Gee 98News

ਪਿੰਡ ਚੰਨਣਵਾਲ ਵਿਖੇ ਸਲਾਨਾ ਬਰਸੀ ਅਤੇ 10 ਰੋਜ਼ਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ -ਮਹੰਤ ਯਾਦਵਿੰਦਰ ਸਿੰਘ

ਮਹਿਲ ਕਲਾਂ 13 ਸਤੰਬਰ ( ਜਸਵੰਤ ਸਿੰਘ ਲਾਲੀ ) ਇਥੋਂ ਨਜ਼ਦੀਕੀ ਪਿੰਡ ਚੰਨਣਵਾਲ ਵਿਖੇ ਬ੍ਰਹਮਨੇਸਟੀ ਮਹਾਰਾਜ 1008 ਸੰਤ ਬਾਬਾ ਮਹਿਤਾਬ ਸਿੰਘ ਤੇ ਭੇਖ ਭੂਸ਼ਨ ਜੀ ਦੀ 144ਵੀਂ,108 ਸੰਤ ਬਾਬਾ ਸਿਆਮ ਸਿੰਘ ਜੀ ਦੀ 100ਵੀਂ, ਸੰਤ ਬਾਬਾ ਬਸੰਤ ਸਿੰਘ ਜੀ ਦੀ 46ਵੀਂ ਅਤੇ ਬਾਬਾ ਭਾਗ ਸਿੰਘ ਜੀ ਦੀ 6ਵੀਂ ਸਲਾਨਾ ਬਰਸੀ ਸਮਾਗਮ 10 ਰੋਜ਼ਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਯਾਦਵਿੰਦਰ ਸਿੰਘ ਬੁੱਟਰ ਚੇਲਾ ਸਵਰਗਵਾਸੀ ਮਹੰਤ ਭਾਗ ਸਿੰਘ (ਪ੍ਰਧਾਨ ਨਿਰਮਲ ਮਾਲਵਾ ਮੰਡਲ ਰਜਿ. ਪੰਜਾਬ) ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਹਨਾਂ ਦੱਸਿਆ ਕਿ ਮਿਤੀ 14 ਸਤੰਬਰ (30 ਭਾਦੋਂ )ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਮਿਤੀ 21 ਸਤੰਬਰ (6 ਅੱਸੂ) ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 23 ਸਤੰਬਰ (8ਅੱਸੂ) ਦਿਨ ਸੋਮਵਾਰ ਨੂੰ ਭੋਗ ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ।ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਕਤ 10 ਰੋਜ਼ਾ) ਬਰਸੀ ਅਤੇ ਜੋੜ ਮੇਲੇ ਸਮਾਗਮ ਚ’ ਸੰਗਤਾਂ ਪਰਿਵਾਰਾਂ ਸਮੇਤ ਪੁੱਜ ਕੇ ਆਪਣਾ ਜੀਵਨ ਸਫਲਾ ਬਣਾਉਣ। ਇਸ ਮੌਕੇ ਡਾ ਗੋਪਾਲ ਸਿੰਘ ਚੰਨਣਵਾਲ, ਗੁਰਪ੍ਰੀਤ ਸਿੰਘ ,ਰਣਜੀਤ ਸਿੰਘ ਗਿੱਲ ,ਰਣਵੀਰ ਸਿੰਘ ਗਿੱਲ ,ਬੱਬੂ ਚੀਮਾ, ਨਿਰਮਲ ਸਿੰਘ ਜਟਾਣਾ, ਪਰਮਜੀਤ ਸਿੰਘ ਜਟਾਣਾ, ਮਨਦੀਪ ਸਿੰਘ ਜਟਾਣਾ, ਜਸਵਿੰਦਰ ਸਿੰਘ ਗਿੱਲ, ਅਰਸ਼ਦੀਪ ਸਿੰਘ ਬੜਿੰਗ ਅਤੇ ਹਰਵਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।

error: Content is protected !!