Skip to main content

Gee 98News

ਬਰਨਾਲਾ ਦੇ ਰਜਵਾੜਾ ਢਾਬੇ ‘ਤੇ ਖੜੀ ਗੱਡੀ ‘ਚੋਂ ਲੱਖਾਂ ਰੁਪਏ ਦੇ ਗਹਿਣਿਆਂ ਦਾ ਬੈਗ ਕੱਢ ਕੇ ਲੈ ਗਏ ਚੋਰ…!

ਬਰਨਾਲਾ,5 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਖੇਤਰ ਵਿੱਚ ਚੋਰਾਂ ਤੇ ਲੁਟੇਰਿਆਂ ਦੀ ਚਾਂਦੀ ਬਣੀ ਹੋਈ ਹੈ।‌ ਥੋੜ੍ਹੇ ਥੋੜੇ ਸਮੇਂ ਦੌਰਾਨ ਚੋਰੀ ਅਤੇ ਲੁੱਟਾ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਦੇ ਕਾਰਨ ਜਿੱਥੇ ਲੋਕਾਂ ਵਿੱਚ ਸਹਿਮ ਹੈ ਅਤੇ ਪੁਲਿਸ ਲਈ ਵੀ ਇਹ ਵਾਰਦਾਤਾਂ ਸਿਰਦਰਦੀ ਦਾ ਕਾਰਨ ਬਣੀਆਂ ਹੋਈਆਂ ਹਨ। ਬੁੱਧਵਾਰ ਦੇਰ ਸ਼ਾਮ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਰੋਡ ‘ਤੇ ਮੇਨ ਹਾਈਵੇ ‘ਤੇ ਰਜਵਾੜਾ ਢਾਬੇ ‘ਤੇ ਵਾਪਰੀ ਘਟਨਾ ਵਿੱਚ ਚੋਰ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਮਿੰਟਾਂ ਸਕਿੰਟਾਂ ਵਿੱਚ ਗੱਡੀ ‘ਚ ਪਿਆ ਇੱਕ ਬੈਗ ਚੋਰੀ ਕਰਕੇ ਲੈ ਕੇ ਜਿਸ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਸਨ। ‌ ਪ੍ਰਾਪਤ ਜਾਣਕਾਰੀ ਅਨੁਸਾਰ ਢਾਬੇ ‘ਤੇ ਚਾਹ ਪੀਣ ਲਈ ਆਪਣੀ ਬੇਟੀ ਸਮੇਤ ਰੁਕੇ ਪਤੀ ਪਤਨੀ ਦਿਲਬਾਗ ਸਿੰਘ ਅਤੇ ਹਰਦੀਪ ਕੌਰ ਮੋਹਾਲੀ ਦੇ ਰਹਿਣ ਵਾਲੇ ਹਨ ਅਤੇ ਰਾਜਸਥਾਨ ਵਿੱਚ ਆਪਣੀ ਬੇਟੀ ਨੂੰ ਏਅਰ ਫੋਰਸ ਦੀ ਡਿਊਟੀ ‘ਤੇ ਛੱਡਣ ਲਈ ਜਾ ਰਹੇ ਸਨ ਤਾਂ ਉਹ ਧਨੌਲਾ ਰਜਵਾੜੇ ਢਾਬੇ ‘ਤੇ ਕੁਝ ਸਮਾਂ ਚਾਹ ਪੀਣ ਲਈ ਰੁਕ ਗਏ। ਜਦੋਂ ਉਹ ਢਾਬੇ ਦੇ ਅੰਦਰ ਚਾਹ ਪੀਣ ਪੀ ਰਹੇ ਸਨ ਤਾਂ ਮੋਟਰਸਾਈਕਲ ‘ਤੇ ਆਏ ਦੋ ਚੋਰਾਂ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਵਿੱਚ ਪਿਆ ਇੱਕ ਬੈਗ ਚੋਰੀ ਕਰ ਲਿਆ ਜਿਸ ਵਿੱਚ ਲੱਖਾਂ ਰੁਪਏ ਦੇ ਗਹਿਣੇ ਸਨ, ਜਦੋਂ ਪਰਿਵਾਰ ਗੱਡੀ ਕੋਲ ਆਇਆ ਤਾਂ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਭਾਲ ਕਰਨ ਵਿੱਚ ਜੁਟੀ ਹੋਈ ਹੈ। ਸਫ਼ਰ ਦੀ ਥਕਾਵਟ ਕਾਰਨ ਢਾਬੇ ‘ਤੇ ਚਾਹ ਪੀਣ ਲਈ ਰੁਕੇ ਸਮੇਂ ਦੌਰਾਨ ਹੀ ਲੁੱਟੇ ਗਏ ਪਰਿਵਾਰ ਦੀ ਇਸ ਖ਼ਬਰ ਤੋਂ ਬਾਅਦ ਆਮ ਲੋਕਾਂ ‘ਚ ਵੀ ਸਹਿਣ ਦਾ ਮਾਹੌਲ ਹੈ ਕਿ ਕੋਈ ਕਿਧਰੇ ਵੀ ਸੁਰੱਖਿਆਤ ਨਹੀਂ ਹੈ।
ਫੋਟੋ ਕੈਪਸ਼ਨ-ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ

error: Content is protected !!