Skip to main content

Gee 98News

MP ਲੈਡਜ਼ ਫੰਡ ਵੰਡਣ ‘ਚ ਬੀਬੀ ਬਾਦਲ ਦੀ ਝੰਡੀ….ਕੁਝ ਐਮਪੀਜ਼ ਦੀ ਰਫ਼ਤਾਰ ਸੁਸਤ

ਚੰਡੀਗੜ੍ਹ ,22 ਫਰਵਰੀ, Gee98 news service-‌

-ਕੇਂਦਰ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਨੂੰ ਜਾਰੀ ਕੀਤੇ ਜਾਣ ਵਾਲੇ ਵਿਕਾਸ ਫੰਡ ਦੀ ਵਰਤੋਂ/ਅਲਾਟਮੈਂਟ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਇੱਕ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਟਾੱਪ ‘ਤੇ ਰਹੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੰਡਾਂ ਦੀ ਨਿਰਧਾਰਤ ਸੀਮਾ 10.94 ਕਰੋੜ ਰੁਪਏ ‘ਚੋਂ 10.93 ਕਰੋੜ ਦੀਆਂ ਸਿਫਾਰਸ਼ਾਂ ਕਰਕੇ 99 ਫੀਸਦੀ ਟੀਚਾ ਹਾਸਲ ਕੀਤਾ ਹੈ ਜੋ ਆਪਣੇ ਆਪ ‘ਚ ਇੱਕ ਰਿਕਾਰਡ ਹੈ। ਸੰਸਦੀ ਫੰਡਾਂ ਦੀ ਸਿਫਾਰਸ਼ ਕਰਨ ਦੇ ਮਾਮਲੇ ‘ਚ ਹਰਸਿਮਰਤ ਕੌਰ ਬਾਦਲ ਤੋਂ ਬਾਅਦ 98 ਫੀਸਦੀ ਦੇ ਅੰਕੜੇ ਨਾਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਹੈ ਜਦੋਂਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਸੰਸਦੀ ਕੋਟੇ ਦੇ ਫੰਡਾਂ ਚੋਂ 97 ਫੀਸਦੀ ਸਿਫਾਰਸ਼ਾਂ ਕੀਤੀਆਂ ਹਨ।

                                                       ਇਸੇ ਤਰਾਂ ਹੀ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ 93 ਫੀਸਦੀ ਸਿਫਾਰਸ਼ਾਂ ਕੀਤੀਆਂ ਹਨ ਜਦੋਂਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ 89 ਫੀਸਦੀ , ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 87 ਪ੍ਰਤੀਸ਼ਤ , ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ 86 ਫੀਸਦੀ , ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 83 ਫੀਸਦੀ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 80 ਫੀਸਦੀ ਰਾਸ਼ੀ ਦੀ ਸਿਫਾਰਸ਼ ਕੀਤੀ ਜਾ ਚੁੱਕੀ ਹੈ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ 9.80 ਕਰੋੜ ਰੁਪਏ ਦੀ ਨਿਰਧਾਰਤ ਸੀਮਾ ‘ਚੋਂ ਸਿਰਫ਼ 3.82 ਕਰੋੜ ਰੁਪਏ ਕਿ ਵਿਕਾਸ ਕਾਰਜਾਂ ਦੀ ਸਿਫਾਰਸ਼ ਕੀਤੀ ਹੈ ਜੋ ਤਕਰੀਬਨ 33 ਫੀਸਦੀ ਬਣਦੀ ਹੈ।

Gee98 Ads
error: Content is protected !!