Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਪੁਲਿਸ ਦੀ ਫੇਕ ਰੇਡ…CCTV ਫੁਟੇਜ ਨੇ ਪੁਲਿਸ ਕੀਤੀ ਸਵਾਲਾਂ ਦੇ ਘੇਰੇ ‘ਚ ਖੜੀ

-35 ਲੀਟਰ ਲਾਹਣ ਬਰਾਮਦਗੀ 'ਤੇ ਵੱਡੇ ਸਵਾਲ...!

Nirmal Pandori by Nirmal Pandori
04/11/2026
in ਪੰਜਾਬ
Reading Time: 1 min read
A A
0
ਪੰਜਾਬ ਪੁਲਿਸ ਦੀ ਫੇਕ ਰੇਡ…CCTV ਫੁਟੇਜ ਨੇ ਪੁਲਿਸ ਕੀਤੀ ਸਵਾਲਾਂ ਦੇ ਘੇਰੇ ‘ਚ ਖੜੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,11 ਅਪ੍ਰੈਲ , Gee98 News service-

-ਪੰਜਾਬ ਪੁਲਿਸ ਅਕਸਰ ਆਪਣੇ ਅਜੀਬ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਪੁਲਿਸ ਨੇ ਇੱਕ “ਫੇਕ ਰੇਡ” ਕਰਕੇ ਇੱਕ ਵਿਅਕਤੀ ਦੇ ਘਰੋਂ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਅਤੇ ਐਫਆਈਆਰ ਵੀ ਦਰਜ ਕਰ ਦਿੱਤੀ। ਪੁਲਿਸ ਦਾ ਦਾਅਵਾ ਹੈ ਕਿ ਕੇਸ ਵਿੱਚ ਨਾਮਜ਼ਦ ਕੀਤੇ ਅਕਰਮ ਦੇ ਘਰੋਂ 35 ਲੀਟਰ ਲਾਹਣ (ਦੇਸੀ ਸ਼ਰਾਬ) ਦਾ ਬਰਾਮਦ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਦੀ ਇਸ ਰੇਡ ਨਾਲ ਸੰਬੰਧਿਤ ਇੱਕ ਸੀਸੀਟੀਵੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜੇ ਹੋਏ ਹਨ। ਸੀਸੀਟੀਵੀ ਦੀ ਵੀਡੀਓ ਕਲਿੱਪ ਦੇ ਅਨੁਸਾਰ ਅਕਰਮ ਦੇ ਘਰ ਅੱਗੇ ਆ ਕੇ ਇੱਕ ਪ੍ਰਾਈਵੇਟ ਗੱਡੀ ਰੁਕਦੀ ਹੈ ਜਿਸ ਵਿੱਚੋਂ ਪੁਲਿਸ ਕਰਮਚਾਰੀ ਇੱਕ ਨੀਲੇ ਰੰਗ ਦਾ ਡਰੰਮ ਕੱਢ ਕੇ ਅਕਰਮ ਦੇ ਘਰ ਅੰਦਰ ਲਿਜਾਂਦੇ ਹਨ ਅਤੇ ਕੁਝ ਹੀ ਮਿੰਟਾਂ ਬਾਅਦ ਉਹੀ ਨੀਲੇ ਰੰਗ ਦਾ ਡਰੰਮ ਉਪਰੋਂ ਕੱਪੜੇ ਨਾਲ ਸੀਲ ਕੀਤਾ ਹੋਇਆ ਲਿਆ ਕੇ ਗੱਡੀ ਵਿੱਚ ਰੱਖ ਦਿੰਦੇ ਹਨ ਅਤੇ ਇਹ ਪੁਲਿਸ ਪਾਰਟੀ ਥਾਣਾ ਸ਼ਾਹਕੋਟ ਜਾ ਕੇ ਅਕਰਮ ਦੇ ਖ਼ਿਲਾਫ਼ 35 ਲੀਟਰ ਲਾਹਣ ਦੇਸੀ ਸ਼ਰਾਬ ਬਰਾਮਦਗੀ ਦਾ ਪਰਚਾ ਦਰਜ ਕਰ ਦਿੰਦੀ ਹੈ। ਅਕਰਮ ਦੇ ਘਰ ਅੱਗੇ ਸੀਸੀਟੀਵੀ ਵੀਡੀਓ ਕਲਿੱਪ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਥਾਣਾ ਸ਼ਾਹਕੋਟ ਦੇ ਪਿੰਡ ਦੌਲਤਪੁਰਾ ‘ਚ ਅਕਰਮ ਦੇ ਘਰ ਅੱਗੇ ਇੱਕ ਸਫੈਦ ਰੰਗ ਦੀ XUV ਗੱਡੀ ਆ ਕੇ ਰੁਕਦੀ ਹੈ। ਜਿਸ ਵਿੱਚੋਂ ਤਿੰਨ ਵਿਅਕਤੀ ਬਾਹਰ ਨਿਕਲਦੇ ਹਨ, ਕੁਝ ਸਮਾਂ ਉਹ ਘਰ ਦੇ ਬਾਹਰ ਗਲੀ ‘ਚ ਖੜੇ ਰਹਿੰਦੇ ਹਨ, ਆਪਸ ਵਿੱਚ ਗੱਲਬਾਤ ਕਰਦੇ ਹਨ ਅਤੇ ਫਿਰ ਗੱਡੀ ਦੀ ਡਿੱਗੀ ਖੋਲ ਕੇ ਨੀਲਾ ਡਰੰਮ ਗੱਡੀ ਵਿੱਚੋਂ ਬਾਹਰ ਕੱਢਦੇ ਹਨ ਅਤੇ ਅਕਰਮ ਦੇ ਘਰ ਲੈ ਜਾਂਦੇ ਹਨ। ‌

                                                                        ਇਸ ਦੇ ਤੁਰੰਤ ਬਾਅਦ ਹੀ ਸੱਤ ਹੋਰ ਵਿਅਕਤੀ ਜਿਨਾਂ ਵਿੱਚੋਂ ਚਾਰ ਪੁਲਿਸ ਕਰਮਚਾਰੀ ਵਰਦੀਧਾਰੀ ਅਤੇ ਤਿੰਨ ਸਿਵਲ ਕੱਪੜਿਆਂ ਵਿੱਚ ਅਕਰਮ ਦੇ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਪਹਿਲਾ ਵਾਲਾ ਨੀਲਾ ਡਰੰਮ ਅੰਦਰ ਲੈ ਕੇ ਗਏ ਵਿਅਕਤੀਆਂ ਸਮੇਤ ਸੀਲ ਕੀਤਾ ਹੋਇਆ ਡਰੰਮ ਲੈ ਕੇ ਬਾਹਰ ਨਿਕਲਦੇ ਹਨ ਅਤੇ ਗੱਡੀ ਵਿੱਚ ਰੱਖ ਕੇ ਚਲੇ ਜਾਂਦੇ ਹਨ। ਸੂਤਰਾਂ ਅਨੁਸਾਰ ਪੁਲਿਸ ਰੇਡ ਸਮੇਂ ਅਕਰਮ ਦੇ ਘਰ ਕੋਈ ਵੀ ਨਹੀਂ ਸੀ ਪ੍ਰੰਤੂ ਅਕਰਮ ਦੇ ਘਰ ਦਾ ਗੇਟ ਖੁੱਲਾ ਸੀ। ਪੁਲਿਸ ਦਾ ਦਾਅਵਾ ਹੈ ਕਿ ਅਕਰਮ ਦੇ ਘਰੋਂ ਤੂੜੀ ਵਾਲੇ ਕਮਰੇ ਵਿੱਚੋਂ ਨੀਲੇ ਰੰਗ ਦੇ ਡਰੰਮ ‘ਚ 35 ਲੀਟਰ ਲਾਹਣ ਬਰਾਮਦ ਹੋਈ ਹੈ। ‌ ਸ਼ਾਹਕੋਟ ਪੁਲਿਸ ਵੱਲੋਂ ਕੀਤੀ ਇਸ ਰੇਡ ਸਮੇਂ ਐਕਸਾਈਜ਼ ਟੀਮ ਦੇ ਅਧਿਕਾਰੀ ਵੀ ਹਾਜ਼ਰ ਸਨ। ਪੁਲਿਸ ਦੀ ਇਸ ਰੇਡ ਸਬੰਧੀ ਵੀਡੀਓ ਕਲਿੱਪ ਜਦ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਤਾਂ ਇਸ ‘ਤੇ ਟਿੱਪਣੀ ਕਰਦੇ ਹੋਏ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਜੇਕਰ ਇਹ ਫੇਕ ਰੇਡ ਨਿਕਲੀ ਤਾਂ ਜ਼ਿੰਮੇਵਾਰ ਕਰਮਚਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ‌
ਫੋਟੋ ਕੈਪਸ਼ਨ- ਸੰਬੰਧਿਤ ਤਸਵੀਰਾਂ

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!

04/10/2026
…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ

…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ

04/10/2026
ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

04/07/2026
Load More
Tags: #barnalanews#malwanews #newsupdate #dailyupdate#punjabnews
Previous Post

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

Nirmal Pandori

Nirmal Pandori

Related Posts

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!
ਪੰਜਾਬ

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!

by Nirmal Pandori
04/10/2026
…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ
ਪੰਜਾਬ

…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ

by Nirmal Pandori
04/10/2026
ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ
ਪੰਜਾਬ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

by Nirmal Pandori
04/07/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ

by Nirmal Pandori
04/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਚਿੰਤਾਜਨਕ ਖ਼ਬਰ…ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਮਾਫ਼ ਨਹੀਂ ਕਰੇਗੀ

by Nirmal Pandori
04/07/2026
ਪੰਜਾਬ ਦੇ ਚਾਰ IAS ਅਫ਼ਸਰਾਂ ਦਾ ਪ੍ਰਸ਼ਾਸਨਿਕ ਤੌਰ ‘ਤੇ ਪੰਜਾਬ ਛੱਡਣ ਦਾ ਫੈਸਲਾ
ਪੰਜਾਬ

ਪੰਜਾਬ ਦੇ 4 ਡਿਪਟੀ ਕਮਿਸ਼ਨਰਾਂ ਦੀ ਬਦਲੀ…8 ਹੋਰ ਆਈਏਐਸ ਵੀ ਬਦਲੇ

by Nirmal Pandori
04/06/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਪੁਲਿਸ ਦੀ ਫੇਕ ਰੇਡ…CCTV ਫੁਟੇਜ ਨੇ ਪੁਲਿਸ ਕੀਤੀ ਸਵਾਲਾਂ ਦੇ ਘੇਰੇ ‘ਚ ਖੜੀ

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!

…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend