ਚੰਡੀਗੜ੍ਹ ,27 ਨਵੰਬਰ, Gee98 news service
-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਜ਼ਾਦੀ ਘੁਲਾਟੀਆਂ ਦੇ ਕੋਟੇ ਵਿੱਚੋਂ ਨੌਕਰੀ ਸੰਬੰਧੀ ਅਹਿਮ ਫੈਸਲਾ ਕੀਤਾ ਹੈ। ਹਾਈਕੋਰਟ ਨੇ ਕਿਹਾ ਕਿ ਪੜਦਾਦੇ ਦੇ ਨਾਮ ‘ਤੇ ਆਜ਼ਾਦੀ ਘੁਲਾਟੀਏ ਦੇ ਕੋਟੇ ਦਾ ਲਾਭ ਨਹੀਂ ਲਿਆ ਜਾ ਸਕਦਾ। ਇਹ ਮਾਮਲਾ ਪੰਜਾਬ ਪੁਲਿਸ ਵਿੱਚ 2016 ‘ਚ ਭਰਤੀ ਹੋਏ ਕਾਂਸਟੇਬਲ ਚੰਦਨਦੀਪ ਸਿੰਘ ਨਾਲ ਸੰਬੰਧਿਤ ਹੈ, ਜਿਸ ਨੇ ਆਪਣੇ ਪਿਤਾ ਦੇ ਆਜ਼ਾਦੀ ਘੁਲਾਟੀਏ ਸਬੰਧੀ ਸਬੂਤ ਨੱਥੀ ਕੀਤੇ ਸਨ ਪ੍ਰੰਤੂ ਅਸਲ ਵਿੱਚ ਉਸ ਦਾ ਪੜਦਾਦਾ ਆਜ਼ਾਦੀ ਘੁਲਾਟੀਆ ਸੀ। ਇਸ ਸਬੰਧੀ ਪਤਾ ਲੱਗਣ ‘ਤੇ ਜਦ ਪੰਜਾਬ ਪੁਲਿਸ ਨੇ ਉਸਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਤਾਂ ਕਾਂਸਟੇਬਲ ਚੰਦਨਦੀਪ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਿਸਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਉਕਤ ਹੁਕਮ ਦਿੱਤੇ। ਹਾਈਕੋਰਟ ਨੇ ਕਿਹਾ ਕਿ ਭਾਵੇਂ ਕਿ ਪਟੀਸ਼ਨਰ ਚੰਦਨਦੀਪ ਸਿੰਘ ਪਿਛਲੇ 9 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ ਪਰੰਤੂ ‘ਹਮਦਰਦੀ’ ਕਾਨੂੰਨ ਦੀ ਥਾਂ ਨਹੀਂ ਲੈ ਸਕਦੀ ਅਤੇ ਗ਼ਲਤ ਤਰੀਕੇ ਨਾਲ ਮਿਲੀ ਨੌਕਰੀ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ।








