Gee 98News

ਬਿਜਲੀ ਸੇਵਾਵਾਂ ਰੱਬ ਆਸਰੇ…ਜੇ ਸਪਲਾਈ ਬੰਦ ਹੋ ਗਈ ਤਾਂ ਬੰਦ ਹੀ ਰਹੇਗੀ…ਬਿਜਲੀ ਕਾਮੇ ਤਿੰਨ ਰੋਜ਼ਾ ਸਮੂਹਿਕ ਛੁੱਟੀ ‘ਤੇ…!

ਬਰਨਾਲਾ 10 ਸਤੰਬਰ, (ਨਿਰਮਲ ਸਿੰਘ ਪੰਡੋਰੀ)-
ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਸੱਦੇ ‘ਤੇ ਸਮੂਹ ਸਰਕਲ ਬਰਨਾਲਾ ਦੇ ਕਾਮੇ ਪਾਵਰ ਕਾਮ ਮੈਨੇਜਮੈਂਟ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਅਣਦੇਖੀ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਤਿੰਨ ਰੋਜ਼ਾ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ, ਜਿਸ ਤੋਂ ਬਾਅਦ ਸਮੁੱਚੇ ਜ਼ਿਲ੍ਹੇ ਬਰਨਾਲਾ ਦੀਆਂ ਬਿਜਲੀ ਸੇਵਾਵਾਂ ਹੁਣ ਰੱਬ ਆਸਰੇ ਹਨ। ‌ ਦੱਸ ਦੇਈਏ ਕਿ ਬਿਜਲੀ ਕਾਮਿਆਂ ਨੇ ਪਹਿਲਾਂ ਹੀ ਤਿੰਨ ਦਿਨਾਂ ਦੀ ਸਮੂਹਕ ਛੁੱਟੀ ‘ਤੇ ਜਾਣ ਦੀ ਚੇਤਾਵਨੀ ਦਿੱਤੀ ਸੀ ਪ੍ਰੰਤੂ ਸਰਕਾਰ ਵੱਲੋਂ ਕਾਮਿਆਂ ਨੂੰ ਸਮੂਹਕ ਛੁੱਟੀ ‘ਤੇ ਜਾਣ ਤੋਂ ਰੋਕਣ ਲਈ ਕੋਈ ਕਾਰਗਰ ਯਤਨ ਨਹੀਂ ਕੀਤੇ ਗਏ। ਅੱਜ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਸਥਾਨਕ ਧਨੌਲਾ ਰੋਡ ਸ਼ਹਿਰੀ ਦਫਤਰ ਵਿਖੇ ਇੰਜਨੀਅਰ ਮਹਿੰਦਰ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ। ਬਿਜਲੀ ਕਾਮਿਆਂ ਦੀ ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਮੈਨੇਜਮੈਂਟ ਵੱਲੋਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਜਲਦੀ ਲਾਗੂ ਕਰਨ ਦੀ ਮੰਗ ਕੀਤੀ ਉੱਥੇ ਹੀ ਬਿਜਲੀ ਕਾਮਿਆਂ ਦੀਆਂ ਕੁਝ ਹੋਰ ਲਟਕਦੀਆਂ ਮੰਗਾਂ ਵੀ ਮੰਨਣ ਦੀ ਮੰਗ ਕੀਤੀ। ‌ ਬਣਾ ਰਹੇ ਨੇ ਕਿਹਾ ਕਿ ਬਿਜਲੀ ਕਾਮਿਆਂ ਦੀਆਂ ਕੁਝ ਮੰਗਾਂ ਅਜਿਹੀਆਂ ਹਨ ਜਿਹੜੀਆਂ ਮੈਨੇਜਮੈਂਟ ਮੰਨ ਚੁੱਕੀ ਹੈ ਪ੍ਰੰਤੂ ਲਾਗੂ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਅੱਜ ਦੇ ਇਸ ਪਹਿਲੇ ਦਿਨ ਦੇ ਧਰਨੇ ਵਿੱਚ ਮੁਲਾਜ਼ਮ, ਪੈਨਸ਼ਨਰਜ਼ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਾਫ਼ੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਬਿਜਲੀ ਕਾਮਿਆਂ ਦੇ ਸਮੂਹਿਕ ਛੁੱਟੀ ‘ਤੇ ਜਾਣ ਨਾਲ 66 ਕੇਵੀ ਲਾਈਨਾਂ ਬੰਦ ਹੋਣ ਨਾਲ ਬਹੁਤ ਸਾਰੇ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਈ।ਬੁਲਾਰੇ ਆਗੂਆਂ ਨੇ ਪਾਵਰਕਾਮ ਦੀ ਮਨੇਜਮੈਂਟ ਵੱਲੋਂ ਸੰਘਰਸ਼ ਨੂੰ ਕੁਚਲਣ ਦਾ ਭਰਮ ਪਾਲਦਿਆਂ ” ਐਸਮਾ” ਲਾਗੂ ਕੀਤਾ ਸੀ ਪਰ ਸੰਘਰਸ਼ਸੀਲ ਜਥੇਬੰਦੀਆਂ ਨੇ ਪਾਵਰਕਾਮ ਦੇ ਇਸ ਜਾਫਰ ਕਦਮ ਦਾ ਜਥੇਬੰਦਕ ਏਕੇ ਨੂੰ ਹੋਰ ਵਧੇਰੇ ਮਜ਼ਬੂਤ ਕਰਦਿਆਂ ਟਾਕਰਾ ਕਰਨ ਦਾ ਸੱਦਾ ਦਿੱਤਾ, ਬੁਲਾਰਿਆਂ ਨੇ ਦੱਸਿਆ ਕਿ ਦੋ ਦਿਨ ਹੋਰ 11-12 ਸਤੰਬਰ ਨੂੰ ਇਸੇ ਤਰ੍ਹਾਂ ਰੋਸ ਰੈਲੀ ਕੀਤੀ ਜਾਵੇਗੀ। ਇਸ ਧਰਨੇ ਨੂੰ ਇੰਜ ਸੁਖਵਿੰਦਰ ਸਿੰਘ ਸੰਘੇੜਾ, ਕੁਲਵਿੰਦਰ ਸਿੰਘ ਠੀਕਰੀਵਾਲਾ , ਇੰਜ ਹਰਮਨਪ੍ਰੀਤ ਸਿੰਘ, ਇੰਜ ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਸਤਿੰਦਰਪਾਲ ਸਿੰਘ, ਜਗਤਾਰ ਸਿੰਘ ਖੇੜੀ , ਰਾਮਪਾਲ ਸਿੰਘ , ਪੰਕਜ, ਇੰਜ ਗੁਰਲਾਭ ਸਿੰਘ, ਕੁਲਵੀਰ ਸਿੰਘ ਔਲ਼ਖ, ਕਿਸਾਨ ਆਗੂ ਬੀ ਕੇ ਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀਕਲਾਂ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਜੱਗਾ ਸਿੰਘ ਧਨੌਲਾ, ਰਜਿੰਦਰ ਸਿੰਘ ਖਿਆਲੀ , ਇਨਕਲਾਬੀ ਕੇਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ, ਮੇਲਾ ਸਿੰਘ ਕੱਟੂ ਨੇ ਵੀ ਸੰਬੋਧਨ ਕਰਦੇ ਹੋਏ ਬਿਜਲੀ ਮੁਲਾਜਮਾਂ ਮੰਨੀਆਂਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

error: Content is protected !!