Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਦੀ ਸੁਮਨਪ੍ਰੀਤ ਨੇ ਪੰਜਾਬ ਹੁਨਰ – 2024 ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਮੈਡਲ

Nirmal Pandori by Nirmal Pandori
09/18/2024
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦੀ ਸੁਮਨਪ੍ਰੀਤ ਨੇ ਪੰਜਾਬ ਹੁਨਰ – 2024 ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਮੈਡਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ ‘ਚ ਚਾਂਦੀ ਦਾ ਮੈਡਲ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ

ਬਰਨਾਲਾ 18 ਸਤੰਬਰ ( Gee98 news service)- ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੀ ਸੁਮਨਪ੍ਰੀਤ ਕੌਰ ਨੇ ਇੰਡੀਆ ਸਕਿੱਲ ਪੰਜਾਬ 2024 ਦੇ ਤਹਿਤ ਹੋਏ ਪੰਜਾਬ ਹੁਨਰ ਦੇ ਮੁਕਾਬਲਿਆਂ ਵਿੱਚ ਸੂਬਾ ਪੱਧਰ ‘ਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸੁਮਨਪ੍ਰੀਤ ਕੌਰ ਇਸ ਸਮੇਂ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ- ਤਕਨੀਕੀ ਕਾਲਜ ਬਡਬਰ ਵਿਖੇ ਸਿਵਲ ਇੰਜੀਨੀਅਰਿੰਗ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਹੈ। ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਚੋਣ ਪ੍ਰੀ ਸਕਰੀਨਿੰਗ ਦੇ ਤਹਿਤ ਕੰਕਰੀਟ ਕੰਸਟਰਕਸ਼ਨ ਵਿੱਚ ਸਿੱਧੀ ਸਟੇਟ ਪੱਧਰ ‘ਤੇ ਹੋਈ ਸੀ, ਜਦਕਿ ਇਸ ਪੱਧਰ ‘ਤੇ ਪਹੁੰਚਣ ਲਈ ਆਮ ਤੌਰ ‘ਤੇ ਪ੍ਰੈਕਟੀਕਲ ਰੂਪ ਵਿੱਚ ਇਮਤਿਹਾਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਉਸਨੂੰ ਨੈਸ਼ਨਲ ਪੱਧਰ ‘ਤੇ ਵੀ ਦਿੱਲੀ ਵਿਖੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ। ਉਸਨੇ ਦੱਸਿਆ ਕਿ ਉਨ੍ਹਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਤੇ ਪੰਜਾਬ ਸਰਕਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ. ਐੱਸ. ਸ਼੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਚਾਂਦੀ ਦਾ ਤਮਗਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਮਨਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ ਦੇ ਪ੍ਰੋਫੈਸਰ ਹਰਚਰਨ ਸਿੰਘ ਨੂੰ ਦਿੰਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਦੀ ਬਦੌਲਤ ਉਸਨੂੰ ਇੱਥੇ ਤੱਕ ਅੱਪੜਨ ਦਾ ਮੌਕਾ ਮਿਲਿਆ ਹੈ, ਇਸ ਲਈ ਉਹ ਅੱਗੇ ਵੀ ਪੰਜਾਬ ਹੁਨਰ ਦੇ ਤਹਿਤ ਹੋਣ ਵਾਲੇ ਇੰਨਾਂ ਮੁਕਾਬਲਿਆਂ ਵਿੱਚ ਮੁੜ ਭਾਗ ਲਵੇਗੀ। ਸੁਮਨਪ੍ਰੀਤ ਕੌਰ ਆਪਣੀ ਇਸ ਪ੍ਰਾਪਤੀ ਪਿੱਛੇ ਡੇਰਾ ਸਿਰਸਾ ਦੀਆਂ ਸਿਖਿਆਵਾਂ ਨੂੰ ਵੀ ਮੰਨਦੀ ਹੈ ਜਿੰਨਾ ਵੱਲੋਂ ਦਿੱਤੀ ਗਈ ਪ੍ਰੇਰਣਾ ‘ਤੇ ਚੱਲਦਿਆਂ ਉਸਨੇ ਕਦੇ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ, ਜਦਕਿ ਇਸ ਖੇਤਰ ਵਿੱਚ ਕੁੜੀਆਂ ਦੇ ਮੁਕਾਬਲੇ ਜ਼ਿਆਦਾਤਰ ਮੁੰਡੇ ਹੀ ਅੱਗੇ ਆਉਂਦੇ ਹਨ। ਸੁਮਨਪ੍ਰੀਤ ਕੌਰ ਨੇ ਆਪਣੀ ਇਸ ਵੱਡੀ ਪ੍ਰਾਪਤੀ ਦੇ ਪਿੱਛੇ ਆਪਣੇ ਮਾਪਿਆਂ ਦੀ ਮਿਹਨਤ ਅਤੇ ਹੱਲਾਸ਼ੇਰੀ ਦੱਸਿਆ ਜਿੰਨਾਂ ਨੇ ਹਮੇਸ਼ਾ ਉਸਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ ਅਤੇ ਤੰਗੀਆਂ- ਤੁਰਸ਼ੀਆਂ ਦੇ ਬਾਵਜੂਦ ਉਸਦੀਆਂ ਇਸ ਖੇਤਰ ਵਿੱਚ ਲੋੜਾਂ ਪੂਰੀਆਂ ਕੀਤੀਆਂ। ਦੱਸ ਦਈਏ ਕਿ ਸੁਮਨਪ੍ਰੀਤ ਕੌਰ ਬਰਨਾਲਾ ਤੋਂ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਗਹਿਲ ਦੀ ਬੇਟੀ ਹੈ। ਮੈਡਲ ਜਿੱਤਣ ਤੋਂ ਬਾਅਦ ਬਰਨਾਲਾ ਦੇ ਬੱਸ ਸਟੈਂਡ ਪੁੱਜਣ ਤੇ ਸੁਮਨਪ੍ਰੀਤ ਕੌਰ ਦਾ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।‌ ਇਸ ਮੌਕੇ ਸੀਨੀਅਰ ਪੱਤਰਕਾਰ ਰਜਿੰਦਰ ਕੁਮਾਰ ਸ਼ਰਮਾ, ‌ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਪੱਤਰਕਾਰ ਬਲਜਿੰਦਰ ਸਿੰਘ ਚੌਹਾਨ, ਕਰਨਪ੍ਰੀਤ ਧੰਦਰਾਲ, ਅਵਤਾਰ ਸਿੰਘ ਫਰਵਾਹੀ, ਅਮਨਦੀਪ ਰਠੌਰ, ਰਘਵੀਰ ਹੈਪੀ,‌ ਗੁਰਵਿੰਦਰ ਸਿੰਘ, ਜੁਗਰਾਜ ਸਿੰਘ ਮੂਮ ਆਦਿ ਵੀ ਹਾਜ਼ਰ ਸਨ। ‌

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

03/13/2026
ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

03/12/2026
ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

03/11/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸਿੱਕੇ ਦਾ ਦੂਜਾ ਪਾਸਾ : 500 ਗਜ਼ ਤੱਕ ਦੇ ਪਲਾਟਾਂ ‘ਤੇ ਐਨਓਸੀ ਦੀ ਸ਼ਰਤ ਖਤਮ ਹੋਣ ਸਬੰਧੀ ਲੋਕ ਘੁੰਮਣਘੇਰੀ ‘ਚ ਫਸੇ….!

Next Post

ਮਜੀਠੀਆ ਨੇ ਕੀਤਾ ਚੈਲਿੰਜ.. ਜਾਂਚ ਕਰਵਾਓ,ਮੁੱਖ ਮੰਤਰੀ ਨੇ ਸ਼ਰਾਬ ਪੀਤੀ ਹੋਈ ਸੀ…ਪੰਜਾਬ ਦੇ ਹਸਪਤਾਲ ‘ਚ ਕਿਉਂ ਨਹੀਂ ਕਰਵਾਇਆ ਦਾਖ਼ਲ

Nirmal Pandori

Nirmal Pandori

Related Posts

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?
ਬਰਨਾਲਾ ਆਸ-ਪਾਸ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

by Nirmal Pandori
03/13/2026
ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ
ਬਰਨਾਲਾ ਆਸ-ਪਾਸ

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

by Nirmal Pandori
03/12/2026
ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ
ਬਰਨਾਲਾ ਆਸ-ਪਾਸ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

by Nirmal Pandori
03/11/2026
ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ
ਬਰਨਾਲਾ ਆਸ-ਪਾਸ

ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

by Nirmal Pandori
03/10/2026
MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ
ਬਰਨਾਲਾ ਆਸ-ਪਾਸ

MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ

by Nirmal Pandori
03/08/2026
ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਦੀ ਖ਼ਾਤਰ ਬਣਾਈ ਫਿਰੌਤੀ ਦੀ ਝੂਠੀ ਕਹਾਣੀ
ਬਰਨਾਲਾ ਆਸ-ਪਾਸ

ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਦੀ ਖ਼ਾਤਰ ਬਣਾਈ ਫਿਰੌਤੀ ਦੀ ਝੂਠੀ ਕਹਾਣੀ

by Nirmal Pandori
03/08/2026
Load More
Next Post
ਮਜੀਠੀਆ ਨੇ ਕੀਤਾ ਚੈਲਿੰਜ.. ਜਾਂਚ ਕਰਵਾਓ,ਮੁੱਖ ਮੰਤਰੀ ਨੇ ਸ਼ਰਾਬ ਪੀਤੀ ਹੋਈ ਸੀ…ਪੰਜਾਬ ਦੇ ਹਸਪਤਾਲ ‘ਚ ਕਿਉਂ ਨਹੀਂ ਕਰਵਾਇਆ ਦਾਖ਼ਲ

ਮਜੀਠੀਆ ਨੇ ਕੀਤਾ ਚੈਲਿੰਜ.. ਜਾਂਚ ਕਰਵਾਓ,ਮੁੱਖ ਮੰਤਰੀ ਨੇ ਸ਼ਰਾਬ ਪੀਤੀ ਹੋਈ ਸੀ…ਪੰਜਾਬ ਦੇ ਹਸਪਤਾਲ 'ਚ ਕਿਉਂ ਨਹੀਂ ਕਰਵਾਇਆ ਦਾਖ਼ਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend