Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲਾ ASI ਦੀ ਦਰਿੰਦਗੀ….ਪੰਜ ਸਾਲ ਦੀ ਬੱਚੀ ਦੇ ਹੱਥ ਪੈਰ ਬੰਨ੍ਹ ਕੇ ਧੁੱਪੇ ਸੁੱਟ ਦਿੱਤਾ

- ਐਸਐਸਪੀ ਨੇ ਤੁਰੰਤ ਸਬੰਧਿਤ ਏਐਸਆਈ ਨੂੰ ਕੀਤਾ ਸਸਪੈਂਡ

Nirmal Pandori by Nirmal Pandori
04/15/2026
in ਪੰਜਾਬ
Reading Time: 1 min read
A A
0
ਮਹਿਲਾ ASI ਦੀ ਦਰਿੰਦਗੀ….ਪੰਜ ਸਾਲ ਦੀ ਬੱਚੀ ਦੇ ਹੱਥ ਪੈਰ ਬੰਨ੍ਹ ਕੇ ਧੁੱਪੇ ਸੁੱਟ ਦਿੱਤਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,15 ਅਪ੍ਰੈਲ, Gee98 News service-

-ਪੰਜਾਬ ਪੁਲਿਸ ਦੀ ਇੱਕ ਮਹਿਲਾ ASI ਦੀ ਅਜਿਹੀ ਦਰਿੰਦਗੀ ਸਾਹਮਣੇ ਆਈ ਹੈ ਜਿਸ ਤੋਂ ਤੁਰੰਤ ਬਾਅਦ ਐਸਐਸਪੀ ਨੇ ਮਹਿਲਾ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲੇ ਦੇ ਵੇਰਵੇ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਮਹਿਲਾ ਏਐਸਆਈ ਨੇ ਫਰੀਦਕੋਟ ਵਿੱਚ ਆਪਣੀ ਪੰਜ ਸਾਲ ਦੀ ਪੋਤੀ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਘਰ ਦੇ ਗੇਟ ਨਾਲ ਧੁੱਪੇ ਬੰਨ ਦਿੱਤਾ ਜਿਸ ਤੋਂ ਬਾਅਦ ਬੱਚੀ ਕਈ ਘੰਟੇ ਧੁੱਪ ਵਿੱਚ ਤੜਫਦੀ ਰਹੀ। ਦਰਅਸਲ ਬੱਚੀ ਘਰ ਵਿੱਚ ਸ਼ਰਾਰਤਾਂ ਕਰ ਰਹੀ ਸੀ ਜਿਸ ਤੋਂ ਨਰਾਜ਼ ਹੋ ਕੇ ਦਾਦੀ ਏਐਸਆਈ ਸਰਬਜੀਤ ਕੌਰ ਨੇ ਉਸ ਨੂੰ ਇਹ ਦਰਦਨਾਕ ਸਜ਼ਾ ਦੇ ਦਿੱਤੀ। ਬੱਚੀ ਨੂੰ ਗੇਟ ਨਾਲ ਬੰਨੇ ਜਾਣ ਦੀ ਵੀਡੀਓ ਬਣਾ ਕੇ ਜਦ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਤਾਂ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰੀਗਿਆ ਜੈਨ ਨੇ ਤੁਰੰਤ ਨੋਟਿਸ ਲੈਂਦੇ ਹੋਏ ਏਐਸਆਈ ਸਰਬਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਲਈ ਬਾਲ ਕਲਿਆਣ ਸੰਮਤੀ ਨੂੰ ਵੀ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਏਐਸਆਈ ਸਰਬਜੀਤ ਕੌਰ ਥਾਣਾ ਸਦਰ ‘ਚ ਮਹਿਲਾ ਮਿੱਤਰ ਦੇ ਤੌਰ ‘ਤੇ ਤਾਇਨਾਤ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਆਪਣੇ ਖਿਲਾਫ਼ ਐਸਐਸਪੀ ਵੱਲੋਂ ਕਾਰਵਾਈ ਕੀਤੀ ਜਾਣ ਤੋਂ ਬਾਅਦ ਏਐਸਆਈ ਸਰਬਜੀਤ ਕੌਰ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਪਰੇਸ਼ਾਨ ਸੀ ਜਿਸ ਕਾਰਨ ਉਸ ਤੋਂ ਇਹ ਗ਼ਲਤੀ ਹੋ ਗਈ। ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਬੱਚੀ ਧੁੱਪ ਵਿੱਚ ਗੇਟ ਨਾਲ ਬੰਨੀ ਹੋਈ ਤੜਫ ਰਹੀ ਹੈ ਤੇ ਉਸ ਦੇ ਹੱਥ ਪੈਰ ਵੀ ਬੰਨੇ ਹੋਏ ਹਨ। ਬੱਚੀ ਜ਼ੋਰ ਜ਼ੋਰ ਨਾਲ ਰੋ ਰਹੀ ਹੈ ਜਿਸ ਦੀ ਆਵਾਜ਼ ਸੁਣ ਕੇ ਉੱਥੇ ਆਸ ਪਾਸ ਦੇ ਲੋਕ ਪਹੁੰਚੇ ਅਤੇ ਉਸ ਨੂੰ ਖੋਲਿਆ। ਲੋਕਾਂ ਦੇ ਪੁੱਛਣ ‘ਤੇ ਬੱਚੀ ਨੇ ਦੱਸਿਆ ਕਿ ਉਸ ਨੂੰ ਦਾਦੀ ਨੇ ਕੁੱਟਿਆ ਅਤੇ ਬੰਨਿਆ ਹੈ। ਇਸ ਮਾਮਲੇ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚੀ ਦੇ ਮਾਤਾ-ਪਿਤਾ ਪੁਰਤਗਾਲ ਵਿੱਚ ਰਹਿੰਦੇ ਹਨ ਅਤੇ ਉਸਦੀ ਦਾਦੀ ਏਐਸਆਈ ਸਰਬਜੀਤ ਕੌਰ ਉਸ ਦੀ ਦੇਖਭਾਲ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਅੱਗੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਐਸਆਈ ਸਰਬਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਇਹ ਮਾਮਲਾ ਅਗਲੇਰੀ ਕਾਰਵਾਈ ਲਈ ਬਾਲ ਕਲਿਆਣ ਸੰਮਤੀ ਨੂੰ ਵੀ ਭੇਜ ਦਿੱਤਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

04/15/2026
ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

04/14/2026
ਪੰਜਾਬ ਦੇ ਵਿੱਤ ਮੰਤਰੀ ਨੇ ਆਪਣੇ “ਸੰਦੂਕ” ਨੂੰ ਲਾ ਦਿੱਤਾ ਜਿੰਦਾ…ਸਾਰੇ ਸਰਕਾਰੀ ਵਿਭਾਗਾਂ ਨੂੰ ਦਿੱਤੇ ਹੋਏ ਪੈਸੇ ਵੀ ਵਾਪਸ ਮੰਗਵਾਏ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

04/13/2026
Load More
Tags: #barnalanews#malwanews #newsupdate #dailyupdate#punjabnews
Previous Post

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

Nirmal Pandori

Nirmal Pandori

Related Posts

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ
ਪੰਜਾਬ

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

by Nirmal Pandori
04/15/2026
ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ
ਪੰਜਾਬ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

by Nirmal Pandori
04/14/2026
ਪੰਜਾਬ ਦੇ ਵਿੱਤ ਮੰਤਰੀ ਨੇ ਆਪਣੇ “ਸੰਦੂਕ” ਨੂੰ ਲਾ ਦਿੱਤਾ ਜਿੰਦਾ…ਸਾਰੇ ਸਰਕਾਰੀ ਵਿਭਾਗਾਂ ਨੂੰ ਦਿੱਤੇ ਹੋਏ ਪੈਸੇ ਵੀ ਵਾਪਸ ਮੰਗਵਾਏ
ਪੰਜਾਬ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

by Nirmal Pandori
04/13/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਅਜੇ ਪੰਜਾਬ ਦੇ 7 ਜ਼ਿਲਿਆਂ ‘ਚ ਹੀ ਸ਼ੁਰੂ ਹੋਵੇਗੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਯੋਜਨਾ

by Nirmal Pandori
04/13/2026
…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ
ਪੰਜਾਬ

…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ

by Nirmal Pandori
04/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

…25 ਲੱਖ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ….ਬੇਅਦਬੀ ਸਬੰਧੀ ਨਵਾਂ ਕਾਨੂੰਨ

by Nirmal Pandori
04/13/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲਾ ASI ਦੀ ਦਰਿੰਦਗੀ….ਪੰਜ ਸਾਲ ਦੀ ਬੱਚੀ ਦੇ ਹੱਥ ਪੈਰ ਬੰਨ੍ਹ ਕੇ ਧੁੱਪੇ ਸੁੱਟ ਦਿੱਤਾ

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend