Gee 98News

ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਮੌਕੇ ਪਿੰਡ ਚੰਨਣਵਾਲ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

ਮਹਿਲ ਕਲਾਂ, 21 ਸਤੰਬਰ ( ਜਸਵੰਤ ਸਿੰਘ ਲਾਲੀ )-ਪਿੰਡ ਚੰਨਣਵਾਲ ਵਿਖੇ ਬ੍ਰਹਮ ਨੇਸਟੀ ਮਹਾਰਾਜ1008 ਸੰਤ ਬਾਬਾ ਮਹਿਤਾਬ ਸਿੰਘ ਤੇ ਭੇਖ ਭੂਸਨ ਜੀ ਦੀ 144ਵੀਂ,108ਸੰਤ ਬਾਬਾ ਸਿਆਮ ਸਿੰਘ ਜੀ ਦੀ 100ਵੀਂ, ਸੰਤ ਬਾਬਾ ਬਸੰਤ ਸਿੰਘ ਜੀ ਦੀ 46ਵੀਂ ਅਤੇ ਬਾਬਾ ਭਾਗ ਸਿੰਘ ਜੀ ਦੀ 6ਵੀਂ ਸਲਾਨਾ ਬਰਸੀ ਸਮਾਗਮ ਚ’ ਅੱਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਰਾਗੀਆਂ, ਢਾਡੀਆਂ ਤੇ ਕਵਸੀਰੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਤੇ ਸੰਗਤਾਂ ਨੂੰ ਗੁਰੂ ਦੇ ਲੜ ਲੱਗ ਕੇ ਭੈੜੀਆਂ ਅਲਾਮਤਾਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਗੱਤਕਾ ਪਾਰਟੀ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਇਸ ਮੌਕੇ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸਵਾਗਤ ਕੀਤਾ ਗਿਆ ਤੇ
ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।ਇਸ ਮੌਕੇ ਸਤਿਕਾਰ ਕਮੇਟੀ ਚੰਨਣਵਾਲ ਸਮੇਤ ਵੱਡੀ ਗਿਣਤੀ ਵਿੱਚ ਸੇਵਾ ਕੀਤੀ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਯਾਦਵਿੰਦਰ ਸਿੰਘ ਬੁੱਟਰ ਚੇਲਾ ਸਵਰਗਵਾਸੀ ਮਹੰਤ ਭਾਗ ਸਿੰਘ (ਪ੍ਰਧਾਨ ਨਿਰਮਲ ਮਾਲਵਾ ਮੰਡਲ ਰਜਿ. ਪੰਜਾਬ) ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ 23ਸਤੰਬਰ ਨੂੰ ਜੋੜ ਮੇਲੇ ਦੇ ਅਖੀਰਲੇ ਦਿਨ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਡਾ ਗੋਪਾਲ ਸਿੰਘ ਚੰਨਣਵਾਲ , ਗੁਰਪ੍ਰੀਤ ਸਿੰਘ ,ਰਣਜੀਤ ਸਿੰਘ ਗਿੱਲ ,ਰਣਵੀਰ ਸਿੰਘ ਗਿੱਲ ,ਬੱਬੂ ਚੀਮਾ, ਨਿਰਮਲ ਸਿੰਘ ਜਟਾਣਾ, ਪਰਮਜੀਤ ਸਿੰਘ ਜਟਾਣਾ, ਮਨਦੀਪ ਸਿੰਘ ਜਟਾਣਾ, ਜਸਵਿੰਦਰ ਸਿੰਘ ਗਿੱਲ, ਅਰਸ਼ਦੀਪ ਸਿੰਘ ਬੜਿੰਗ ਅਤੇ ਹਰਵਿੰਦਰ ਸਿੰਘ,ਡਾ ਬਲਵਿੰਦਰ ਸਿੰਘ, ਕੁਲਵੀਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।

error: Content is protected !!