Gee 98News

…ਸੰਗਰੂਰ ਵਾਲਿਆਂ ਨੇ ਜਲੇਬੀਆਂ ‘ਚ ਲੂਣ ਭੁੱਕਤਾ..ਰਾਜਧਾਨੀ ‘ਚ ਹਕੂਮਤ ਦੀ ਕਰਾਰੀ ਹਾਰ….!

-ਨਗਰ ਕੌਸਲ ਸੰਗਰੂਰ ਦੇ ਚੋਣ ਨਤੀਜੇ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਰਾਜਧਾਨੀ ‘ਚ ਨਵੀਂ ਸਿਆਸੀ ਚਰਚਾ ਨੂੰ ਜਨਮ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਰਾਜਧਾਨੀ ਦੀ ਨਗਰ ਕੌਂਸਲ ਦੀਆਂ ਚੋਣਾਂ ‘ਚ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦੇਈਏ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੀ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਸ਼ਹਿਰ ਵੀ ਹੈ। ‌ ਸੰਗਰੂਰ ਨਗਰ ਕੌਂਸਲ ਦੀਆਂ 29 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 22 ਸੀਟਾਂ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।‌ ਹੈਰਾਨੀ ਦੀ ਗੱਲ ਹੈ ਕਿ ਸੰਗਰੂਰ ਦੀਆਂ 29 ਸੀਟਾਂ ਵਿੱਚੋਂ 10 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਜਦਕਿ ਕਾਂਗਰਸ 8 ਸੀਟਾਂ ਜਿੱਤਣ ‘ਚ ਕਾਮਯਾਬ ਰਹੀ ਅਤੇ ਭਾਜਪਾ ਨੇ ਵੀ 4 ਸੀਟਾਂ ‘ਤੇ ਕਬਜ਼ਾ ਕੀਤਾ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਹੀ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਆਪ ਆਗੂ ਅੰਦਰਖਾਤੇ ਘੁਸਰ ਮੁਸਰ ਕਰ ਰਹੇ ਹਨ ਕਿ ਇਹ ਕਿਵੇਂ ਹੋ ਗਿਆ ? ਸੰਗਰੂਰ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ ਵੀ ਜ਼ਿਲ੍ਹਾ ਹੈ ਅਤੇ ਇੱਥੇ ਹੀ ਪੰਜਾਬ ਦੇ ਤਾਕਤਵਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਬੈਠੇ ਹਨ ਫਿਰ ਵੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਇਸ ਕਰਾਰੀ ਹਾਰ ਨੇ ਪੰਜਾਬ ਦੀ ਰਾਜਨੀਤੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਆਪ ਸੂਬਾ ਪ੍ਰਧਾਨ ਅਤੇ ਵਿੱਤ ਮੰਤਰੀ ਦੇ ਸ਼ਹਿਰ ਵਿੱਚ ਪਾਰਟੀ ਦੀ ਕਰਾਰੀ ਹਾਰ ਨੇ ਪੰਜਾਬ ਦੀਆਂ ਹੋਰ ਨਗਰ ਨਿਗਮਾਂ, ਨਗਰ ਕੌਂਸਲਾਂ ‘ਚ ਮਿਲੀ ਜਿੱਤ ਦੀਆਂ ਜਲੇਬੀਆਂ ‘ਚ ਲੂਣ ਭੁੱਕਣ ਵਾਲਾ ਕੰਮ ਕੀਤਾ ਹੈ, ਬਿਨਾਂ ਸ਼ੱਕ ਇਹਨਾਂ ਲੂਣ ਵਾਲੀਆਂ ਜਲੇਬੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦਾ ਸਵਾਦ ਕਿਰਕਰਾ ਕੀਤਾ ਹੈ।

Gee98 Ads
error: Content is protected !!