ਚੰਡੀਗੜ੍ਹ,5 ਦਸੰਬਰ, Gee98 news service-
-ਪਿਛਲੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ‘ਚ ਕੈਨੇਡਾ ਤੋਂ ਪਰਤੀ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ‘ਤੇ ਸਨਸਨੀਖੇਜ ਖੁਲਾਸੇ ਕੀਤੇ ਹਨ। ਪੁਲਿਸ ਮੁਤਾਬਕ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਹੀ ਰਚੀ ਸੀ। ਵਿਦੇਸ਼ ਤੋਂ ਵਾਪਸ ਆਈ ਰੁਪਿੰਦਰ ਕੌਰ ਨੇ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ, ਪਰ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਉਸ ਨੇ ਆਪਣੇ ਪ੍ਰੇਮੀ ਨੂੰ ਬੁਲਾ ਕੇ ਦੂਜਾ ਪਲਾਨ ਤਿਆਰ ਕੀਤਾ।
ਪ੍ਰੇਮੀ ਨਾਲ ਮਿਲ ਕੇ ਕਤਲ ਦੀ ਘਟਨਾ ਨੂੰ ਦਿੱਤਾ ਅੰਜਾਮ
ਰੁਪਿੰਦਰ ਕੌਰ ਨੇ ਪਹਿਲਾਂ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤੀ। ਕਾਫੀ ਦੇਰ ਤੱਕ ਪਤੀ ਗੁਰਵਿੰਦਰ ਇੱਧਰ-ਉੱਧਰ ਘੁੰਮਦਾ ਰਿਹਾ, ਪਰ ਉਹ ਮਰਿਆ ਨਹੀਂ। ਪਤਨੀ ਰੁਪਿੰਦਰ ਨੇ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਨੂੰ ਫ਼ੋਨ ਮਿਲਾਇਆ। ਇਸ ਤੋਂ ਬਾਅਦ ਦੂਜੇ ਪਲਾਨ ‘ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰੁਪਿੰਦਰ ਕੌਰ ਨੇ ਆਪਣੇ ਪ੍ਰਮੀ ਨੂੰ ਘਰ ਬੁਲਾਇਆ। ਇਸ ਦੌਰਾਨ ਜ਼ਹਿਰ ਦਾ ਅਸਰ ਇੰਨਾ ਹੋ ਗਿਆ ਸੀ ਕਿ ਪਤੀ ਗੁਰਵਿੰਦਰ ਸਿੰਘ ਥੱਲੇ ਵਾਲੇ ਰੂਮ ‘ ਚ ਜਾ ਕੇ ਸੋ ਗਿਆ। ਰੁਪਿੰਦਰ ਕੌਰ ਦਾ ਪ੍ਰੇਮੀ ਉਸ ਦੇ ਘਰ ਪਹੁੰਚ ਗਿਆ ਸੀ। ਰੁਪਿੰਦਰ ਕੌਰ ਨੇ ਪਾਲਤੂ ਕੁੱਤੇ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਸੀ। ਰੁਪਿੰਦਰ ਆਪਣੇ ਪ੍ਰੇਮੀ ਨੂੰ ਲੈ ਕੇ ਉੱਪਰ ਵਾਲੇ ਕਮਰੇ ‘ ਚ ਚਲੀ ਗਈ। ਇਸ ਦੌਰਾਨ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਪ੍ਰੇਮੀ ਨੂੰ ਦਿੱਤੀ। ਇਸੇ ਦੌਰਾਨ ਪਤੀ ਗੁਰਵਿੰਦਰ ਦੀ ਅੱਖ ਖੁੱਲ਼੍ਹ ਗਈ ਤੇ ਉਹ ਉੱਪਰ ਵਾਲੇ ਕਮਰੇ ‘ ਚ ਆ ਗਿਆ, ਜਿੱਥੇ ਰੁਪਿੰਦਰ ਕੌਰ ਤੇ ਉਸਦੇ ਪ੍ਰੇਮੀ ਦੋਵਾਂ ਨੇ ਗੁਰਵਿੰਦਰ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਰੁਪਿੰਦਰ ਕੌਰ ਉਸਦੀ ਪਤਨੀ ਰੁਪਿੰਦਰ ਕੌਰ ਅਤੇ ਪ੍ਰੇਮੀ ਨੇ ਕਤਲ ਦੀ ਇਸ ਘਟਨਾ ਨੂੰ ਲੁੱਟ ਖੋਹ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਦੇ ਸਵਾਲਾਂ ‘ਚ ਰੁਪਿੰਦਰ ਕੌਰ ਉਲਝ ਗਈ ਅਤੇ ਦੋਵੇਂ ਕਾਤਲ ਪ੍ਰੇਮੀ ਪ੍ਰੇਮਿਕਾ ਕਾਨੂੰਨੀ ਸਿਕੰਜੇ ਵਿੱਚ ਫਸ ਗਏ।
ਪਤੀ ਦੇ ਕਤਲ ਤੋਂ ਬਾਅਦ ਇਹ ਘੜੀ ਕਹਾਣੀ-
ਰੁਪਿੰਦਰ ਕੌਰ ਨੇ ਪ੍ਰੇਮੀ ਨਾਲ ਮਿਲ ਕੇ 28 ਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸ ਕਤਲ ਨੂੰ ਅੰਜ਼ਾਮ ਦਿੱਤਾ। ਉਸ ਨੇ 28 ਨਵੰਬਰ ਨੂੰ ਕਰੀਬ 11 :30 ਵਜੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਘਰ ਬੁਲਾਇਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਲਾਸ਼ ਉੱਪਰ ਵਾਲੇ ਕਮਰੇ ‘ ਚ ਪਈ ਹੈ। ਉਸ ਦੇ ਘਰ ‘ ਚ ਲੁਟੇਰੇ ਵੜ ਗਏ ਸਨ, ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਸਮੇਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਰੁਪਿੰਦਰ ਕੌਰ ਦੇ ਘਰ ਲੋਕਾਂ ਨੇ ਉਸ ਦੇ ਪਤੀ ਦੀ ਲਾਸ਼ ਦੇਖੀ ਤੇ ਇਸ ਤੋਂ ਬਾਅਦ ਪੁਲਿਸ ਨੂੰ ਫ਼ੋਨ ਕੀਤਾ ਗਿਆ। ਪੁਲਿਸ ਮੌਕੇ ‘ ਤੇ ਪਹੁੰਚੀ ਤਾਂ ਉਸ ਨੇ ਪੁਲਿਸ ਨੂੰ ਵੀ ਦੱਸਿਆ ਕਿ ਉਸ ਦੇ ਪਤੀ ਦਾ ਕਤਲ ਲੁਟੇਰਿਆਂ ਨੇ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਕੁਝ ਸ਼ੱਕ ਹੋਇਆ ਤਾਂ ਉਹਨਾਂ ਨੇ ਰੁਪਿੰਦਰ ਕੌਰ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਜਿਸ ਤੋਂ ਬਾਅਦ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦਾ ਜੁਰਮ ਕਬੂਲ ਕੀਤਾ। ਘਰ ਦੇ ਹਾਲਾਤ ਦੇਖਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਘਰ ਦੀ ਸਥਿਤੀ ਦੇਖੀ ਤਾਂ ਪਤਾ ਚਲਿਆ ਕਿ ਅੰਦਰ ਤਾਲਾ ਲੱਗਿਆ ਹੋਇਆ ਸੀ। ਘਰ ‘ ਚ ਪਾਲਤੂ ਕੁੱਤਾ ਸੀ, ਜੋ ਬੇਹੋਸ਼ ਸੀ। ਇਸ ਤੋਂ ਇਲਾਵਾ ਕੰਧ ਟੱਪ ਕੇ ਅੰਦਰ ਆਉਣ ਦੇ ਬਾਹਰ ਜਾਣ ਦੇ ਨਿਸ਼ਾਨ ਵੀ ਨਹੀਂ ਮਿਲੇ। ਆਸ-ਪਾਸ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਕੋਈ ਭੱਜਦਾ ਹੋਇਆ ਨਹੀਂ ਨਜ਼ਰ ਆਇਆ।
ਫੋਟੋ ਕੈਪਸ਼ਨ-ਪੁਲਿਸ ਹਿਰਾਸਤ ਵਿੱਚ ਕਾਤਲ ਪਤਨੀ ਅਤੇ ਉਸ ਦਾ ਪ੍ਰੇਮੀ








