Gee 98News

ਚੰਡੀਗੜ੍ਹ,15 ਅਪ੍ਰੈਲ, Gee98 News service-

-ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਦੇ ਮਾਲਿਕ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ED ਦੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਚੋਟੀ ਦੇ ਲੀਡਰਾਂ ਨੂੰ ਸਿਆਸੀ ਤਕਲੀਫ਼ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੇਡ ਸਬੰਧੀ ਇੱਕ ਪੋਸਟ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਵਾਇਰਲ ਕੀਤੀ ਹੈ ਜਿਸ ਵਿੱਚ ਉਹਨਾਂ ਸ਼ੇਅਰੋ ਸ਼ਾਇਰੀ ਕਰਦੇ ਹੋਏ ਗ੍ਰਿਹ ਮੰਤਰੀ ਅਮਿਤ ਸ਼ਾਹ ਦਾ ਬਿਨਾਂ ਨਾਮ ਲਏ ਔਕਾਤ ਵਿੱਚ ਰਹਿਣ ਦੀ ਗੱਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ 7 ਵਜੇ ਦਿੱਲੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਟੀਮ ਰਾਜ ਸਭਾ ਮੈਂਬਰ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਘਰ ਅਤੇ ਟਿਕਾਣਿਆਂ ‘ਤੇ ਪੁੱਜੀ ਜਿਨਾਂ ਵਿੱਚ ਜਲੰਧਰ ਸਥਿਤ ਘਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਮੇਤ ਹੋਰ ਟਿਕਾਣੇ ਸ਼ਾਮਿਲ ਹਨ। ਈਡੀ ਦੀਆਂ ਟੀਮਾਂ ਇਹਨਾਂ ਟਿਕਾਣਿਆਂ ਦੇ ਅੰਦਰ ਹਨ ਅਤੇ ਟਿਕਾਣਿਆਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਮਿੱਤਲ ਇਸ ਵਕਤ ਆਪਣੇ ਜਲੰਧਰ ਵਾਲੇ ਘਰ ਵਿੱਚ ਮੌਜੂਦ ਹਨ। ਈਡੀ ਦੇ ਸੂਤਰਾਂ ਅਨੁਸਾਰ ਇਹ ਰੇਡ ਮਨੀ ਲਾਂਡਰਿੰਗ ਨਾੜ ਜੁੜੇ ਇੱਕ ਮਾਮਲੇ ਸਬੰਧੀ ਦੱਸੀ ਜਾ ਰਹੀ ਹੈ ਜੋ ਅਸ਼ੋਕ ਮਿੱਤਲ ਤੇ ਉਹਨਾਂ ਦੇ ਬੇਟੇ ਨਾਲ ਜੁੜਿਆ ਹੋਇਆ ਹੈ।

                                                          ਇਸ ਰੇਡ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ “ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ….ਟੀਪੀਕਲ ਮੋਦੀ ਸਟਾਈਲ… ਭਗਵੰਤ ਮਾਨ ਨੇ ਇੱਕ ਸ਼ੇਅਰ ਦੀ ਵਰਤੋਂ ਕੀਤੀ ਜਿਸ ਦੇ ਪੰਜਾਬੀ ਅਨੁਵਾਦ ਅਨੁਸਾਰ ਭਗਵੰਤ ਮਾਨ ਨੇ ਰੇਡ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ “ਅਸੀਂ ਉਹ ਪੱਤੇ ਨਹੀਂ ਹਾਂ ਜੋ ਟਾਹਣੀਆਂ ਨਾਲੋਂ ਟੁੱਟ ਕੇ ਡਿੱਗ ਜਾਣਗੇ, ਤੂਫਾਨਾਂ ਨੂੰ ਕਹਿ ਦਿਓ ਕਿ ਆਪਣੀ ਔਕਾਤ ਵਿੱਚ ਰਹਿਣ…। ਇਸ ਦਾ ਜਵਾਬ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ “ਤੁਹਾਡੀ ਪਾਰਟੀ ਤਾਂ ਚੋਰਾਂ ਅਤੇ ਲੁਟੇਰਿਆਂ ਦੀ ਪਾਰਟੀ ਹੈ…ਗੰਦਗੀ ਸਾਫ਼ ਹੋਵੇਗੀ”। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਅਸ਼ੋਕ ਮਿੱਤਲ ਦੇ ਘਰ ਈਡੀ ਦੀ ਰੇਡ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਭਾਜਪਾ ਦੀ ਪੰਜਾਬ ਚੋਣਾਂ ਤੋਂ ਪਹਿਲਾਂ ਤਿਆਰੀ ਦਾ ਇੱਕ ਹਿੱਸਾ ਹੈ। ਦੂਜੇ ਪਾਸੇ ਅਸ਼ੋਕ ਮਿੱਤਲ ਦੇ ਘਰ ਈਡੀ ਦੀ ਰੇਡ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਪੋਸਟਾਂ ‘ਤੇ ਟਿੱਪਣੀ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਜੇਕਰ ਰਾਜਸਭਾ ਮੈਂਬਰ ਅਸ਼ੋਕ ਮਿੱਤਲ ਆਪਣੇ ਕਾਰੋਬਾਰ ਵਿੱਚ ਸਾਫ਼ ਸੁਥਰੇ ਹਨ ਇਮਾਨਦਾਰ ਹਨ ਤਾਂ ਉਹਨਾਂ ਦੇ ਘਰ ਅਤੇ ਟਿਕਾਣਿਆਂ ‘ਤੇ ਈਡੀ ਦੀ ਰੇਡ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਹਾਲ ਦੁਹਾਈ ਕਿਉਂ ਪਾ ਰਹੇ ਹਨ।

Gee98 Ads

Leave a Reply

Your email address will not be published. Required fields are marked *

error: Content is protected !!