Skip to main content

Gee 98News

ਬਰਨਾਲੇ ਦੇ ਆੜਤੀਆਂ ਨੇ ਵਜਾ ਦਿੱਤਾ ਬਗਾਵਤ ਦਾ ਬਿਗੁਲ…ਕੀਤੀ ਅਣਮਿਥੇ ਸਮੇਂ ਦੀ ਹੜ੍ਹਤਾਲ

ਬਰਨਾਲਾ,24 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਝੋਨੇ ਦੀ ਫਸਲ ਦੇ ਖਰੀਦ ਸੀਜ਼ਨ ਦੌਰਾਨ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਿਸਾਨਾਂ ਦੀ ਮੰਡੀਆਂ ‘ਚ ਖੱਜਲਖੁਆਰੀ ਹੋ ਸਕਦੀ ਹੈ ਕਿਉਂਕਿ ਸੂਬੇ ਦੇ ਆੜ੍ਹਤੀਆ ਵਰਗ ਨੇ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜ੍ਹਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਜ਼ਿਲ੍ਹੇ ਦੇ ਸਮੁੱਚੇ ਆੜਤੀਆ ਵਰਗ ਦੀ ਇੱਕ ਮੀਟਿੰਗ ਸਥਾਨਕ ਬਰਨਾਲਾ ਕਲੱਬ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਆੜਤੀਆਂ ਨੇ ਭਾਗ ਲਿਆ। ‌ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆੜਤੀਆ ਵਰਗ ਦੀਆਂ ਮੰਗਾਂ ਪ੍ਰਤੀ ਬੇਰੁਖੀ ਅਪਣਾਏ ਜਾਣ ਕਰਕੇ ਸਮੁੱਚੇ ਆੜਤੀਆ ਵਰਗ ਵਿੱਚ ਰੋਸ ਦੀ ਲਹਿਰ ਹੈ ਜਿਸ ਕਰਕੇ ਆੜਤੀਆ ਵਰਗ ਨੇ 1 ਅਕਤੂਬਰ 2024 ਤੋਂ ਆਣਮਿਥੇ ਸਮੇਂ ਦੇ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਇੱਕ ਵੀ ਦਾਣਾ ਫਸਲ ਦਾ ਖਰੀਦ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆੜਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਉਸ ਵੇਲੇ ਤੱਕ ਅਣਮਿਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ। ‌ ਇਸ ਮੌਕੇ ਆੜਤੀਆ ਹਰਦੇਵ ਸਿੰਘ ਭੱਠਲ, ਇਕਬਾਲ ਸਰਾਂ, ਵਿਵੇਕ ਕੁਮਾਰ, ਰਾਜਕੁਮਾਰ, ਸੋਮਨਾਥ ਸਹੌਰੀਆ, ਜੀਵਨ ਕਾਲੇਕੇ,
ਹੀਰਾ ਲਾਲ, ਤਰਸੇਮ ਚੰਦ, ਰਾਜੂ ਸ਼ਰਮਾ, ਭੋਲਾ ਜਲੂਰ, ਫੌਜਾ ਸਿੰਘ, ਧੰਨਾ ਸਿੰਘ, ਅਮਰਜੀਤ ਕਾਲੇਕੇ, ਸੁਦਰਸ਼ਨ ਕੁਮਾਰ ਆਦਿ ਵੀ ਹਾਜ਼ਰ ਸਨ।

error: Content is protected !!