Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਓਏ ਛੋਟੂ…ਪੰਜਾਬ ਪੁਲਿਸ ਦੀ ਗੱਡੀ ਪਿੱਛੇ ਆਉਂਦੀ ਆਂ…ਜਲਦੀ ਰਸਤਾ ਦੇਦੇ…ਨਹੀਂ ਤਾਂ ਇਹ ਖ਼ਬਰ ਪੜ੍ਹ ਲੈ…!

Nirmal Pandori by Nirmal Pandori
09/14/2024
in ਪੰਜਾਬ
Reading Time: 1 min read
A A
0
ਓਏ ਛੋਟੂ…ਪੰਜਾਬ ਪੁਲਿਸ ਦੀ ਗੱਡੀ ਪਿੱਛੇ ਆਉਂਦੀ ਆਂ…ਜਲਦੀ ਰਸਤਾ ਦੇਦੇ…ਨਹੀਂ ਤਾਂ ਇਹ ਖ਼ਬਰ ਪੜ੍ਹ ਲੈ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,14 ਸਤੰਬਰ, Gee98 News service
-ਪੰਜਾਬ ਪੁਲਿਸ ਦੇਸ਼ ਦੀਆਂ ਦਲੇਰ ਫੋਰਸਾਂ ਚੋਂ ਇੱਕ ਮੰਨੀ ਜਾਂਦੀ ਹੈ ਪ੍ਰੰਤੂ ਧੱਕੇਸ਼ਾਹੀ ਦੇ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਅਕਸਰ ਨੰਬਰਾਂ ‘ਚ ਰਹਿੰਦੀ ਹੈ। ‌ ਪੁਲਿਸ ਦੀ ਕਿਸੇ ਆਮ ਨਾਗਰਿਕ ਨਾਲ ਧੱਕੇਸ਼ਾਹੀ ਤੇ ਈਰਖਾ ਨਾਲ ਸਬੰਧਿਤ ਇੱਕ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਾਹਮਣੇ ਆਇਆ ਜਿੱਥੇ ਹਾਈਕੋਰਟ ਨੇ ਸਖ਼ਤੀ ਕਰਦੇ ਹੋਏ ‌ ਕਪੂਰਥਲਾ ਦੇ ਐਸਐਸਪੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ 22 ਜੂਨ 2024 ਦਾ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਆਪਣੀ ਕਾਰ ਲੈ ਕੇ ਜਾ ਰਿਹਾ ਸੀ, ਪਿੱਛੇ ਤੋਂ ਪੁਲਿਸ ਦੀ ਗੱਡੀ ਆ ਰਹੀ ਸੀ। ਪੁਲਿਸ ਵਾਲਿਆਂ ਨੇ ਰਸਤਾ ਲੈਣ ਲਈ ਹਾਰਨ ਵਜਾਏ ਪ੍ਰੰਤੂ ਰਸਤਾ ਤੰਗ ਹੋਣ ਕਾਰਨ ਲਵਪ੍ਰੀਤ ਸਿੰਘ ਨੂੰ ਰਸਤਾ ਦੇਣ ਵਿੱਚ ਕੁਝ ਸਮਾਂ ਲੱਗਿਆ, ਜਿੱਥੇ ਪੁਲਿਸ ਨੇ ਆਪਣੀ ਗੱਡੀ ਲਵਪ੍ਰੀਤ ਦੀ ਕਾਰ ਤੋਂ ਅੱਗੇ ਕੱਢ ਕੇ ਰੋਕ ਲਈ ਅਤੇ ਉਸ ਨੂੰ ਗੱਡੀ ਸਮੇਤ ਥਾਣੇ ਲੈ ਗਏ। ‌ਦੋ ਦਿਨਾਂ ਤੱਕ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਹੈ। ‌ ਦੋ ਦਿਨਾਂ ਬਾਅਦ ਪੁਲਿਸ ਨੇ ਲਵਪ੍ਰੀਤ ਦੇ ਖ਼ਿਲਾਫ਼ 500 ਤੋਂ ਵੱਧ ਨਸ਼ੀਲੇ ਕੈਪਸੂਲ ਰੱਖਣ ਦੇ ਦੋਸ਼ ਵਿੱਚ ਐਨਡੀਪੀਐਸ ਦਾ ਮੁਕੱਦਮਾ ਦਰਜ ਕਰ ਦਿੱਤਾ। ‌ ਹੇਠਲੀ ਅਦਾਲਤ ਵੱਲੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਜ਼ਮਾਨਤ ਲਈ ਹਾਈਕੋਰਟ ਦਾ ਰੁੱਖ ਕੀਤਾ ਜਿੱਥੇ ਲਵਪ੍ਰੀਤ ਦੇ ਵਕੀਲ ਨੇ ਅਦਾਲਤ ਨੂੰ ਸਾਰੀ ਕਹਾਣੀ ਦੱਸੀ ਅਤੇ ਕਿਹਾ ਕਿ ਇਹ ਸਿਰਫ਼ ਪੁਲਿਸ ਦੀ ਈਰਖਾ ਦਾ ਮਾਮਲਾ ਹੈ ਅਤੇ ਲਵਪ੍ਰੀਤ ਨੂੰ ਝੂਠਾ ਫਸਾਇਆ ਗਿਆ ਹੈ। ‌ ਦਰਅਸਲ ਜਦੋਂ ਅਦਾਲਤ ਵਿੱਚ ਐਫਐਸਐਲ ਦੀ ਰਿਪੋਰਟ ਪੇਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਨਸ਼ੀਲੇ ਕੈਪਸੂਲ ਨਹੀਂ ਸਗੋਂ ਪੈਰਾਸਿਟਾਮੋਲ ਦਾ ਸ਼ਾਲਟ ਸੀ। ਲਵਪ੍ਰੀਤ ਦੇ ਵਕੀਲ ਨੇ ਦਲੀਲਾਂ ਦਿੱਤੀਆਂ ਕਿ ਇਹ ਨਸ਼ੀਲੇ ਕੈਪਸੂਲਾਂ ਦੀ ਕਹਾਣੀ ਪੁਲਿਸ ਨੇ ਖੁਦ ਘੜੀ ਸੀ ਜੋ ਲਵਪ੍ਰੀਤ ਵੱਲੋਂ ਪੁਲਿਸ ਦੀ ਗੱਡੀ ਨੂੰ ਰਸਤਾ ਨਾ ਦੇਣ ਕਰਕੇ ਈਰਖਾ ਵਿੱਚ ਹੀ ਝੂਠੀ ਕਹਾਣੀ ਬਣਾਈ ਗਈ। ਇਸ ਮਾਮਲੇ ਵਿੱਚ ਲਵਪ੍ਰੀਤ ਨੂੰ ਜ਼ਮਾਨਤ ਦਿੰਦੇ ਹੋਏ ਮਾਨਯੋਗ ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਸੇ ਮਾਮਲੇ ‘ਚ 20 ਸਤੰਬਰ ਨੂੰ ਅਗਲੀ ਸੁਣਵਾਈ ਮੌਕੇ ਕਪੂਰਥਲਾ ਦੇ ਐਸਐਸਪੀ ਨੂੰ ਵੀ ਤਲਬ ਕੀਤਾ ਹੈ। ਇਸ ਮਾਮਲੇ ਬਾਰੇ ਜਾਣ ਕੇ ਪੰਜਾਬ ਦੇ ਨਾਗਰਿਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਕਿਸੇ ਵਹੀਕਲ ‘ਤੇ ਜਾ ਰਹੇ ਹੋ ਤੇ ਪੁਲਿਸ ਦੀ ਗੱਡੀ ਪਿੱਛੇ ਆ ਰਹੀ ਹੈ ਤਾਂ ਰਸਤਾ ਦੇਣ ਵਿੱਚ ਦੇਰੀ ਨਾ ਕਰਿਓ, ਨਹੀਂ ਤਾਂ….!
ਫੋਟੋ ਕੈਪਸ਼ਨ-ਫਾਈਲ ਫੋਟੋ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

03/12/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

…ਪਤੰਦਰ ਨੇ ਭਗਵੰਤ ਮਾਨ ਨੂੰ ਸਿੱਧੀ ਚਿੱਠੀ ਲਿਖ ਤੀ…ਅਖੇ ਦਫਤਰਾਂ ‘ਚ ਰਿਸ਼ਵਤ ਦੇ ਰੇਟ ਤੈਅ ਕਰੋ…ਪੜ੍ਹੋ ਚਿੱਠੀ ਦੀ ਕਾਪੀ

Next Post

ਕੈਨੇਡਾ ਆਉਣ ਜਾਣ ਵਾਲਿਆਂ ਲਈ ਚਿੰਤਾਜਨਕ ਖ਼ਬਰ…ਹੋ ਸਕਦੀ ਹੈ ਪਾਇਲਟਾਂ ਦੀ ਹੜ੍ਹਤਾਲ

Nirmal Pandori

Nirmal Pandori

Related Posts

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ
ਪੰਜਾਬ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

by Nirmal Pandori
03/11/2026
Load More
Next Post
ਕੈਨੇਡਾ ਆਉਣ ਜਾਣ ਵਾਲਿਆਂ ਲਈ ਚਿੰਤਾਜਨਕ ਖ਼ਬਰ…ਹੋ ਸਕਦੀ ਹੈ ਪਾਇਲਟਾਂ ਦੀ ਹੜ੍ਹਤਾਲ

ਕੈਨੇਡਾ ਆਉਣ ਜਾਣ ਵਾਲਿਆਂ ਲਈ ਚਿੰਤਾਜਨਕ ਖ਼ਬਰ…ਹੋ ਸਕਦੀ ਹੈ ਪਾਇਲਟਾਂ ਦੀ ਹੜ੍ਹਤਾਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend