Gee 98News

ਦਿਆਨੰਦ ਮੈਡੀਕਲ ਕਾਲਜ ਪੰਜਾਬ ਸਰਕਾਰ ਦੇ ਰਾਡਾਰ ‘ਤੇ…ਪ੍ਰਦੂਸ਼ਣ ਬੋਰਡ ਵੱਲੋਂ ਨੋਟਿਸ ਜਾਰੀ

-ਪੰਜਾਬ ਦਾ ਇੱਕ ਵੱਡਾ ਮੈਡੀਕਲ ਕਾਲਜ ਵਾਤਾਵਰਨ ਸਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਪੰਜਾਬ ਸਰਕਾਰ ਦੇ ਰਾਡਾਰ ‘ਤੇ ਆ ਗਿਆ ਹੈ। ਲੁਧਿਆਣਾ ਦਾ ਦਿਆਨੰਦ ਮੈਡੀਕਲ ਕਾਲਜ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲੱਖਾਂ ਰੁਪਏ ਵੀ ਦੱਬੀ ਬੈਠਾ ਹੈ। ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿਆਨੰਦ ਮੈਡੀਕਲ ਕਾਲਜ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ। ਦਿਆਨੰਦ ਮੈਡੀਕਲ ਕਾਲਜ ਦੀਆਂ ਇਹ ਬੇਨਿਯਮੀਆਂ ਉਸ ਵੇਲੇ ਸਾਹਮਣੇ ਆਈਆਂ ਜਦ ਪ੍ਰਦੂਸ਼ਣ ਬੋਰਡ ਦੇ ਇਹ ਧਿਆਨ ਵਿੱਚ ਆਇਆ ਕਿ ਕਾਲਜ ਵੱਲੋਂ ਹਾਲ ਹੀ ਵਿੱਚ ਉਸਾਰੀ ਗਈ ਲਗਭਗ 20000 ਵਰਗ ਫੁੱਟ ਦੀ ਇਮਾਰਤ ਸਬੰਧੀ ਬੋਰਡ ਤੋਂ ਦਇਆਨੰਦ ਮੈਡੀਕਲ ਕਾਲਜ ਨੇ ਕੋਈ ਕਲੀਅਰੈਂਸ ਨਹੀਂ ਲਈ ਹੋਈ, ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਂਚ ਅੱਗੇ ਵਧਾਈ ਦਾ ਪਤਾ ਲੱਗਿਆ ਕਿ ਡੀਐਮਸੀ ਪ੍ਰਬੰਧਕ ਹੁਣ ਤੱਕ ਆਪਣੀ ਕਾਰਵਾਈ ਨੂੰ ਇੱਕ ਸਿੱਖਿਆ ਸੰਸਥਾ ਦੇ ਰੂਪ ਵਿੱਚ ਦਰਸਾ ਕੇ ਲੋੜੀਂਦੇ ਨਿਯਮਾਂ ਦੀ ਪਾਲਣਾ ਤੋਂ ਵੀ ਬਚਦੇ ਰਹੇ। ਸੂਤਰਾਂ ਅਨੁਸਾਰ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਨ ਨੇ ਬਿਨਾਂ ਕਿਸੇ ਦਬਾਅ ਦੇ ਕਾਰਵਾਈ ਕੀਤੀ ਤਾਂ ਡੀਐਮਸੀ ਪ੍ਰਬੰਧਨ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ ਅਤੇ ਹਰਜਾਨੇ ਦੇ ਰੂਪ ਵਿੱਚ ਕਰੋੜਾਂ ਰੁਪਏ ਭਰਨੇ ਪੈ ਸਕਦੇ ਹਨ। ‌ ਸੂਤਰਾਂ ਅਨੁਸਾਰ ਜੁਰਮਾਨੇ ਦੀ ਇਹ ਰਾਸ਼ੀ 3 ਕਰੋੜ ਤੋਂ ਵੀ ਵੱਧ ਹੋ ਸਕਦੀ ਹੈ। ‌ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਆਰ ਕੇ ਰਤੜਾ ਨੀ ਇਹ ਪੁਸ਼ਟੀ ਕੀਤੀ ਕਿ ਦਿਆਨੰਦ ਮੈਡੀਕਲ ਕਾਲਜ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ ਲਈ ਬੁਲਾਇਆ ਗਿਆ ਹੈ ਜਿਸ ਤੋਂ ਬਾਅਦ ਡੀਐਮਸੀ ਵੱਲੋਂ ਨਿਯਮਾਂ ਦੀਆਂ ਉਲੰਘਣਾ ਦੇ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ।

error: Content is protected !!