Gee 98News

AAP ਵਿਧਾਇਕ ਲਾਲਪੁਰਾ ਨੂੰ 4 ਸਾਲ ਦੀ ਸਜ਼ਾ…ਵਿਧਾਇਕੀ ਦੇ ਖਤਰੇ ਦੀ ਤਲਵਾਰ

ਚੰਡੀਗੜ੍ਹ,12 ਸਤੰਬਰ, Gee98 news service

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਸੈਸ਼ਨ ਕੋਰਟ ਨੇ 4 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਖ਼ਤਰੇ ਵਿੱਚ ਪੈ ਗਈ ਹੈ ਹਾਲਾਂਕਿ ਉਹਨਾਂ ਕੋਲ ਹਾਈਕੋਰਟ ਜਾਣ ਦੀ ਆਪਸ਼ਨ ਹੈ। ਇਹ ਮਾਮਲਾ ਲੱਗਭੱਗ 12 ਸਾਲ ਪਹਿਲਾਂ ਇੱਕ ਦਲਿਤ ਲੜਕੀ ਨਾਲ ਛੇੜਛਾੜ ਤੇ ਕੁੱਟਮਾਰ ਨਾਲ ਸਬੰਧਿਤ ਹੈ ਜਿਸ ਵਿੱਚ 10 ਸਤੰਬਰ ਨੂੰ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਈ ਹੋਰ ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਅੱਜ ਉਹਨਾਂ ਸਾਰਿਆਂ ਨੂੰ 4 ਸਾਲ ਦੀ ਸਜ਼ਾ ਤੇ ਪੀੜਤ ਲੜਕੀ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।

                 ਘਟਨਾ ਵੇਲੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਸੀ ਜਿਸ ਦੇ ਖ਼ਿਲਾਫ਼ 12 ਹੋਰ ਵਿਅਕਤੀਆਂ ਸਮੇਤ ਐਸਸੀ/ਐਸਟੀ ਐਕਟ ਅਤੇ ਧਾਰਾ 323, 324, 354 ਤਹਿਤ ਮੁਕੱਦਮਾ ਦਰਜ ਹੋਇਆ ਸੀ। ਪੀੜਤ ਲੜਕੀ ਨੇ ਅਦਾਲਤ ਵਿੱਚ ਕਿਹਾ ਕਿ ਇਹਨਾਂ ਦੋਸ਼ੀਆਂ ਦੀ ਬਦੌਲਤ ਉਸਦੀ ਜ਼ਿੰਦਗੀ ਦੇ 12-13 ਸਾਲ ਬਰਬਾਦ ਹੋ ਚੁੱਕੇ ਹਨ ਉਹ ਆਪਣੇ ਬੇਟੇ ਨੂੰ ਦੋ-ਦੋ ਮਹੀਨੇ ਸਕੂਲ ਨਹੀਂ ਭੇਜ ਸਕਦੀ ਸੀ ਕਿਉਂਕਿ ਦੋਸ਼ੀ ਉਸਨੂੰ ਰਸਤੇ ਵਿੱਚ ਧਮਕੀਆਂ ਦਿੰਦੇ ਸਨ ਅਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਉਂਦੇ ਸਨ। ਪੀੜ੍ਹਤ ਲੜਕੀ ਨੇ ਅਦਾਲਤ ਮਨਜਿੰਦਰ ਸਿੰਘ ਲਾਲਪੁਰਾ ਨੇ 2013 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹ 6 ਸਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ 2 ਸਾਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਵੀ ਰਹੇ।ਸਾਲ 2022 ‘ਚ ਲਾਲਪੁਰਾ ਪਾਰਟੀ ਟਿਕਟ ‘ਤੇ ਜਿੱਤ ਕੇ ਵਿਧਾਇਕ ਚੁਣੇ ਗਏ।

Gee98 Ads
error: Content is protected !!