Skip to main content

Gee 98News

…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ

ਚੰਡੀਗੜ੍ਹ ,13 ਅਪ੍ਰੈਲ, Gee98 News service-

-CBSE ਵੱਲੋਂ ਇਸ ਵਾਰ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਸਬੰਧੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਬੋਰਡ ਵੱਲੋਂ ਇਸ ਵਾਰ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਅਪ੍ਰੈਲ ਮਹੀਨੇ ਵਿੱਚ ਹੀ ਐਲਾਨ ਦਿੱਤੇ ਜਾਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਬੀਐਸਈ ਦੇ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਮਈ-ਜੂਨ ਤੱਕ ਵੀ ਐਲਾਨ ਕੀਤੇ ਜਾਂਦੇ ਰਹੇ ਹਨ। ਬੋਰਡ ਵੱਲੋਂ ਵਿਦਿਆਰਥੀਆਂ ਦੀਆਂ ਉਤਰ ਕਾਪੀਆਂ ਦੇ ਮੁਲਾਂਕਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਦੂਜੇ ਪਾਸੇ ਸੀਬੀਐਸਈ ਨੇ ਇਸੇ ਵਿਦਿਅਕ ਸੈਸ਼ਨ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ “ਦੋ ਪ੍ਰੀਖਿਆਵਾਂ” ਦੀ ਪਾਲਿਸੀ ਵੀ ਲਾਗੂ ਕਰ ਦਿੱਤੀ ਹੈ। ਹੁਣ ਦਸਵੀਂ ਦੇ ਵਿਦਿਆਰਥੀ ਸਾਲ ਵਿੱਚ ਦੋ ਵਾਰ ਪ੍ਰੀਖਿਆ ਦੇ ਸਕਣਗੇ, ਜੇਕਰ ਇੱਕ ਪ੍ਰੀਖਿਆ ‘ਚ ਆਪਣੇ ਅੰਕਾਂ ਤੋਂ ਕੋਈ ਵਿਦਿਆਰਥੀ ਸੰਤੁਸ਼ਟ ਨਹੀਂ ਹੋਵੇਗਾ ਤਾਂ ਉਹ ਦੂਜੀ ਪ੍ਰੀਖਿਆ ਵਿੱਚ ਆਪਣੇ ਅੰਕ ਸੁਧਾਰ ਕਰ ਸਕਦਾ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਕਿਸੇ ਵੀ ਵਿਦਿਆਰਥੀ ਲਈ ਦੋਵੇਂ ਪ੍ਰੀਖਿਆਵਾਂ ਦੇਣੀਆਂ ਜ਼ਰੂਰੀ ਨਹੀਂ ਹਨ। ਜੇਕਰ ਕੋਈ ਵਿਦਿਆਰਥੀ ਆਪਣੀ ਪਹਿਲੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਦੂਜੀ ਪ੍ਰੀਖਿਆ ਉਸ ਲਈ ਜ਼ਰੂਰੀ ਨਹੀਂ ਹੋਵੇਗੀ। ਸੀਬੀਐਸਈ ਵੱਲੋਂ ਦੂਜੀ ਪ੍ਰੀਖਿਆ 15 ਮਈ ਤੋਂ 1 ਜੂਨ ਦੇ ਵਿਚਕਾਰ ਪ੍ਰਸਤਾਵਿਤ ਕੀਤੀ ਗਈ ਹੈ। ‌ ਜੇਕਰ ਕੋਈ ਵਿਦਿਆਰਥੀ ਦੋਵੇਂ ਪ੍ਰੀਖਿਆਵਾਂ ਦਿੰਦਾ ਹੈ ਤਾਂ ਉਸ ਦੇ ਵੱਧ ਅੰਕਾਂ ਵਾਲੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ ‘ਤੇ ਨਤੀਜਾ ਜਾਰੀ ਕੀਤਾ ਜਾਵੇਗਾ। ‌ ਇਹ ਵੀ ਦੱਸਣਯੋਗ ਹੈ ਕਿ ਇਹ ਦੋਹਰੀ ਪ੍ਰੀਖਿਆ ਸਿਰਫ਼ ਥਿਓਰੀ ਦੇ ਪੇਪਰਾਂ ਦੀ ਹੀ ਹੋਵੇਗੀ ਜਦਕਿ ਪ੍ਰੈਕਟੀਕਲ ਅਤੇ ਇੰਟਰਨਲ ਅਸੈਸਮੈਂਟ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਲੱਗੇਗੀ। ‌ ਦੋਵੇਂ ਪ੍ਰੀਖਿਆਵਾਂ ਦੇ ਨਿਯਮਾਂ ਅਨੁਸਾਰ ਵਿਦਿਆਰਥੀ ਸਿਰਫ਼ ਸਾਇੰਸ, ਗਣਿਤ, ਸੋਸ਼ਲ ਸਾਇੰਸ ਅਤੇ ਭਾਸ਼ਾ ਦੇ ਵਿਸ਼ਿਆਂ ਵਿੱਚੋਂ ਕਿਸੇ ਤਿੰਨ ਵਿਸ਼ਿਆਂ ਵਿੱਚ ਹੀ ਆਪਣੀ ਪਰਫਾਰਮੈਂਸ ਸੁਧਾਰ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਪਹਿਲੀ ਮੁੱਖ ਪ੍ਰੀਖਿਆ ਵਿੱਚ ਤਿੰਨ ਜਾਂ ਉਸ ਤੋਂ ਵੱਧ ਵਿਸ਼ਿਆਂ ਵਿੱਚ ਸ਼ਾਮਿਲ ਨਹੀਂ ਹੁੰਦਾ ਤਾਂ ਉਸ ਨੂੰ ਦੂਜੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੇਗੀ। ‌ ਨਵੇਂ ਨਿਯਮਾਂ ਮੁਤਾਬਕ ਪਹਾੜੀ ਇਲਾਕਿਆਂ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੋਵੇਂ ਪ੍ਰੀਖਿਆਵਾਂ ਵਿੱਚੋਂ ਕਿਸੇ ਵੀ ਪ੍ਰੀਖਿਆ ਵਿੱਚ ਬੈਠਣ ਦੀ ਛੋਟ ਰਹੇਗੀ। ‌

error: Content is protected !!