Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਧੀਰਜ ਤੇ ਨੀਰਜ ਦੀ ਦਲਬਦਲੀ ‘ਤੇ ਵੱਖ ਵੱਖ ਟਿੱਪਣੀਆਂ…ਸਿਆਸੀ ਹਵਾ ਦੇ ਬੁੱਲ੍ਹੇ ਨਾਲ ਡਿੱਗਿਆ ਡੂੰਘੀਆਂ ਜੜਾਂ ਵਾਲਾ ਦਰੱਖਤ

Nirmal Pandori by Nirmal Pandori
11/05/2024
in ਪੰਜਾਬ
Reading Time: 1 min read
A A
0
ਧੀਰਜ ਤੇ ਨੀਰਜ ਦੀ ਦਲਬਦਲੀ ‘ਤੇ ਵੱਖ ਵੱਖ ਟਿੱਪਣੀਆਂ…ਸਿਆਸੀ ਹਵਾ ਦੇ ਬੁੱਲ੍ਹੇ ਨਾਲ ਡਿੱਗਿਆ ਡੂੰਘੀਆਂ ਜੜਾਂ ਵਾਲਾ ਦਰੱਖਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 5 ਨਵੰਬਰ, Gee98 news service
-ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਰਨਾਲਾ ਫੇਰੀ ਦੌਰਾਨ ਵਾਪਰੀਆਂ ਕੁਝ ਸਿਆਸੀ ਘਟਨਾਵਾਂ ਨੇ ਬਰਨਾਲਾ ਦੀ ਜ਼ਿਮਨੀ ਚੋਣ ਨਾਲ ਸਬੰਧਿਤ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਮੰਗਲਵਾਰ ਸਵੇਰੇ ਬਾਜ਼ਾਰ ਖੁੱਲਦੇ ਹੀ ਬਰਨਾਲਾ ਦੇ ਸੀਨੀਅਰ ਭਾਜਪਾ ਆਗੂਆਂ ਦੀ ਜੋੜੀ ਵੱਲੋਂ ਚੁੱਕੇ ਕਦਮ ਦੀ ਚਰਚਾ ਹੁੰਦੀ ਵੇਖੀ ਗਈ। ਧੀਰਜ ਕੁਮਾਰ ਅਤੇ ਨੀਰਜ ਕੁਮਾਰ ਵੱਲੋਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਵੱਖ ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸਮਰਥਕ ਤਾਂ ਧੀਰਜ ਅਤੇ ਨੀਰਜ ਦੀ ਸਿਆਸੀ ਟਪੂਸੀ ਨੂੰ ਹਰਿੰਦਰ ਧਾਲੀਵਾਲ ਦੀ ਚੋਣ ਮੁਹਿੰਮ ਲਈ ਵੱਡਾ ਹੁਲਾਰਾ ਮੰਨਦੇ ਹਨ। ਦੂਜੇ ਪਾਸੇ ਬਰਨਾਲਾ ਸ਼ਹਿਰ ਦੇ ਆਰਐਸਐਸ ਨਾਲ ਕਈ ਵਰ੍ਹਿਆਂ ਤੋਂ ਜੁੜੇ ਆਗੂਆਂ ਨੇ ਧੀਰਜ ਕੁਮਾਰ ਦੇ ਫੈਸਲੇ ਨੂੰ ਸਿਰੇ ਦੀ ਮੌਕਾਪ੍ਰਸਤੀ ਦੱਸਦੇ ਹੋਏ ਨਿਰਾਸ਼ਤਾ ਪ੍ਰਗਟ ਕੀਤੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਆਰਐਸਐਸ ਦੀ ਵਿਚਾਰਧਾਰਾ ਨਾਲ ਗੜੁੱਚੇ ਧੀਰਜ ਕੁਮਾਰ ਵਰਗੇ ਸਮਝਦਾਰ ਆਗੂਆਂ ਦਾ ਸਿਆਸੀ ਹਵਾ ਦੇ ਛੋਟੇ ਜਿਹੇ ਬੁੱਲ੍ਹੇ ਨਾਲ ਡਿੱਗ ਜਾਣਾ ਹੈਰਾਨੀ ਪ੍ਰਗਟ ਕਰਦਾ ਹੈ। ਇੱਕ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਧੀਰਜ ਕੁਮਾਰ ਨੂੰ ਭਾਵੇਂ ਸਰਕਾਰ ਵੱਲੋਂ ਕੋਈ ਸੂਬਾ ਪੱਧਰੀ ਜਾਂ ਜ਼ਿਲ੍ਹੇ ਦੀ ਯੋਜਨਾ ਕਮੇਟੀ ਦੀ ਚੇਅਰਮੈਨੀ ਦੇ ਦਿੱਤੀ ਜਾਵੇ ਪਰੰਤੂ ਧੀਰਜ ਕੁਮਾਰ ਦਾ ਸਿਆਸੀ ਕੱਦ ਉਸ ਤੋਂ ਵੱਡਾ ਨਹੀਂ ਹੋ ਸਕਦਾ ਜਿੰਨਾ ਦੇਸ਼ ‘ਚ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਵਾਲੀ ਪਾਰਟੀ ਵਿੱਚ ਸੀ। ਕੁਝ ਭਾਜਪਾ ਆਗੂਆਂ ਨੇ ਕਿਹਾ ਕਿ ਧੀਰਜ ਕੁਮਾਰ ਨੂੰ ਕੇਵਲ ਸਿੰਘ ਢਿੱਲੋ ਦਾ ਚਿਹਰਾ ਵੇਖ ਕੇ ਨਹੀਂ ਸਗੋਂ ਭਾਜਪਾ ਦਾ ਨਿਸ਼ਾਨ ਵੇਖ ਕੇ ਜ਼ਿਮਨੀ ਚੋਣ ਦੇ ਸੰਦਰਭ ਵਿੱਚ ਫੈਸਲਾ ਲੈਣਾ ਚਾਹੀਦਾ ਸੀ। ਕੇਵਲ ਸਿੰਘ ਢਿੱਲੋ ਦੇ ਇੱਕ ਕੱਟੜ ਸਮਰਥਕ ਨੇ ਪਹਿਲਾਂ ਤਾਂ ਧੀਰਜ ਅਤੇ ਨੀਰਜ ਦੀ ਸਿਆਸੀ ਟਪੂਸੀ ‘ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪ੍ਰੰਤੂ ਫੋਨ ਕੱਟਦੇ ਕੱਟਦੇ ਉਸਨੇ ਕਹਿ ਹੀ ਦਿੱਤਾ ਕਿ “ਇਹ ਦੋਵੇਂ ਆਗੂ ਕੇਵਲ ਢਿੱਲੋਂ ਲਈ ਬੁੱਕਲ ਦਾ ਸੱਪ ਸਨ, ਜਿਹੜੇ ਪਿਛਲੇ ਕਾਫੀ ਸਮੇਂ ਤੋਂ ਸੱਤਾਧਾਰੀਆਂ ਦਾ ਦੁੱਧ ਪੀ ਰਹੇ ਸਨ ਅਤੇ ਇਹਨਾਂ ਨੇ ਢਿੱਲੋਂ ਦਾ ਨੁਕਸਾਨ ਹੀ ਕਰਨਾ ਸੀ”। ਬਰਨਾਲਾ ਜ਼ਿਮਨੀ ਚੋਣ ਲਈ ਜਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਨਾਲ ਧੀਰਜ ਤੇ ਨੀਰਜ ਦੇ ਫੈਸਲੇ ‘ਤੇ ਟਿੱਪਣੀ ਕਰਨ ਲਈ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ “ਹੁਣ ਤਾਂ ਭਾਵੇਂ ਕੋਈ ਇਧਰੋਂ-ਉਧਰ ਚਲਿਆ ਜਾਵੇ ਜਾਂ ਉਧਰੋਂ ਇਧਰ ਆ ਜਾਵੇ, ਬਰਨਾਲਾ ਦੇ ਲੋਕਾਂ ਨੇ ਇਸ ਵਾਰ ਕਾਂਗਰਸ ਨੂੰ ਚੁਣਨ ਦਾ ਮਨ ਬਣਾ ਲਿਆ ਹੈ”। ‌ ਕਾਲਾ ਢਿੱਲੋ ਨੇ ਕਿਹਾ ਕਿ 30 ਕੁ ਮਹੀਨਿਆਂ ਦੇ ਵਿਕਾਸ ਦੇ ਸਿਰ ‘ਤੇ ਚੋਣ ਲੜਨ ਦਾ ਦਾਅਵਾ ਕਰਨ ਵਾਲੇ ਸੱਤਾਧਾਰੀ ਆਗੂਆਂ ਦੇ ਜ਼ਿਮਨੀ ਚੋਣ ‘ਚ ਇਹ ਹਾਲਾਤ ਹੋ ਚੁੱਕੇ ਹਨ ਕਿ ਉਹਨਾਂ ਨੂੰ ਦੂਜੀਆਂ ਪਾਰਟੀਆਂ ਤੋਂ ਉਧਾਰ ਆਗੂ ਲੈ ਕੇ ਚੋਣ ਲੜਨੀ ਪੈ ਰਹੀ ਹੈ। ਬਰਨਾਲਾ ਦੇ ਇੱਕ ਚੋਟੀ ਦੇ ਸਾਹਿਤਕਾਰ ਨੇ ਧੀਰਜ ਕੁਮਾਰ ਤੇ ਨੀਰਜ ਕੁਮਾਰ ਦੇ ਫੈਸਲੇ ‘ਤੇ ਸਾਹਿਤਿਕ ਭਾਸ਼ਾ ਵਿੱਚ ਕਿਹਾ ਕਿ “ਅਜੋਕੇ ਦੌਰ ਦੀ ਰਾਜਨੀਤੀ ਕੁਝ ਅਜਿਹੇ ਹਾਲਾਤਾਂ ਵਿੱਚ ਪੁੱਜ ਚੁੱਕੀ ਹੈ ਕਿ ਲੋਕ ਪਲਾਟ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਖਰੀਦਦੇ ਹਨ, ਨੀਂਹ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਭਰਦੇ ਹਨ ਅਤੇ ਮਕਾਨ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਬਣਾਉਂਦੇ ਹਨ”। ਬਰਨਾਲਾ ਦੇ ਇੱਕ ਸੀਨੀਅਰ ਪੱਤਰਕਾਰ ਨੇ ਕਿਹਾ ਕਿ “ਭਾਵੇਂ ਕਿ ਧੀਰਜ ਕੁਮਾਰ ਤੇ ਧੀਰਜ ਕੁਮਾਰ ਦੋਵੇਂ ਬਰਨਾਲਾ ‘ਚ ਚੰਗਾ ਸਤਿਕਾਰ ਰੱਖਦੇ ਹਨ ਪਰੰਤੂ ਜ਼ਿਮਨੀ ਚੋਣ ਦੇ ਮਾਮਲੇ ‘ਚ ਦੋਵਾਂ ਦੇ ਫੈਸਲੇ ਦਾ ਕਿਸੇ ਆਗੂ ਦੀ ਚੋਣ ਮੁਹਿੰਮ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਦਲ ਬਦਲੀ ਦੌਰਾਨ ਦੋਵੇਂ ਆਗੂਆਂ ਵੱਲੋਂ ਵੱਡੇ ਅਹੁਦਿਆਂ ਦੀ ਸੌਦੇਬਾਜ਼ੀ ਦੀ ਚਰਚਾ ਨੇ ਦੋਵੇਂ ਆਗੂਆਂ ਦਾ ਅਕਸ ਧੁੰਦਲਾ ਕੀਤਾ ਹੈ”। ਬਹਰਹਾਲ ! ਧੀਰਜ ਅਤੇ ਨੀਰਜ ਦੀ ਜੋੜੀ ਦੇ ਸਿਆਸੀ ਫੈਸਲੇ ਦਾ ਜ਼ਿਮਨੀ ਚੋਣ ‘ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ, ਇਹ ਕੁਝ ਦਿਨਾਂ ਵਿੱਚ ਹੀ ਸਾਹਮਣੇ ਆ ਜਾਵੇਗਾ ਪਰੰਤੂ ਇੱਕ ਗੱਲ ਸਪੱਸ਼ਟ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਜ਼ਿਮਨੀ ਚੋਣ ਜਿੱਤਣ ਲਈ ਦੂਜੀਆਂ ਪਾਰਟੀਆਂ ਚੋਂ ਪੱਟ ਕੇ ਲਿਆਂਦੇ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਸਰਦਾਰੀਆਂ ਦੀ ਮੌਕਾਪ੍ਰਸਤ ਪ੍ਰਕਿਰਿਆ ਨੇ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਦੋਸ਼ਾਂ ਨੂੰ ਪ੍ਰਪੱਕਤਾ ਦਿੱਤੀ ਹੈ।
ਫੋਟੋ ਕੈਪਸ਼ਨ– ਸਦਰ ਬਾਜ਼ਾਰ ਬਰਨਾਲਾ ‘ਚ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਖੜ੍ਹੇ ਨਵੇਂ ਆਪ ਆਗੂ ਧੀਰਜ ਕੁਮਾਰ-ਨੀਰਜ ਕੁਮਾਰ ਅਤੇ ਹੋਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

03/12/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ ਬਦਲੀ…ਕੇਜਰੀਵਾਲ ਹੋਣਗੇ ਮੁੱਖ ਮਹਿਮਾਨ

Next Post

ਭੈਣ ਜੀ ਨੇ ਪ੍ਰਧਾਨ ਜੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ…!

Nirmal Pandori

Nirmal Pandori

Related Posts

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ
ਪੰਜਾਬ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

by Nirmal Pandori
03/11/2026
Load More
Next Post
ਚੋਣ ਕਮਿਸ਼ਨ ਦਾ ਐਕਸ਼ਨ : ਸੰਗਰੂਰ ਜ਼ਿਲ੍ਹੇ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਤੁਰੰਤ ਮੰਗੀ ਰਿਪੋਰਟ

ਭੈਣ ਜੀ ਨੇ ਪ੍ਰਧਾਨ ਜੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend