Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲ ਪੰਡੋਰੀ ਦੇ

Nirmal Pandori by Nirmal Pandori
10/27/2024
in ਪੰਜਾਬ
Reading Time: 1 min read
A A
0
ਬੋਲ ਪੰਡੋਰੀ ਦੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸੱਜਣਾਂ ਨੇ ਫੁੱਲ ਮਾਰਿਆ ……..!

***ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੱਲੋਂ ਜਦੋਂ ਬਰਨਾਲਾ ਹਲਕੇ ਤੋਂ ਜ਼ਿਮਨੀ ਚੋਣ ਆਜ਼ਾਦ ਲੜਨ ਦੀਆਂ ਖ਼ਬਰਾਂ ਆਈਆਂ ਤਾਂ ਚੋਣ ਮੈਦਾਨ ਵਿੱਚ ਨਿਤਰੇ ਬਾਕੀ ਮੁੱਖ ਉਮੀਦਵਾਰਾਂ ਦੇ ਚਿਹਰੇ ਗੁਲਾਬ ਦੇ ਫੁੱਲ ਵਾਂਗੂੰ ਖਿੜ ਗਏ ਪਰ ਜਦੋਂ ਕੁਲਵੰਤ ਸਿੰਘ ਕੀਤੂ ਦੇ ਆਜ਼ਾਦ ਚੋਣ ਨਾ ਲੜਨ ਦਾ ਫੈਸਲਾ ਸਾਹਮਣੇ ਆਇਆ ਤਾਂ ਮੁੱਖ ਉਮੀਦਵਾਰਾਂ ਦੇ ਚਿਹਰੇ ਇਉਂ ਹੋ ਗਏ ਜਿਵੇਂ ਆਥਣੇ ਜਹੇ ਸੂਰਜਮੁਖੀ ਦਾ ਫੁੱਲ ਹੋ ਜਾਂਦਾ ਹੈ। ਦਰਅਸਲ ਬਰਨਾਲਾ ਦੀ ਜ਼ਿਮਨੀ ਚੋਣ ਕਈ ਪੱਖਾਂ ਤੋਂ ਦਿਲਚਸਪ ਬਣੀ ਹੋਈ ਹੈ। ਸੱਤਾਧਾਰੀ ਪਾਰਟੀ ਦੇ ਇੱਕ ਤਕੜੇ ਆਗੂ ਜ਼ਿਲ੍ਹਾ ਪ੍ਰਧਾਨ ਵੱਲੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਮੈਦਾਨ ਵਿੱਚ ਨਿਤਰ ਜਾਣ ਕਰਕੇ ਆਪ ਉਮੀਦਵਾਰ ਦੀ ਚੋਣ ਮੁਹਿੰਮ ਵਿੱਚ ਮੀਤ ਹੇਅਰ ਦੀ ਚੋਣ ਮੁਹਿੰਮ ਵਾਲਾ ਰੰਗ ਵੇਖਣ ਨੂੰ ਨਹੀਂ ਮਿਲ ਰਿਹਾ। ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਪਾਰਟੀ ਨੂੰ ਅਕਸਰ ਵਿਰੋਧੀ ਪਾਰਟੀਆਂ ਪਾਣੀ ਪੀ-ਪੀ ਕੋਸਦੀਆਂ ਹਨ ਪ੍ਰੰਤੂ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਕੰਮ ਸੌਖਾ ਕਰ ਦਿੱਤਾ ਹੈ। ਅਜੇ ਤੱਕ ਵੇਖਣ ਵਿੱਚ ਆ ਰਿਹਾ ਹੈ ਕਿ ਆਪ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਆਪ ਦਾ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਵਧੇਰੇ ਤਿੱਖੇ ਨਿਸ਼ਾਨੇ ਲਾ ਰਿਹਾ ਹੈ। ਘਰ ਦਾ ਭੇਤੀ ਹੋਣ ਕਰਕੇ ਗੁਰਦੀਪ ਸਿੰਘ ਬਾਠ ਵੱਲੋਂ ਛੱਡੇ ਜਾ ਰਹੇ ਸ਼ਬਦਾਂ ਦੇ ਗੋਲੇ ਆਪ ਦੀ ਲੰਕਾ ਦੀਆਂ ਕੰਧਾਂ ਵਿੱਚ ਅਜਿਹੇ ਵੱਡੇ ਮਘੋਰੇ ਕਰ ਰਹੇ ਹਨ ਕਿ ਕੰਧ ਦੇ ਅੰਦਰਲੇ ਪਾਸੇ ਬਹੁਤ ਕੁਝ ਦਿਖਾਈ ਦੇਣ ਲੱਗ ਪਿਆ ਹੈ। ਗੁਰਦੀਪ ਸਿੰਘ ਬਾਠ ਵੱਲੋਂ ਛੱਡੇ ਸ਼ਬਦਾਂ ਦੇ ਗੋਲਿਆਂ ਨਾਲ ਆਪ ਦੀ ਲੰਕਾ ਦੀਆਂ ਕੰਧਾਂ ਦੇ ਮਘੋਰਿਆਂ ਵਿੱਚੋਂ ਦੇਖਦੇ ਹੋਏ ਕੇਵਲ ਸਿੰਘ ਢਿੱਲੋ, ਕਾਲਾ ਢਿੱਲੋ ਅਤੇ ਗੋਬਿੰਦ ਸਿੰਘ ਸੰਧੂ ਸੱਤਾਧਾਰੀ ਪਾਰਟੀ ਦੇ ਵਿਹੜੇ ਵਿੱਚ ਉਹ ਦ੍ਰਿਸ਼ ਦੇਖ ਰਹੇ ਹਨ ਜਿਨਾਂ ਬਾਰੇ ਸ਼ਾਇਦ ਪਹਿਲਾਂ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਤੇ ਇਹਨਾਂ ਦ੍ਰਿਸ਼ਾਂ ਨੂੰ ਫਿਲਮੀ ਢੰਗ ਤਰੀਕੇ ਨਾਲ ਉਕਤ ਆਗੂਆਂ ਵੱਲੋਂ ਚੋਣ ਸੱਥਾਂ ਵਿੱਚ ਗੁਰਸ਼ਰਨ ਸਿੰਘ ਭਾਅ ਜੀ ਦੇ ਡਰਾਮੇ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਤੱਕ ਦੇ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਹਨ ਕਿ ਸੱਤਾਧਾਰੀ ਪਾਰਟੀ ਬਚਾਅ ਦੀ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਗੁਰਦੀਪ ਸਿੰਘ ਬਾਠ ਦੇ ਸਿਆਸੀ ਹਮਲਿਆਂ ਤੋਂ ਬਾਅਦ ਸੱਤਾ ਵਾਲੇ ਪਾਸੇ ਮੁਹੰਮਦ ਸਦੀਕ ਦੇ ਗੀਤ “ਸੱਜਣਾਂ ਵੱਲੋਂ ਮਾਰੇ ਫੁੱਲਾਂ ਦੀ ਪੀੜ… ਵਰਗੇ ਬਣੇ ਹੋਏ ਹਨ। ਬਰਨਾਲਾ ਹਲਕੇ ‘ਚ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਕਮੀ ਇਹ ਵੀ ਰੜਕ ਰਹੀ ਹੈ ਕਿ ਪਾਰਟੀ ਦਾ ਕਮਾਂਡਰ ਮੀਤ ਹੇਅਰ ਬਿਮਾਰੀ ਦੇ ਕਾਰਨ ਚੋਣ ਮੈਦਾਨ ਵਿੱਚੋਂ ਕੁਝ ਸਮੇਂ ਲਈ ਬਾਹਰ ਹੈ। ਅਸਲ ਵਿੱਚ ਜਦੋਂ ਕਮਾਂਡਰ ਖੁਦ ਚੋਣ ਮੈਦਾਨ ਵਿੱਚ ਹੋਵੇਗਾ ਤਾਂ ਸਥਿਤੀ ਹੋਰ ਵੀ ਵਧੇਰੇ ਦਿਲਚਸਪ ਹੋਵੇਗੀ। ਵੇਖਣਯੋਗ ਹੋਵੇਗਾ ਕਿ ਮੀਤ ਹੇਅਰ ਆਪਣੇ ਹੀ ਜ਼ਿਲ੍ਹਾ ਕਮਾਂਡਰ ਦੇ ਛੱਡੇ ਸ਼ਬਦਾਂ ਦੇ ਗੋਲਿਆਂ ਨਾਲ ਆਪਣੀ ਸਿਆਸੀ ਲੰਕਾ ਦੀਆਂ ਕੰਧਾਂ ‘ਚ ਹੋਏ ਮਘੋਰਿਆਂ ਨੂੰ ਭਰਨ ਦਾ ਸਿਆਸੀ ਯਤਨ ਕਰਨਗੇ ਜਾਂ ਫਿਰ ਇਹ ਜਵਾਬੀ ਤੀਰ ਛੱਡਣਗੇ। ਬਰਨਾਲਾ ਜ਼ਿਮਨੀ ਚੋਣ ਦਾ ਇੱਕ ਦਿਲਚਸਪ ਪੱਖ ਹੋਰ ਵੀ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ “ਨਾਨਾ ਜੀ” ਆਪਣੇ ਦੋਹਤੇ ਨੂੰ ਚੋਣ ਮੇਲਾ ਵਿਖਾਉਣ ਲਈ ਉਂਗਲੀ ਫੜਾ ਕੇ ਲੈ ਕੇ ਆਏ ਹਨ। ਇਹ ਵੀ ਵੇਖਣਯੋਗ ਹੋਵੇਗਾ ਕਿ “ਦੋਹਤਾ ਆਪਣੇ ਨਾਨੇ” ਦੀ ਸਾਰੀ ਉਮਰ ਦੀ ਸਿਆਸੀ ਕਮਾਈ ‘ਤੇ ਚੋਣ ਮੇਲੇ ਦੇ ਕਿੰਨੇ ਕੁ ਨਜ਼ਾਰੇ ਲਵੇਗਾ। ਬਰਨਾਲਾ ਜ਼ਿਮਨੀ ਚੋਣ ਵਿੱਚ “ਵੱਡਾ ਅਤੇ ਛੋਟਾ ਢਿੱਲੋਂ”ਆਪਣੀ ਚੋਣ ਮੁਹਿੰਮ ਨੂੰ ਰਾਵਾਨਗੀ ਦੇਣ ਵਿੱਚ ਹੁਣ ਤੱਕ ਕਾਮਯਾਬ ਰਹੇ ਹਨ ਅਤੇ ਇਹ ਦਿਵਾਲੀ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ ਕਿ ਕਿਹੜੇ ਢਿੱਲੋਂ ਦੀ ਰਫਤਾਰ ਦੂਜੇ ਨਾਲੋਂ ਤੇਜ਼ ਹੋਈ ਹੈ। ਬਹਰਹਾਲ ! ਬਰਨਾਲਾ ਜ਼ਿਮਨੀ ਚੋਣ ਦੇ ਚੋਣ ਮੈਦਾਨ ਵਿੱਚ ਸਿਆਸੀ ਸ਼ੌਂਕਣਾਂ ਦੋਹੇ, ਸਿੱਠਣੀਆਂ, ਗੀਤ ਅਤੇ ਲੌਲੀਪੋਪ ਲੈ ਕੇ ਗਲੀ, ਮੁਹੱਲਿਆਂ,ਚੋਣ ਸੱਥਾਂ ਵਿੱਚ ਨਿਤਰ ਆਈਆਂ ਹਨ… ਵੋਟਰਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਇਹਨਾਂ ਦੋਹੇ, ਸਿੱਠਣੀਆਂ, ਸਿਆਸੀ ਗੀਤਾਂ ਦੇ ਨਜ਼ਾਰੇ ਲਵੋ…ਲੋਲੀਪੌਪਾਂ ਦਾ ਆਨੰਦ ਮਾਣੋ…ਦੇਖਿਓ ਕਿਤੇ… ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲ ਮੁੱਦਿਆਂ ਤੇ ਆਪਣੇ ਬੁਨਿਆਦੀ ਹੱਕਾਂ ਦੀ ਗੱਲ ਕਰਕੇ ਨਜ਼ਾਰਾ ਖ਼ਰਾਬ ਨਾ ਕਰ ਦਿਓ…!

       -- ਨਿਰਮਲ ਸਿੰਘ ਪੰਡੋਰੀ, ਪੱਤਰਕਾਰ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

03/18/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#sgpc#hsgpc#simranjitsinghmann
Previous Post

…ਹੁਣ ਸਰਕਾਰੀ ਮੁਲਾਜ਼ਮ ਆਪਣਾ ਫੋਨ ਬੰਦ ਨਹੀਂ ਰੱਖ ਸਕਣਗੇ, ਸਰਕਾਰ ਵੱਲੋਂ ਹੁਕਮ ਜਾਰੀ

Next Post

MP ਮੀਤ ਹੇਅਰ ਦੀ ਕੋਠੀ ਦੇ ਬਾਹਰ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨਾਲ ਪੁਲਿਸ ਦੀ ਧੱਕਾਮੁੱਕੀ…ਕੁਝ ਅਧਿਆਪਕ ਜ਼ਖਮੀ ਵੀ ਹੋਏ

Nirmal Pandori

Nirmal Pandori

Related Posts

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
Load More
Next Post
MP ਮੀਤ ਹੇਅਰ ਦੀ ਕੋਠੀ ਦੇ ਬਾਹਰ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨਾਲ ਪੁਲਿਸ ਦੀ ਧੱਕਾਮੁੱਕੀ…ਕੁਝ ਅਧਿਆਪਕ ਜ਼ਖਮੀ ਵੀ ਹੋਏ

MP ਮੀਤ ਹੇਅਰ ਦੀ ਕੋਠੀ ਦੇ ਬਾਹਰ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨਾਲ ਪੁਲਿਸ ਦੀ ਧੱਕਾਮੁੱਕੀ…ਕੁਝ ਅਧਿਆਪਕ ਜ਼ਖਮੀ ਵੀ ਹੋਏ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend