Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਟ੍ਰਾਈਡੈਂਟ‌ ਵੱਲੋਂ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਵਿੱਤੀ ਨਤੀਜੇ ਜਾਰੀ…।

Nirmal Pandori by Nirmal Pandori
11/08/2024
in ਪੰਜਾਬ
Reading Time: 1 min read
A A
0
ਟ੍ਰਾਈਡੈਂਟ‌ ਵੱਲੋਂ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਵਿੱਤੀ ਨਤੀਜੇ ਜਾਰੀ…।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਕੰਪਨੀ ਨੇ ਆਪਣੀ ਬੈਲੇਂਸ ਸ਼ੀਟ ਨੂੰ ਕੀਤਾ ਮਜ਼ਬੂਤ
ਚੰਡੀਗੜ੍ਹ : 8 ਨਵੰਬਰ, Gee98 news service
-ਟ੍ਰਾਈਡੈਂਟ ਲਿਮਿਟਡ ਨੇ ਵਿੱਤੀ ਸਾਲ 2025 ਦੀ ਦੂਜੀ ਤਿਮਾਹੀ ਵਿੱਚ ਵਿੱਤੀ ਨਤੀਜੇ ਜਾਰੀ ਕਰਦੇ ਹੋਏ ਕੰਪਨੀ ਦੀ ਆਮਦਨ ਵਿਕਰੀ ਅਤੇ ਲਾਭ ਵਧਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਕੰਪਨੀ ਨੇ ਆਪਣੇ ਕਰਜ਼ੇ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਟ੍ਰਾਈਡੈਂਟ ਲਿਮਿਟੇਡ ਸਭ ਤੋਂ ਵੱਡੀ ਇੰਟੀਗ੍ਰੇਟੇਡ ਟੈਕਸਟਾਈਲ (ਯਾਰਨ, ਬਾਥ, ਬੈੱਡ ਲਿਨਨ) ਪੇਪਰ (ਕਣਕ ਦੀ ਪਰਾਲੀ ਤੇ ਅਧਾਰਿਤ) ਅਤੇ ਕੈਮੀਕਲ ਨਿਰਮਾਤਾ ਨੇ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਲਈ ਸ਼ਾਨਦਾਰ ਵਿੱਤੀ ਨਤੀਜੇ ਜਾਰੀ ਕੀਤੇ ਹਨ। ਕੰਪਨੀ ਦੀ ਦੂਜੀ ਤਿਮਾਹੀ ਵਿੱਚ ਕੁੱਲ ਸਟੈਂਡਅਲੋਨ ਆਮਦਨ 1721 ਕਰੋੜ ਰੁਪਏ ਰਹੀ ਜਦਕਿ ਬਿਆਜ ਡੈਪਿ੍ਰਸੀਏਸ਼ਨ ਟੈਕਸ ਅਤੇ ਏਰੋਮਟਾਈਜ਼ੇਸ਼ਨ (ਏਬਿਟਿਡਾ) ਤੋਂ ਪਹਿਲਾਂ 236 ਕਰੋੜ ਰੁਪਏ ਰਹੀ ਜਿਸਦੇ ਨਤੀਜ਼ੇ ਵਜੋਂ ਟੈਕਸ ਤੋਂ ਬਾਅਦ ਲਾਭ (ਪੀ.ਏ.ਟੀ) 84 ਕਰੋੜ ਰੁਪਏ ਹੋ ਗਿਆ ਜਦਕਿ ਬੀਤੀ ਜੂਨ ਤਿਮਾਹੀ ਵਿੱਚ ਇਹ 73 ਕਰੋੜ ਰੁਪਏ ਸੀ। ਇਸਦੇ ਨਾਲ ਹੀ ਵਿੱਤੀ ਸਾਲ 25 ਦੀ ਪਹਿਲੀ ਛਿਮਾਹੀ ਦੇ ਲਈ ਕੰਪਨੀ ਦੀ ਸਟੈਂਡਅਲੋਨ ਕੁੱਲ ਆਮਦਨ 3470 ਕਰੋੜ ਰੁਪਏ ਰਹੀ। ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ ਦੇ 3253 ਕਰੋੜ ਦੇ ਮੁਕਾਬਲੇ 6.7% ਦਾ ਵਾਧਾ ਦੇਖਿਆ ਗਿਆ। ਕੰਪਨੀ ਨੇ ਵਿੱਤੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਟ੍ਰਾਈਡੈਂਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦੀਪਕ ਨੰਦਾ ਨੇ ਕਿਹਾ ਕਿ ‘‘ਅਸੀਂ 440 ਕਰੋੜ ਰੁਪਏ ਦਾ ਕਰਜ ਘੱਟ ਕਰਕੇ ਅਤੇ ਆਪਣੀ ਵਰਕਿੰਗ ਕੈਪੀਟਲ ਐਫੀਸ਼ੇਂਸੀ ਵਿੱਚ ਸੁਧਾਰ ਕਰਕੇ ਆਪਣੀ ਬੈਲੇਂਸ ਸ਼ੀਟ ਨੂੰ ਕਾਫੀ ਮਜ਼ਬੂਤ ਕੀਤਾ ਹੈ ਜਿਸਦੇ ਨਤੀਜੇ ਵਜੋਂ ਡੇਟ ਇਕੁਇਟੀ ਅਨੁਪਾਤ ਕਾਫੀ ਵਧੀਆ ਹੋ ਕੇ 0.50 ਤੋਂ 0.37 ਹੀ ਰਹਿ ਗਿਆ ਹੈ। ਇਸਤੋਂ ਇਲਾਵਾ ਮੌਜੂਦ ਅਨੁਪਾਤਾਂ ਵਿੱਚ 1.59 ਤਿਮਾਹੀ-ਦਰ-ਤਿਮਾਹੀ ਅਧਾਰ ’ਤੇ 1.74 ’ਤੇ ਸੁਧਾਰ ਦੁਆਰਾ ਸਾਡੀ ਵਿੱਤੀ ਸਿਹਤ ਹੋਰ ਵੀ ਮਜ਼ਬੂਤ ਹੋਈ ਹੈ। ਉੱਥੇ ਹੀ ਪਹਿਲੀ ਛਿਮਾਹੀ ਵਿੱਚ ਕੰਪਨੀ ਦੀ ਕੁੱਲ ਆਮਦਨ 3470 ਕਰੋੜ ਰੁਪਏ ਰਹੀ ਜਿਸ ਵਿੱਚ 6.7% ਦੀ ਗ੍ਰੋਥ ਦਰਜ ਕੀਤੀ ਗਈ ਹੈ। ਹਾਲਾਂਕਿ ਤਿਮਾਹੀ ਦੇ ਲਈ ਸਾਡੇ ਟਾਪ ਲਾਈਨ ਆਮਦਨ ਅਤੇ ਬਾਟਮ-ਲਾਈਨ ਲਾਭ ਵਿੱਚ ਯਾਰਨ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਹੌਲੀ ਵਾਧਾ ਹੋਇਆ। ਜਿਸ ਨੇ ਸਾਡੇ ਇੰਟੀਗ੍ਰੇਟੇਡ ਹੋਮ ਟੈਕਸਟਾਈਲ ਬਿਜ਼ਨਸ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਪੇਪਰ ਬਿਜ਼ਨਸ ਨੂੰ ਬਜ਼ਾਰ ਦੀ ਮੰਗ ਵਿੱਚ ਓਵਰਆਲ ਘਾਟੇ ਦਾ ਸਾਹਮਣਾ ਕਰਨਾ ਪਿਆ।’’ ਬਿਜ਼ਨਸ ਪ੍ਰਦਰਸ਼ਨ: ਯਾਰਨ ਹੋਮ ਟੈਕਸਟਾਈਲ ਅਤੇ ਪੇਪਰ ਅਤੇ ਕੈਮੀਕਲ ਦੇ ਲਈ ਵਿੱਤੀ ਸਾਲ 25 ਦੀ ਦੂਜੀ ਤਿਮਾਹੀ ਵਿੱਚ ਸਟੈਂਡਅਲੋਨ ਆਮਦਨ ਵੀ ਕ੍ਰਮਵਾਰ: 902 ਕਰੋੜ ਰੁਪਏ 980 ਕਰੋੜ ਰੁਪਏ ਅਤੇ 233 ਕਰੋੜ ਰੁਪਏ ’ਤੇ ਸਥਿਰ ਰਹੀ ਜਦਕਿ ਕੰਪਨੀ ਦਾ ਮਾਰਜਨ ਬਰਕਰਾਰ ਰਿਹਾ ਅਤੇ ਬਾਥ ਲਿਨਨ ਬਿਜ਼ਨਸ ਮਾਰਜਨ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ। ਟ੍ਰਾਈਡੈਂਟ ਲਿਮਿਟੇਡ ਨੇ ਸਿੰਗਾਪੁਰ ਵਿੱਚ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਟ੍ਰਾਈਡੈਂਟ ਗਰੁੱਪ ਇੰਟਰਪ੍ਰਾਈਜ਼ਜ ਪੀ.ਟੀ.ਈ. ਦੀ ਸਥਾਪਨਾ ਕੀਤੀ ਜਿਸ ਨਾਲ ਇਸਦੀ ਗਲੋਬਲ ਮੌਜੂਦਗੀ ਵਿੱਚ ਵਾਧਾ ਹੋਇਆ। ਟ੍ਰਾਈਡੈਂਟ ਗਰੁੱਪ ਨੇ ਨਿਊਯਾਰਕ ਵਿੱਚ ਵੱਕਾਰੀ ਐਨ.ਵਾਈ ਹੋਮ ਫੈਸ਼ਨ ਮਾਰਕੀਟ ਵੀਕ ਵਿੱਚ ਆਪਣੇ ਵੱਖ-ਵੱਖ ਪ੍ਰੋਡਕਟਸ ਦੀ ਪੂਰੀ ਰੇਂਜ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਆਮਦਨ ਵਿੱਚ ਨਿਰਯਾਤ ਦਾ ਯੋਗਦਾਨ 57% ਹੋਣ ਦੇ ਨਾਲ ਕੰਪਨੀ ਉਤਪਾਦਨ ਸਮਰੱਥਾਵਾਂ ਅਤੇ ਸਸਟੇਨੇਬਿਲਟੀ ਯਤਨਾਂ ਨੂੰ ਵਧਾਉਣ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖ ਰਹੀ ਹੈ।ਮਨੁੱਖੀ ਸਰੋਤ ਅਤੇ ਨਵੀਂ-ਪ੍ਰਤਿਭਾ ਨੂੰ ਨਾਲ ਲਿਆਉਣ ਦੇ ਯਤਨਾਂ ਵਿੱਚ ਕੈਂਪਸ ਹਾਇਰਿੰਗ ਅਤੇ ਤਕਸ਼ਿਲਾ ਪ੍ਰੋਗਰਾਮ ਦਾ ਉਦਘਾਟਨ ਵੀ ਸ਼ਾਮਿਲ ਰਿਹਾ ਜੋ ਪੇਂਡੂ ਅਤੇ ਅਰਧ-ਸ਼ਹਿਰੀ ਭਾਰਤ ਦੇ 2000 ਐਂਟ੍ਰੀ ਲੇਵਲ ਦੇ ਕਰਮਚਾਰੀਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਟ੍ਰਾਈਡੈਂਟ ਦਾ ਪ੍ਰਮੁੱਖ ਭਰਤੀ ਅਤੇ ਟ੍ਰੇਨਿੰਗ ਪ੍ਰੋਗਰਾਮ ਹੈ। ਇਸਤੋਂ ਇਲਾਤਾ ਟ੍ਰਾਈਡੈਂਟ ਗਰੁੱਪ ਨੇ ਨਵੀਂ ਦਿੱਲੀ ਵਿੱਚ ਆਪਣੇ ਸਭ ਤੋਂ ਵੱਡੇ 5 ਦਿਨਾਂ ਰਿਟੇਲ ਮੀਟ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ 1500 ਤੋਂ ਜ਼ਿਆਦਾ ਰਿਟੇਲਰ ਸ਼ਾਮਿਲ ਹੋਏ।ਕੰਪਨੀ ਨੇ ਕੁਆਲਟੀ ਐਜੁਕੇਸ਼ਨ ਵਧੀਆ ਹੈੱਲਥਕੇਅਰ ਪ੍ਰਾਪਤ ਕਰਨ ਮਹਿਲਾ ਸਸ਼ਕਤੀਕਰਨ, ਸਕਿੱਲ ਡਿਵਲਪਮੈਂਟ ਅਤੇ ਰੋਜ਼ੀ-ਰੋਟੀ ਪੈਦਾ ਕਰਨ, ਸਾਫ ਵਾਤਾਵਰਣ ਸਸਟੇਨੇਬਿਲਟੀ ਆਦਿ ਖੇਤਰਾਂ ਵਿੱਚ ਕਮਿਉਨਿਟੀ ਦੀ ਸੇਵਾ ਕਰਕੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਤਿਮਾਹੀ ਦੇ ਦੌਰਾਨ ਕੰਪਨੀ ਨੇ ਜੀ.ਆਰ.ਆਈ (ਗਲੋਬਲ ਰਿਪੋਰਟਿੰਗ ਇਨੀਸ਼ੀਏਟਿਵ) ਫ੍ਰੇਮਵਰਕ ਦੇ ਅਨੁਸਾਰ ਵਿੱਤੀ ਸਾਲ 23-24 ਦੇ ਲਈ ਆਪਣੀ ਪਹਿਲੀ ਈ.ਐੱਸ.ਜੀ ਰਿਪੋਰਟ ਜਾਰੀ ਕੀਤੀ। ਰਿਪੋਰਟ ਦਾ ਇੰਡੀਪੇਂਡੇਟ ਲਿਮਿਟੇਡ ਏਸ਼ੋਰੈਂਸ ਇੰਟਰਟੇਕ ਦੇ ਨਾਲ ਕੀਤਾ ਗਿਆ ਸੀ ਅਤੇ ਇਸਨੇ ਸਤੰਬਰ ਵਿੱਚ ਐਸ.ਐਂਡ.ਪੀ ਗਲੋਬਲ ਕਾਰਪੋਰੇਟ ਸਸਟੇਨੇਬਿਲਟੀ ਅਸੈਸਮੈਂਟ ਅਤੇ ਅਕਤੂਬਰ ਵਿੱਚ ਕਾਰਬਨ ਡਿਸਕਲੋਜਰ ਅਸੈਸਮੈਂਟ ਵੀ ਪੇਸ਼ ਕੀਤੀ ਜਿਸ ਵਿੱਚ ਇੱਕ ਜਿੰਮੇਵਾਰ ਇੰਡਸਟਰੀ ਲੀਡਰ ਦੇ ਰੂਪ ਵਿੱਚ ਸਸਟੇਨੇਬਿਲਟੀ ਅਤੇ ਪਾਰਦਰਸ਼ਿਤਾ ਦੇ ਪ੍ਰਤੀ ਇਸਦੀ ਵਚਨਬੱਧਤਾ ’ਤੇ ਚਾਨਣਾ ਪਾਇਆ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

…ਹੁਣ ਸਰਕਾਰੀ ਬੱਸਾਂ ਦੀ ਪਹਿਲੀ ਸੀਟ ‘ਤੇ ਨਹੀਂ ਬੈਠ ਸਕਣਗੇ ਕੰਡਕਟਰ…ਹੁਕਮ ਜਾਰੀ….!

Next Post

ਹੁਣ ਕੈਨੇਡਾ ਦੀ ਯਾਤਰਾ ਹੋਰ ਔਖੀ ਹੋਗੀ…ਵਿਜ਼ਟਰ ਵੀਜ਼ੇ ਦੇ ਨਿਯਮ ਹੋ ਗਏ ਸਖ਼ਤ….!

Nirmal Pandori

Nirmal Pandori

Related Posts

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
Load More
Next Post
ਕੈਨੇਡਾ ਵੱਲੋਂ ਇੱਕ ਹੋਰ ਝਟਕਾ…ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਹੁਣ ਕੈਨੇਡਾ ਦੀ ਯਾਤਰਾ ਹੋਰ ਔਖੀ ਹੋਗੀ…ਵਿਜ਼ਟਰ ਵੀਜ਼ੇ ਦੇ ਨਿਯਮ ਹੋ ਗਏ ਸਖ਼ਤ….!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend