Gee 98News

ਪੁਲਿਸ ਨੇ ਸਪਾ ਸੈਂਟਰ ‘ਤੇ ਕੀਤੀ ਰੇਡ…ਕੁੜੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ

ਚੰਡੀਗੜ੍ਹ,19 ਅਕਤੂਬਰ, Gee98 news service
-ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਸਪਾ ਸੈਂਟਰ ‘ਤੇ ਜਦ ਪੁਲਿਸ ਨੇ ਛਾਪਾਮਾਰੀ ਕੀਤੀ ਤਾਂ ਸੈਂਟਰ ਦੀ ਚੌਥੀ ਮੰਜ਼ਿਲ ਤੋਂ ਇੱਕ ਲੜਕੀ ਨੇ ਛਾਲ ਮਾਰ ਦਿੱਤੀ ਜਿਸ ਨਾਲ ਉਹ ਸਖ਼ਤ ਜ਼ਖਮੀ ਹੋ ਗਈ। ਪੁਲਿਸ ਨੇ ਜ਼ਖਮੀ ਲੜਕੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਜ਼ੀਰਕਪੁਰ ਸ਼ਹਿਰ ਦੀ ਹੈ ਜਿੱਥੇ ਵੀਆਈਪੀ ਸੜਕ ‘ਤੇ ਟ੍ਰਿਪਲ C ਕਮਰਸ਼ੀਅਲ ਪ੍ਰੋਜੈਕਟ ‘ਚ ਪੁਲਿਸ ਦੀ ਛਾਪਾਮਾਰੀ ਦਾ ਜਦੋਂ ਸਪਾ ਸੈਂਟਰ ‘ਚ ਹਾਜ਼ਰ ਸਟਾਫ਼ ਨੂੰ ਪਤਾ ਲੱਗਿਆ ਤਾਂ ਕੁਝ ਸਟਾਫ਼ ਹੋ ਗਿਆ ਪਰ ਦੋ ਤਿੰਨ ਕੁੜੀਆਂ ਨੇ ਸੈਂਟਰ ਨੂੰ ਅੰਦਰੋਂ ਜਿੰਦਰਾ ਲਗਾ ਲਿਆ ਜਿੰਨਾ ਵਿੱਚੋਂ ਇੱਕ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਸਪਾ ਸੈਂਟਰ ‘ਚ ਕੰਮ ਕਰਦੀ ਸੀ ਅਤੇ ਪੁਲਿਸ ਦੇ ਡਰ ਕਾਰਨ ਲੜਕੀ ਨੇ ਸਪਾ ਸੈਂਟਰ ਦੀ ਚੌਥੀ ਮੰਜ਼ਿਲ ਦੀ ਪਿਛਲੀ ਖਿੜਕੀ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਲੜਕੀ ਨੂੰ ਚੁੱਕ ਕੇ ਵੀਆਈਪੀ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਜ਼ਿਕਰਯੋਗ ਹੈ ਕਿ ਪੁਲਿਸ ਦੀ ਸਖ਼ਤੀ ਤੋਂ ਬਾਅਦ ਸ਼ਹਿਰ ਦੇ ਸਾਰੇ ਸਪਾ ਸੈਂਟਰ ਬੰਦ ਹੋ ਗਏ ਸਨ ਪਰ ਟ੍ਰਿਪਲ ਸੀ ਦੀ ਚੌਥੀ ਮੰਜ਼ਿਲ ‘ਤੇ ਤਿੰਨ ਸਪਾ ਸੈਂਟਰ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸ਼ਾਮ 7 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਤਾਂ ਸਪਾ ਸੈਂਟਰ ਚ ਮੌਜੂਦ ਮਹਿਲਾ ਤੇ ਸਟਾਫ ਪੁਲਿਸ ਨੂੰ ਦੇਖ ਕੇ ਭੱਜ ਗਿਆ ਪਰ ਦੋ-ਤਿੰਨ ਕੁੜੀਆਂ ਸਪਾ ਸੈਂਟਰ ‘ਚ ਮੌਜੂਦ ਸਨ ਅਤੇ ਸੈਂਟਰ ਨੂੰ ਅੰਦਰੋਂ ਜਿੰਦਰਾ ਲੱਗਿਆ ਹੋਇਆ ਸੀ। ਜਿਸ ‘ਚੋਂ ਇਕ ਲੜਕੀ ਨੇ ਛਾਲ ਮਾਰ ਦਿੱਤੀ। ਹਸਪਤਾਲ ਵਿੱਚ ਦਾਖਲ ਲੜਕੀ ਪੁਲਿਸ ਦੀ ਨਿਗਰਾਨੀ ਹੇਠ ਹੈ ਅਤੇ ਪੁਲਿਸ ਦੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ

error: Content is protected !!