Gee 98News

ਪੰਜਾਬ ਸਰਕਾਰ ਤੇ ਪੁਲਿਸ ਨੂੰ ਧਮਕੀ… ਖਮਿਆਜ਼ਾ ਭੁਗਤਣਾ ਪਵੇਗਾ, ਤਿੰਨ ਨੌਜਵਾਨਾਂ ਦੇ ਯੂਪੀ ‘ਚ ਹੋਏ ਐਨਕਾਉਂਟਰ ਦਾ ਮਾਮਲਾ

-ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਚੌਂਕੀ ‘ਤੇ ਗਰਨੇਡ ਹਮਲੇ ਦੇ ਸਬੰਧ ਵਿੱਚ ਯੂਪੀ ਦੇ ਪੀਲੀਭੀਤ ਖੇਤਰ ‘ਚ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਐਨਕਾਊਂਟਰ ਦਾ ਮਾਮਲਾ ਭਖਿਆ ਹੋਇਆ ਹੈ। ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਐਨਕਾਊਂਟਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਪਹਿਲਾਂ ਤਾਂ ਪੰਜਾਬ ਪੁਲਿਸ ਮੰਨਦੀ ਹੀ ਨਹੀਂ ਸੀ ਕਿ ਕੋਈ ਧਮਾਕਾ ਹੋਇਆ ਸਗੋਂ ਆਖਦੀ ਸੀ ਕਿ ਸਾਈਕਲ ਦਾ ਟਾਇਰ ਫਟਿਆ ਹੈ ਪਰੰਤੂ ਹੁਣ ਗਰਨੇਡ ਧਮਾਕੇ ਦੇ ਦੋਸ਼ੀ ਦਿਖਾ ਕੇ ਤਿੰਨ ਨੌਜਵਾਨਾਂ ਦਾ ਐਨਕਾਊਂਟਰ ਵੀ ਕਰ ਦਿੱਤਾ ਗਿਆ ਹੈ। ਇਸ ਐਨਕਾਊਂਟਰ ਦੇ ਮਾਮਲੇ ਵਿੱਚ ਪਾਕਿਸਤਾਨ ‘ਚ ਲੁਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਨੀਟਾ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਣਜੀਤ ਸਿੰਘ ਨੀਟਾ ਨੇ ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਨੂੰ ਧਮਕੀ ਵੀ ਦਿੱਤੀ ਹੈ। ਇਹ ਆਡੀਓ 2.23 ਮਿੰਟ ਦੀ ਹੈ ਜਿਸ ਵਿੱਚ ਰਣਜੀਤ ਸਿੰਘ ਨੀਟਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਪੁਲਿਸ ਐਨਕਾਊਂਟਰ ਦਾ ਬਦਲਾ ਲੈਣਗੇ। ਆਡੀਓ ‘ਚ ਰਣਜੀਤ ਸਿੰਘ ਨੀਟਾ ਨੇ ਕਿਹਾ ਕਿ ਐਨਕਾਊਂਂਟਰ ਦਾ ਖਮਿਆਜ਼ਾ ਸਰਕਾਰ ਅਤੇ ਪੁਲਿਸ ਨੂੰ ਭੁਗਤਣਾ ਪਵੇਗਾ। ਦੂਜੇ ਪਾਸੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪੁਲਿਸ ਚੌਂਕੀਆਂ ‘ਤੇ ਥਾਣਿਆਂ ਦੀ ਸੁਰੱਖਿਆ ਮਜ਼ਬੂਤ ਕੀਤੀ ਜਾ ਰਹੀ ਹੈ। ਪੁਲਿਸ ਥਾਣਿਆਂ ਦੀਆਂ ਛੱਤਾਂ ‘ਤੇ ਜਾਲ ਲਗਾਏ ਜਾ ਰਹੇ ਹਨ ਅਤੇ ਕੰਧਾਂ ਉੱਪਰ ਵੀ ਉੱਚੇ ਜਾਲ ਲਗਾਏ ਜਾ ਰਹੇ ਹਨ। ਦਸੰਬਰ ਦੇ ਮਹੀਨੇ ਲਗਾਤਾਰ ਹੋਏ ਗਰਨੇਡ ਹਮਲਿਆ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪੰਜਾਬ ਪੁਲਿਸ ਦੀ ਅੰਦਰੂਨੀ ਸੁਰੱਖਿਆ ‘ਤੇ ਵੀ ਸਵਾਲ ਉੱਠਣ ਲੱਗੇ ਸਨ ਜਿਸ ਤੋਂ ਬਾਅਦ ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਕਤ ਐਨਕਾਊਂਟਰ ਕੀਤਾ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਇਸ ਐਨਕਾਊਟਰ ਵਿੱਚ ਮਾਰੇ ਗਏ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਤਿੰਨੋ ਨੌਜਵਾਨ ਪੁਲਿਸ ਚੌਂਕੀ ‘ਤੇ ਹਮਲੇ ਦੇ ਦੋਸ਼ੀ ਸਨ।

Gee98 Ads
error: Content is protected !!