ਚੰਡੀਗੜ – ਭਾਰਤ ਵਿੱਚ ਬਣੇ ਕੋਰੋਨਾ ਟੀਕਾ ‘ਕੋਵੈਕਸੀਨ’ ਨੂੰ ਆਸਟਰੇਲੀਆ ਨੇ ਮਾਨਤਾ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕੋਵੀਸ਼ੀਲਡ ਨੂੰ ਆਸਟਰੇਲੀਆ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੋਈ ਹੈ। ਇਹ ਵੀ ਦੱਸਣਯੋਗ ਹੈ ਕਿ ਭਾਰਤ ਵਿੱਚ ਬਹੁ-ਗਿਣਤੀ ਲੋਕਾਂ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ ਹੀ ਲੱਗਿਆ ਹੋਇਆ ਹੇੈ ।ਇਸ ਲਈ ਆਸਟਰੇਲੀਆ ਦੇ ਫ਼ੈਸਲੇ ਦਾ ਵੱਡੀ ਗਿਣਤੀ ’ ਚ ਭਾਰਤੀ ਲੋਕਾਂ ਨੂੰ ਫਾਇਦਾ ਹੋਵੇਗਾ।