ਚੰਡੀਗੜ੍ਹ,10 ਦਸੰਬਰ, Gee98 news service
-ਹਵਸ ਵਿੱਚ ਅੰਨਾ ਮਨੁੱਖ ਕਿਸ ਹੱਦ ਤੱਕ ਡਿੱਗ ਸਕਦਾ ਹੈ ਇਸਦੀ ਇੱਕ ਸ਼ਰਮਨਾਕ ਮਿਸਾਲ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਹਵਸ ਵਿੱਚ ਅੰਨ੍ਹੇ ਹੋਏ ਤਿੰਨ ਨੌਜਵਾਨਾਂ ਨੇ ਟ੍ਰਾਂਸਜੈਂਡਰ (ਕਿੰਨਰ) ਨਾਲ ਗੈਂਗਰੇਪ ਕੀਤਾ। ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਨੌਜਵਾਨਾਂ ਨੇ ਟਰਾਂਸਜੈਂਡਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਿਸ ਤੋਂ ਬਾਅਦ ਡਰਿਆ ਹੋਇਆ ਟਰਾਂਸਜੈਂਡਰ ਲੁਧਿਆਣਾ ਤੋਂ ਵਾਪਸ ਆਪਣੇ ਜੱਦੀ ਘਰ ਫਰੀਦਾਬਾਦ ਚਲਾ ਗਿਆ ਅਤੇ ਉੱਥੇ ਜਾ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਰੀਦਾਬਾਦ ਪੁਲਿਸ ਨੇ ਉਸ ਦੇ ਬਿਆਨਾਂ ਦੇ ਆਧਾਰ ‘ਤੇ ਤਰਨਪਾਲ ਸਿੰਘ ਮੌਗਾ ਅਤੇ ਉਸਦੇ ਭਰਾ ਦਵਿੰਦਰਪਾਲ ਸਿੰਘ ਮੋਂਗਾ ਅਤੇ ਗੁਰਕਰਨ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਜ਼ੀਰੋ ਨੰਬਰ ਐਫਆਈਆਰ ਦਰਜ ਕਰਕੇ ਇਹ ਕੇਸ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫਰੀਦਾਬਾਦ ਦੇ ਰਹਿਣ ਵਾਲੇ ਟ੍ਰਾਂਸਜੈਂਡਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਰਹਿੰਦਾ ਸੀ, ਜਿੱਥੋਂ ਉਕਤ ਤਿੰਨੋਂ ਮੁਲਜ਼ਮ ਇੱਕ ਦਿਨ ਉਸਨੂੰ ਬਸੰਤ ਐਵਨਿਊ ਸਤਜੋਤ ਨਗਰ ‘ਚ ਇੱਕ ਕੋਠੀ ਵਿੱਚ ਲੈ ਗਏ ਅਤੇ ਉਕਤ ਤਿੰਨੋ ਮੁਲਜਮਾਂ ਨੇ ਵਾਰੀ ਵਾਰੀ ਉਸਦਾ ਸਰੀਰਕ ਸ਼ੋਸ਼ਣ ਕੀਤਾ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਲੁਧਿਆਣਾ ‘ਚ ਥਾਣਾ ਸ਼ਿਮਲਾਪੁਰੀ ਦੀ ਏਐਸਆਈ ਸਲਵਿੰਦਰਪਾਲ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਜਿਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।









