Gee 98News

ਪੰਜਾਬ ਦੇ 7 PCS ਅਫ਼ਸਰਾਂ ਨੂੰ ਕੇਂਦਰ ਵੱਲੋਂ ਨਵੇਂ ਸਾਲ ਦਾ ਸ਼ਾਨਦਾਰ ਤੋਹਫ਼ਾ

-ਪੰਜਾਬ ਦੇ 7 ਪੀਸੀਐਸ ਅਫਸਰਾਂ ਨੂੰ ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ਦਾ ਸ਼ਾਨਦਾਰ ਤੋਹਫਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ 7 ਪੀਸੀਐੱਸ ਅਫ਼ਸਰਾਂ ਨੂੰ ਬਤੌਰ ਆਈਏਐਸ ਤਰੱਕੀ ਦਿੱਤੀ ਹੈ । ਕੇਂਦਰ ਸਰਕਾਰ ਦੇ “ਮਨਿਸਟਰੀ ਆਫ਼ ਪਰਸੋਨਲ, ਪਬਲਿਕ ਸ਼ਿਕਾਇਤਾਂ ਤੇ ਪੈਨਸ਼ਨ ਵਿਭਾਗ” ਨੇ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ‘ਚ ਸਾਲ 2021 ਦੀ ਖਾਲੀ ਪੋਸਟ ‘ਤੇ ਪੀਸੀਐੱਸ ਅਫ਼ਸਰ ਰਾਹੁਲ ਚੱਬਾ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ ਨੂੰ ਅਤੇ ਸਾਲ 2022 ਦੀਆਂ ਖਾਲੀ ਪੋਸਟਾਂ ‘ਤੇ ਸੁਖਜੀਤਪਾਲ ਸਿੰਘ, ਜਸਬੀਰ ਸਿੰਘ (2) ਵਿੱਮੀ ਭੁੱਲਰ ਤੇ ਨਵਜੋਤਕੌਰ ਨੂੰ ਆਈਏਐੱਸ ਵਜੋਂ ਪਦਉਨਤ ਕੀਤਾ ਹੈ।

error: Content is protected !!