Gee 98News

ਝਟਕਾ ਨਿਊਜ਼…ਕੈਨੇਡਾ ਵੱਲੋਂ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਸਪਾਂਸਰਸ਼ਿਪ ‘ਤੇ ਰੋਕ

-ਕੈਨੇਡਾ ਨੇ ਆਪਣੇ ਦੇਸ਼ ਵਿੱਚ ਆਉਣ ਵਾਲੇ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਸਪਾਂਸਰਸ਼ਿਪ ਦੇਣ ਸਬੰਧੀ ਨਵਾਂ ਫੈਸਲਾ ਕੀਤਾ ਹੈ। ਕੈਨੇਡਾ ਪਿਛਲੇ ਕਰੀਬ ਇਕ ਸਾਲ ਤੋਂ ਪ੍ਰਵਾਸੀਆਂ ਪ੍ਰਤੀ ਸਖ਼ਤ ਫ਼ੈਸਲੇ ਲੈਂਦਾ ਆ ਰਿਹਾ ਹੈ। ਇਸ ਪਿੱਛੇ ਟਰੂਡੋ ਸਰਕਾਰ ਦੀ ਕੀ ਮਨਸ਼ਾ ਹੈ ਜਾਂ ਜਸਟਿਨ ਟਰੂਡੋ ਦੀ ਕੋਈ ਨਿੱਜੀ ਮਜਬੂਰੀ, ਇਸ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ। ਪਿਛਲੇ ਇਕ ਸਾਲ ਵਿਚ ਕੈਨੇਡਾ ਸਰਕਾਰ ਨੇ ਪ੍ਰਵਾਸ ਅਤੇ ਪ੍ਰਵਾਸੀਆਂ ਸਬੰਧੀ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਗੂ ਕੀਤੇ ਹਨ। ਸਭ ਤੋਂ ਪਹਿਲੀ ਗਾਜ਼ ਦੂਜੇ ਦੇਸ਼ਾਂ ਵਿਚੋਂ ਪੜ੍ਹਨ ਗਏ ਵਿਦਿਆਰਥੀਆਂ ‘ਤੇ ਡਿੱਗੀ ਸੀ ਜਦੋਂ ਕੈਨੇਡਾ ਸਰਕਾਰ ਨੇ ਫ਼ੀਸਾਂ ਅਤੇ ਹੋਰ ਖ਼ਰਚਿਆਂ ਵਿਚ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਵਿਚ ਬਦਲਾਅ ਕਰ ਕੇ ਟੂਰਿਸਟ ਅਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਨੂੰ ਝਟਕਾ ਦਿੱਤਾ ਸੀ। ਕੈਨੇਡਾ ਸਰਕਾਰ ਵੱਲੋਂ ਪ੍ਰਵਾਸ ਅਤੇ ਪ੍ਰਵਾਸੀਆਂ ਸਬੰਧੀ ਕੀਤੇ ਗਏ ਇਨ੍ਹਾਂ ਬਦਲਾਆਂ ਦਾ ਵੱਡਾ ਅਸਰ ਭਾਰਤੀ ਲੋਕਾਂ ‘ਤੇ ਪਿਆ। ਇਸ ਦੇ ਨਾਲ ਹੀ ਚੀਨ, ਪਾਕਿਸਤਾਨ, ਸ਼੍ਰੀਲੰਕਾ ਤੇ ਦੱਖਣੀ ਏਸ਼ੀਆਂ ਦੇ ਹੋਰ ਦੇਸ਼ਾਂ ਨੂੰ ਵੀ ਇਨ੍ਹਾਂ ਨਿਯਮਾਂ ਦਾ ਖਮਿਆਜ਼ਾ ਭੁਗਤਣਾ ਪਿਆ। ਹੁਣ ਕੈਨੇਡਾ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ। ਕੈਨੇਡਾ ਵਿੱਚ ਪੀਆਰ ਬੱਚਿਆਂ ਦੇ ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਰੋਕ ਦਿੱਤੀਆਂ ਗਈਆਂ ਹਨ, ਭਾਵ ਹੁਣ ਕਨੇਡਾ ਸਰਕਾਰ ਬੱਚਿਆਂ ਦੇ ਮਾਪਿਆਂ ਦਾਦਾ ਦਾਦੀ ਨੂੰ ਸਥਾਈ ਨਿਵਾਸ ਸਪਾਂਸਰਸ਼ਿਪ ਸਬੰਧੀ ਅਰਜ਼ੀਆਂ ‘ਤੇ ਫਿਲਹਾਲ ਵਿਚਾਰ ਨਹੀਂ ਕਰੇਗੀ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਕਾਇਆ ਪਈਆਂ ਅਰਜ਼ੀਆਂ ਨੂੰ ਨਿਬੇੜਣ ਕਰ ਕੇ ਇਹ ਫ਼ੈਸਲਾ ਲਿਆ ਹੈ।

error: Content is protected !!