Gee 98News

ਨਮਾਜ਼ ਤੋਂ ਪੰਜ ਮਿੰਟ ਪਹਿਲਾਂ ਦੁਰਗਾ ਪੂਜਾ ਦੀਆਂ ਰਸਮਾਂ ਤੇ ਸਾਊਂਡ ਸਿਸਟਮ ਬੰਦ ਕਰੋ…ਬੰਗਲਾ ਦੇਸੀ ਹਿੰਦੂਆਂ ਨੂੰ ਤਾਲਿਬਾਨੀ ਹੁਕਮ

ਚੰਡੀਗੜ੍ਹ,11 ਸਤੰਬਰ Gee98 news service
-ਸ਼ੇਖ਼ ਹਸੀਨਾ ਦਾ ਤਖ਼ਤਾ ਪਲਟ ਕੇ ਬਣੀ ਮੁਹੰਮਦ ਯੂਨਿਸ ਦੀ ਬੰਗਲਾਦੇਸ਼ੀ ਸਰਕਾਰ ਨੇ ਦੁਰਗਾ ਪੂਜਾ ਦੇ ਤਿਉਹਾਰ ਸਬੰਧੀ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਨੂੰ ਤਾਲਿਬਾਨੀ ਹੁਕਮ ਜਾਰੀ ਕੀਤੇ ਹਨ। ਬੰਗਲਾਦੇਸ਼ ਵਿੱਚ ਮੁਹੰਮਦ ਯੂਨਿਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ ਪੰਜ ਮਿੰਟ ਪਹਿਲਾਂ ਦੁਰਗਾ ਪੂਜਾ ਨਾਲ ਸਬੰਧਤ ਰਸਮਾਂ ਅਤੇ ਸਾਊਂਡ ਸਿਸਟਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹੁਕਮ ਕਾਰਨ ਹਿੰਦੂ ਭਾਈਚਾਰੇ ਵਿੱਚ ਗੁੱਸਾ ਹੈ। ਲੋਕ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਹੁਕਮ ਦੀ ਤੁਲਨਾ ਤਾਲਿਬਾਨ ਦੇ ਹੁਕਮ ਨਾਲ ਕਰ ਰਹੇ ਹਨ। ਇਸ ਫ਼ੈਸਲੇ ਦਾ ਵਿਰੋਧ ਵੀ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਮੰਗਲਵਾਰ ਨੂੰ ਸਕੱਤਰੇਤ ‘ਚ ਬੰਗਲਾਦੇਸ਼ ਪੂਜਾ ਉਦਯਪਨ ਪ੍ਰੀਸ਼ਦ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ ਪੰਜ ਮਿੰਟ ਪਹਿਲਾਂ ਅਤੇ ਉਸ ਸਮੇਂ ਦੌਰਾਨ ਸੰਗੀਤਕ ਸਾਜ਼ ਅਤੇ ਸਾਉਂਡ ਸਿਸਟਮ ਬੰਦ ਰੱਖਣ ਲਈ ਕਿਹਾ ਗਿਆ ਹੈ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਹਿੰਦੂਆਂ ਨੂੰ ਗ੍ਰਿਫ਼ਤਾਰੀ ਦਾ ਸਾਹਮਣਾ ਕਰਨਾ ਪਵੇਗਾ। ਦੁਰਗਾ ਪੂਜਾ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਤਿਉਹਾਰ ਹੈ। ਬੰਗਲਾਦੇਸ਼ੀ ਹਿੰਦੂ 9 ਅਕਤੂਬਰ ਤੋਂ 13 ਅਕਤੂਬਰ ਤੱਕ ਦੁਰਗਾ ਪੂਜਾ ਮਨਾਉਣਗੇ। ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਇਹ ਵੀ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਆਵਾਜਾਈ ਕਾਰਨ ਦੁਰਗਾ ਪੂਜਾ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੰਗਲਾਦੇਸ਼ੀ ਲੋਕ ਪੂਜਾ-ਪਾਠ ਕਰਨ ਲਈ ਭਾਰਤੀ ਖੇਤਰ ਵਿੱਚ ਜਾਂਦੇ ਹਨ, ਜਦਕਿ ਭਾਰਤੀ ਲੋਕ ਸਾਡੇ ਖੇਤਰ ਵਿੱਚ ਆਉਂਦੇ ਸਨ। ਇਸ ਵਾਰ ਅੰਤਰਿਮ ਸਰਕਾਰ ਨੇ ਇਸ ਆਵਾਜਾਈ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।

error: Content is protected !!