ਮਹਿਲ ਕਲਾਂ 24 ਦਸੰਬਰ ( ਜਸਵੰਤ ਸਿੰਘ ਲਾਲੀ )-
ਅੱਗਰਵਾਲ ਫੈਸ਼ਨ ਗੈਲਰੀ ਮਹਿਲ ਕਲਾਂ ਦੇ ਮਾਲਕ ਲੱਕੀ ਸਿੰਗਲਾ ਅਤੇ ਸ਼ਕਤੀ ਭੂਸ਼ਣ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਜੀ ਸ੍ਰੀ ਕੇਵਲ ਕ੍ਰਿਸ਼ਨ ਸਿੰਗਲਾ ਰਿਟਾਇਰਡ JE PWD ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹ ਆਪਣੇ ਪਿੱਛੇ ਆਪਣੇ ਧੀਆਂ ਪੁੱਤਰਾਂ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਏ ਹਨ। ਸ੍ਰੀ ਕੇਵਲ ਕ੍ਰਿਸ਼ਨ ਸਿੰਘ ਸਿੰਗਲਾ ਦੇ ਅਚਾਨਕ ਵਿਛੋੜੇ ‘ਤੇ ਸਿੰਗਲਾ ਪਰਿਵਾਰ ਨਾਲ ਪੱਤਰਕਾਰ ਜਸਵੰਤ ਸਿੰਘ ਲਾਲੀ , ਨਿਰਮਲ ਸਿੰਘ ਪੰਡੋਰੀ , ਬਲਵਿੰਦਰ ਕੁਮਾਰ ਮੋਲਾ , ਜਸਵਿੰਦਰ ਸਿੰਘ ਜੱਸਾ ,ਪੱਤਰਕਾਰ ਗੁਰਪ੍ਰੀਤ ਸਿੰਘ ਬਿੱਟੂ , ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਵਿਨੋਦ ਜੈਨ ,ਲਵਲੀ ਸਟੂਡੀਓ ,ਰਘਬੀਰ ਕੁਮਾਰ ਰੱਘਾ, ਕੁਲਦੀਪ ਸਿੰਘ ਰਾਜਗੜ੍ਹ ,ਹੈਡ ਮਾਸਟਰ ਕੁਲਦੀਪ ਸਿੰਘ ਕਮਲ , ਰਾਹੁਲ ਕੁਮਾਰ , ਅਰੁਣ ਕੁਮਾਰ ਨੇ ਇਸ ਦੁੱਖ ਦੀ ਘੜੀ ਵਿੱਚ ਸਿੰਗਲਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਦੀ ਅੰਤਿਮ ਅਰਦਾਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੇ ਸਪੁੱਤਰ ਲੱਕੀ ਸਿੰਗਲਾ ਨੇ ਦੱਸਿਆ ਕਿ ਸ੍ਰੀ ਕੇਵਲ ਕ੍ਰਿਸ਼ਨ ਸਿੰਗਲਾ ਜੀ ਦੇ ਨਮਿੱਤ ਰੱਖੇ ਗਏ ਸ੍ਰੀ ਗਰੜ ਪ੍ਰਾਣ ਜੀ ਦਾ ਭੋਗ 2 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਤਲਾਬ ਵਾਲਾ ਮੰਦਰ ਰਾਏਕੋਟ ਵਿਖੇ 1 ਤੋਂ 2 ਵਜੇ ਤੱਕ ਪਵੇਗਾ ।










