Gee 98News

ਬਰਨਾਲਾ ਦਾ ਸਦਰ ਬਾਜ਼ਾਰ ਪੁਲਿਸ ਛਾਉਣੀ ‘ਚ ਤਬਦੀਲ…ਮੁੱਖ ਮੰਤਰੀ ਜੀ ਪਧਾਰ ਰਹੇ ਹਨ

ਬਰਨਾਲਾ,4 ਨਵੰਬਰ, Gee98 news service
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ‘ਚ “ਆਪ” ਦੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ‘ਚ ਰੋਡ ਸ਼ੋਅ ਕਰਨ ਪੁੱਜ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਬਰਨਾਲਾ ਦਾ ਸਦਰ ਬਾਜ਼ਾਰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਬਰਨਾਲਾ ਦੇ ਕਚਹਿਰੀ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕ ਚੌਂਕ ਤੱਕ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਦਕਿ ਸਦਰ ਬਾਜ਼ਾਰ ਵਿੱਚ ਨਹਿਰੂ ਚੌਕ ਤੋਂ ਲੈ ਕੇ ਅਗਰਸੈਨ ਚੌਂਕ ਤੱਕ ਚੱਪੇ ਚੱਪੇ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸਦਰ ਬਾਜ਼ਾਰ ‘ਚ ਨਹਿਰੂ ਚੌਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਕ ਤੱਕ ਖੱਬੇ ਪਾਸੇ ਦਾ ਬਾਜ਼ਾਰ ਦੀ ਪੂਰੀ ਤਰ੍ਹਾਂ ਆਵਾਜਾਈ ਬੰਦ ਕੀਤੀ ਹੋਈ ਹੈ ਜਿਸ ਕਾਰਨ ਦੁਕਾਨਾਂ ‘ਤੇ ਗਾਹਕਾਂ ਦੀ ਆਮਦ ਰੁਕੀ ਹੋਈ ਹੈ। ਖ਼ਬਰ ਲਿਖੇ ਜਾਣ ਦੇ ਸਮੇਂ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਵਿਹਲੇ ਕਰ ਦਿੱਤਾ ਗਿਆ ਹੈ। ਦੁਕਾਨਦਾਰ ਕਿਸੇ ਨੂੰ ਕਹਿ ਤਾਂ ਭਾਵੇਂ ਕੁਝ ਨਹੀਂ ਸਕਦੇ ਪਰੰਤੂ ਮੱਥੇ ‘ਤੇ ਤਿਉੜੀਆਂ ਪਾ ਕੇ ਅੰਦਰੋਂ ਅੰਦਰੀ ਜ਼ਹਿਰ ਘੋਲ ਰਹੇ ਹਨ।

error: Content is protected !!