Gee 98News

…ਜੇਕਰ ਪਤਨੀ ਕਮਾਈ ਕਰਦੀ ਹੈ ਤਾਂ ਵੀ ਪਤੀ ਬੱਚਿਆਂ ਦਾ ਗੁਜ਼ਾਰਾ ਭੱਤਾ ਦੇਵੇ- ਹਾਈਕੋਰਟ

ਚੰਡੀਗੜ੍ਹ, 2 ਨਵੰਬਰ, Gee98 news service
-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਵੱਖ ਰਹਿਣ ਦੇ ਮਾਮਲੇ ਵਿੱਚ ਗੁਜ਼ਾਰੇ ਭੱਤੇ ਸਬੰਧੀ ਇੱਕ ਅਹਿਮ ਫੈਸਲਾ ਸੁਣਾਇਆ ਹੈ। ਫੈਮਲੀ ਕੋਰਟ ਦੇ ਫੈਸਲੇ ਖ਼ਿਲਾਫ਼ ਇੱਕ ਪਤੀ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜਸਟਿਸ ਸੁਮਿਤ ਗੋਇਲ ਨੇ ਕਿਹਾ ਕਿ ਜੇਕਰ ਪਤਨੀ ਕਮਾਈ ਵੀ ਕਰਦੀ ਹੋਵੇ ਤਾਂ ਵੀ ਪਤੀ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਸਬੰਧੀ ਜਵਾਬਦੇਹ ਹੋਵੇਗਾ। ‌ ਹਾਈ ਕੋਰਟ ਨੇ ਕਿਹਾ ਕਿ ਸਿਰਫ਼ ਇਸ ਆਧਾਰ ‘ਤੇ ਪਤੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ ਕਿ ਉਸਦੀ ਪਤਨੀ ਵੱਖਰੇ ਤੌਰ ‘ਤੇ ਕਮਾਈ ਕਰਦੀ ਹੈ। ਜ਼ਿਕਰ ਯੋਗ ਹੈ ਕਿ ਫੈਮਲੀ ਕੋਰਟ ਨੇ ਪਤੀ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਨਾਬਾਲਿਗ ਬੇਟੀ ਦੇ ਪਾਲਣ ਪੋਸ਼ਣ ਲਈ 7000 ਪ੍ਰਤੀ ਮਹੀਨਾ ਪਤਨੀ ਨੂੰ ਦੇਵੇ। ਇਸ ਫੈਸਲੇ ਦੇ ਖ਼ਿਲਾਫ਼ ਪਤੀ ਹਾਈ ਕੋਰਟ ਪੁੱਜਿਆ ਸੀ ਜਿੱਥੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਪਤੀ/ਪਿਤਾ ਕੋਲ ਲੋੜੀਂਦੇ ਸਾਧਨ ਹਨ, ਤਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੰਭਾਲਣ ਲਈ ਪਾਬੰਦ ਹੈ ਅਤੇ ਨੈਤਿਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦਾ। ਪਤੀ ਵੱਲੋਂ ਦਲੀਲ ਦਿੱਤੀ ਗਈ ਕਿ ਉਸ ਦੀ ਆਮਦਨ ਸਿਰਫ਼ 22 ਹਜ਼ਾਰ ਰੁਪਏ ਹੈ ਅਤੇ ਪਰਿਵਾਰ ਦੇ ਬਾਕੀ ਛੇ ਮੈਂਬਰ ਉਸ ‘ਤੇ ਨਿਰਭਰ ਹਨ। ਪਤੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਉਸ ਦੀ ਪਤਨੀ ਕੋਲ ਕਮਾਈ ਦੇ ਆਪਣੇ ਸਾਧਨ ਹਨ ਅਤੇ ਉਹ ਇੱਕ ਬੇਟੀ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਕਰ ਸਕਦੀ ਹੈ ਪਰੰਤੂ ਇਸ ਇਹਨਾਂ ਦਲੀਲਾਂ ਦੇ ਬਾਵਜੂਦ ਵੀ ਹਾਈ ਕੋਰਟ ਨੇ ਪਤੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਨਬਾਲਗ ਬੇਟੀ ਲਈ 7000 ਪ੍ਰਤੀ ਮਹੀਨਾ ਦੇਣ ਦਾ ਹੁਕਮ ਦਿੱਤਾ।

error: Content is protected !!