦੀ ਪਹਿਲੀ ਤਰੀਕ ਨਵੇਂ ਬਦਲਾਅ ਲੈ ਕੇ ਆ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਜਾਣਕਾਰੀ ਅਨੁਸਾਰ, ਇਨ੍ਹਾਂ ਬਦਲਾਅ ‘ਚ ਗੈਸ ਸਿਲੰਡਰ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ ਸ਼ਾਮਲ ਹਨ। ਗੈਸ ਕੰਪਨੀਆਂ ਹਰੇਕ ਮਹੀਨੇ ਦੀ ਇਕ ਤਰੀਕ ਨੂੰ ਆਪਣੀਆਂ ਨਵੀਆਂ ਦਰਾਂ ਤੈਅ ਕਰਦੀਆਂ ਹਨ। ਜੁਲਾਈ ਮਹੀਨੇ ਦੀ ਇਕ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 8.50 ਰੁਪਏ ਦਾ ਵਾਧਾ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ 1 ਸਤੰਬਰ ਨੂੰ ਘਰੇਲੂ ਗੈਸ ਕੀਮਤਾਂ ‘ਚ ਕੋਈ ਤਬਦੀਲੀ ਨਹੀਂ ਹੋਵੇਗੀ, ਜਦ ਕਿ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਘਾਟੇ ਵਾਧੇ ਦੇ ਆਸਾਰ ਹਨ। ਇਸ ਤੋਂ ਇਲਾਵਾ CNG-PNG ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਸਰਕਾਰੀ ਕਰਮਚਾਰੀ 1 ਸਤੰਬਰ ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ। ਇਸ ਲਈ 1 ਸਤੰਬਰ ਨੂੰ ਕੇਂਦਰ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੋਦੀ ਸਰਕਾਰ ਮਹਿੰਗਾਈ ਭੱਤੇ ‘ਚ ਕਰੀਬ 3 ਫੀਸਦੀ ਦਾ ਵਾਧਾ ਕਰ ਸਕਦੀ ਹੈ। ਫਿਲਹਾਲ, ਮਹਿੰਗਾਈ ਭੱਤਾ 50 ਫੀਸਦੀ ਦੇ ਕਰੀਬ ਹੈ।ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰਨ ਸਬੰਧੀ ਸਤੰਬਰ ਦੇ ਮਹੀਨੇ ਦੀ 14 ਤਰੀਕ ਅਹਿਮ ਹੋਵੇਗੀ। ਹੁਣ 14 ਤਰੀਕ ਤੱਕ ਅਧਾਰ ਕਾਰਡ ਮੁਫਤ ਅਪਡੇਟ ਕਰਵਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਚਾਰਜ ਵਸੂਲ ਕੀਤਾ ਜਾਵੇਗਾ। ‌ ਇਕ ਸਤੰਬਰ ਨੂੰ ਹੋਣ ਵਾਲੇ ਇੱਕ ਹੋਰ ਮਹੱਤਵਪੂਰਨ ਬਦਲਾਅ ਤਹਿਤ ਨਿੱਜੀ ਖੇਤਰ ਦਾ ਸਭ ਤੋਂ ਵੱਡਾ HDFC ਬੈਂਕ 1 ਸਤੰਬਰ ਤੋਂ ਕ੍ਰੈਡਿਟ ਕਾਰਡ ਨਿਯਮਾਂ ‘ਚ ਬਦਲਾਅ ਕਰਨ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੈਂਕ ਕ੍ਰੈਡਿਟ ਕਾਰਡ ‘ਤੇ ਉਪਲਬਧ ਰਿਵਾਰਡ ਪੁਆਇੰਟਸ ਦੀ ਸੀਮਾ ਤੈਅ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਗ੍ਰਾਹਕਾਂ ਨੂੰ ਹਰ ਮਹੀਨੇ ਸਿਰਫ 2 ਹਜ਼ਾਰ ਪੁਆਇੰਟ ਹੀ ਮਿਲਣਗੇ। ਇਸ ਦੇ ਨਾਲ ਹੀ, IDFC ਬੈਂਕ ਵੀ ਕ੍ਰੈਡਿਟ ਕਾਰਡ ਨਿਯਮਾਂ ਨੂੰ ਬਦਲਣ ਲਈ ਤਿਆਰ ਹੈ। ਬੈਂਕ ਕਾਰਡ ‘ਤੇ ਘੱਟੋ-ਘੱਟ ਰਕਮ ਘਟਾਉਣ ਜਾ ਰਿਹਾ ਹੈ। ਸਭ ਤੋਂ ਮਹੱਤਵਪੂਰਨ ਭੁਗਤਾਨ ਦੀ ਮਿਤੀ ਵੀ ਘਟਾਈ ਜਾਵੇਗੀ। ਹੁਣ ਭੁਗਤਾਨ ਲਈ ਸਿਰਫ 15 ਦਿਨ ਹੀ ਮਿਲਣਗੇ। 1 ਸਤੰਬਰ ਤੋਂ ਫਰਜ਼ੀ ਕਾਲਾਂ ਅਤੇ ਮੈਸੇਜਾਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਰਜ਼ੀ ਕਾਲਾਂ ਅਤੇ ਮੈਸੇਜਾਂ ਨੂੰ ਹਰ ਕੀਮਤ ‘ਤੇ ਬੰਦ ਕਰਨ ਲਈ ਕਿਹਾ ਹੈ। ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

error: Content is protected !!