Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਸਰਾਭੇ ਦੇ ਨੇੜੇ ਹੀ ਬੈਠੇ ਸਨ ਸ੍ਰੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ…ਪਰ ਸਰਾਭੇ ਗਏ ਨੀ….!

Nirmal Pandori by Nirmal Pandori
11/17/2024
in ਪੰਜਾਬ
Reading Time: 1 min read
A A
0
ਪਿੰਡ ਸਰਾਭੇ ਦੇ ਨੇੜੇ ਹੀ ਬੈਠੇ ਸਨ ਸ੍ਰੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ…ਪਰ ਸਰਾਭੇ ਗਏ ਨੀ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ ‘ਚ ਜਾਣ ਦੀ ਬਜਾਏ ਚੋਣ ਰੈਲੀਆਂ ਨੂੰ ਦਿੱਤੀ ਪਹਿਲ
    ਚੰਡੀਗੜ੍ਹ,17 ਨਵੰਬਰ, Gee98 news service
    -ਸ਼ਹੀਦਾਂ ਦਾ ਨਾਮ ਵਰਤ ਕੇ ਅਤੇ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਉਹਨਾਂ ਦੇ ਜੱਦੀ ਪਿੰਡ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬਜਾਏ ਜ਼ਿਮਨੀ ਚੋਣਾਂ ‘ਚ ਖੜੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਨੂੰ ਪਹਿਲ ਦਿੱਤੀ। ‌ ਦੱਸ ਦੇਈਏ ਕਿ ਬੀਤੇ ਕੱਲ੍ਹ 16 ਨਵੰਬਰ ਨੂੰ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਜਾਬ ਸਰਕਾਰ ਵੱਲੋਂ ਇੱਕ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਰਕਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਿੰਡ ਸਰਾਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਇੱਕ ਸਿਆਸੀ ਸਮਾਗਮ ਵਿੱਚ ਸ਼ਾਮਿਲ ਤਾਂ ਹੋਏ ਪ੍ਰੰਤੂ ਉਹਨਾਂ ਨੇ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਖੇਚਲਾ ਨਹੀਂ ਕੀਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ “ਮੇਰਾ ਰੰਗ ਦੇ ਬਸੰਤੀ ਚੋਲਾ” ਦੇਸ਼ ਭਗਤੀ ਗੀਤ ਦੇ ਸ਼ਬਦਾਂ ‘ਤੇ ਹਰ ਸਮਾਗਮ ‘ਚ ਐਂਟਰੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਕੱਲ੍ਹ ਪੰਜਾਬ ਵਿੱਚ ਹੀ ਸਨ ਪ੍ਰੰਤੂ ਕੇਜਰੀਵਾਲ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਬਜਾਏ ਆਪਣੀ ਪਾਰਟੀ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਸੰਬੋਧਨ ਕਰਨ ਨੂੰ ਪਹਿਲ ਦਿੱਤੀ। ‌ਜਿਕਰਯੋਗ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੱਲ੍ਹ ਬਰਨਾਲਾ ਅਤੇ ਗਿੱਦੜਬਾਹਾ ਵਿਖੇ ਆਪਣੀ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਜੇਕਰ ਲੀਡਰਾਂ ਦੀਆਂ ਗੱਡੀਆਂ ਦੇ ਕਾਫਲੇ ਦੀ ਰਫਤਾਰ ਦੇ ਮੱਦੇਨਜ਼ਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਪਿੰਡ ਸਰਾਭਾ ਤੋਂ 40-45 ਮਿੰਟ ਕੁ ਦਾ ਰਸਤਾ ਹੈ ਪ੍ਰੰਤੂ ਫੇਰ ਵੀ ਆਮ ਆਦਮੀ ਪਾਰਟੀ ਦੇ ਦੋਵੇਂ ਵੱਡੇ ਆਗੂਆਂ ਨੇ ਬਰਨਾਲਾ ਤੋਂ ਗਿੱਦੜਬਾਹਾ ਵੱਲ ਨੂੰ ਮੂੰਹ ਕੀਤਾ ਅਤੇ ਸਰਾਭੇ ਵੱਲ ਨੂੰ ਪਿੱਠ ਕਰ ਲਈ। ਇਹ ਵੀ ਜਾਣਕਾਰੀ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਸਮਾਗਮ ‘ਚ ਕੈਬਨਿਟ ਮੰਤਰੀ ਦੇ ਮੂੰਹ ‘ਤੇ ਹੀ ਸ਼ਹੀਦ ਦੇ ਪਿੰਡ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਤੇ ਹੋਰ ਫੰਡ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਅੱਖੋਂ ਪਰੋਖੇ ਕਰਨ ਪ੍ਰਤੀ ਨਾਰਾਜ਼ਗੀ ਵੀ ਪ੍ਰਗਟ ਕੀਤੀ। ਬਹਰਰਾਲ ! ਆਪਣੀ ਪਾਰਟੀ ਦੇ ਹਰ ਸਮਾਗਮ ਦੀ ਸ਼ੁਰੂਆਤ ਅਤੇ ਸਮਾਪਤੀ ਇਨਕਲਾਬ ਜ਼ਿੰਦਾਬਾਦ ਨਾਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਬਜਾਏ ਆਪਣੀ ਪਾਰਟੀ ਦੀਆਂ ਸਿਆਸੀ ਰੈਲੀਆਂ ਨੂੰ ਪਹਿਲ ਦੇਣ ਕਰਕੇ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਸਗੋਂ ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਹੀਦਾਂ ਦੇ ਨਾਮ ਨੂੰ ਰਾਜਨੀਤੀ ਕਰਨ ਦੇ ਲਈ ਕਿਵੇਂ ਵਰਤਿਆ ਜਾ ਰਿਹਾ ਹੈ, ਜਦ ਕਿ ਸ਼ਹੀਦਾਂ ਦੇ ਦਿਹਾੜਿਆਂ ‘ਤੇ ਨਤਮਸਤਕ ਹੋਣ ਲਈ ਇਹਨਾਂ ਨੇਤਾਵਾਂ ਕੋਲ ਸਮਾਂ ਨਹੀਂ ਹੈ।
    ਫੋਟੋ ਕੈਪਸ਼ਨ-ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਰਾਜਪੱਧਰੀ ਸਮਾਗਮ ‘ਚ ਪਿੰਡ ਸਰਾਭਾ ਪੁੱਜੇ ਕੈਬਨਿਟ ਮੰਤਰੀ ਦਾ ਸਨਮਾਨ ਕੀਤੇ ਜਾਣ ਦੀ ਤਸਵੀਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

…ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਾਮ ਵੀ ਬਦਲਿਆ ਜਾਵੇਗਾ

Next Post

ਜ਼ਿਮਨੀ ਚੋਣਾਂ ਤੋਂ ਪਹਿਲਾਂ AAP ‘ਚ ਸਿਆਸੀ ਭੁਚਾਲ…ਮੰਤਰੀ ਨੇ ਦੇ ਦਿੱਤਾ ਅਸਤੀਫ਼ਾ…ਕੇਜਰੀਵਾਲ ‘ਤੇ ਲਗਾਏ ਗੰਭੀਰ ਦੋਸ਼

Nirmal Pandori

Nirmal Pandori

Related Posts

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
Load More
Next Post
ਚੋਣ ਕਮਿਸ਼ਨ ਦਾ ਐਕਸ਼ਨ : ਸੰਗਰੂਰ ਜ਼ਿਲ੍ਹੇ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਤੁਰੰਤ ਮੰਗੀ ਰਿਪੋਰਟ

ਜ਼ਿਮਨੀ ਚੋਣਾਂ ਤੋਂ ਪਹਿਲਾਂ AAP 'ਚ ਸਿਆਸੀ ਭੁਚਾਲ…ਮੰਤਰੀ ਨੇ ਦੇ ਦਿੱਤਾ ਅਸਤੀਫ਼ਾ…ਕੇਜਰੀਵਾਲ 'ਤੇ ਲਗਾਏ ਗੰਭੀਰ ਦੋਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend