Skip to main content

Gee 98News

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

ਚੰਡੀਗੜ੍ਹ,16 ਮਈ, Gee98 News service-

ਪੰਜਾਬ ‘ਚ ਗਊ ਹੱਤਿਆ ਦਾ ਇੱਕ ਵੱਡਾ ਕਾਂਡ ਸਾਹਮਣੇ ਆਇਆ ਹੈ। ‌ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੁਲਿਸ ਅਤੇ ਗਊ ਸੇਵਕਾਂ ਨੇ ਇੱਕ ਮਹਿੰਦਰਾ ਜੀਪ ਨੂੰ ਰੋਕ ਕੇ ਉਸ ਵਿੱਚੋਂ 17 ਕੁਇੰਟਲ ਦੇ ਲੱਗਭੱਗ ਗਊ ਦਾ ਮੀਟ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਨ੍ਹਾਂ ਨੇ ਇਸ ਮਾਮਲੇ ‘ਚ ਹੈਰਾਨੀਜਨਕ ਖੁਲਾਸੇ ਕੀਤੇ ਹਨ। ‌ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਗੁਰਪ੍ਰੀਤ ਸਿੰਘ ਨਿਵਾਸੀ ਨਿਊ ਪ੍ਰੋਫੈਸਰ ਕਲੋਨੀ ਪਟਿਆਲਾ ਨੇ ਦੱਸਿਆ ਕਿ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮਹਿੰਦਰਾ ਜੀਪ ਵਿੱਚ ਵੱਡੀ ਮਾਤਰਾ ‘ਚ ਗਊ ਦਾ ਮਾਸ ਭਰ ਕੇ ਯੂਪੀ ਲਿਜਾਇਆ ਜਾ ਰਿਹਾ ਹੈ ਜਿਸ ਨੂੰ ਸੂਚਨਾ ਦੇ ਆਧਾਰ ‘ਤੇ ਵੀਰਵਾਰ 14 ਮਈ ਸਵੇਰੇ ਉਸਨੇ ਆਪਣੇ ਸਾਥੀ ਦਰਸ਼ਨ ਸਿੰਘ ਨੂੰ ਨਾਲ ਲੈ ਕੇ ਲਾਡੋਵਾਲ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ ਕਿਉਂਕਿ ਜੀਪ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ। ਉਹਨਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਜੀਪ ਨੰਬਰ UP 11 CT 0682 ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ ਵਿੱਚੋਂ ਲੱਗਭੱਗ 17 ਕੁਇੰਟਲ ਗਊ ਦਾ ਮਾਸ ਬਰਾਮਦ ਕੀਤਾ ਗਿਆ ਅਤੇ ਮੌਕੇ ‘ਤੇ ਦੋ ਗਊ ਤਸਕਰਾਂ ਨੂੰ ਵੀ ਕਾਬੂ ਕੀਤਾ। ਇਸ ਮੌਕੇ ਫੜੇ ਗਏ ਦੋਸ਼ੀ ਵਿੱਕੀ ਕੁਮਾਰ ਅਤੇ ਹੁਸੈਨ ਨੇ ਦੱਸਿਆ ਕਿ ਇਹ ਗਊ ਮਾਸ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਹੇਦ ਅਤੇ ਸਮੀਰ ਨੇ ਗਊ ਹੱਤਿਆ ਕਰਕੇ ਜੀਪ ਵਿੱਚ ਲੋਡ ਕਰਵਾਇਆ ਸੀ। ਉਹਨਾਂ ਦੱਸਿਆ ਕਿ ਇਹ ਸਹਾਰਨਪੁਰ (ਯੂਪੀ) ਵਿੱਚ ਮੁਹੰਮਦ ਤਾਸਿਮ ਅਤੇ ਕੇਸਰ ਤੱਕ ਪਹੁੰਚਾਇਆ ਜਾਣਾ ਸੀ। ਇਸ ਮਾਮਲੇ ‘ਚ ਥਾਣਾ ਲਾਡੋਵਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 6 ਦੋਸ਼ੀਆਂ ਵਿੱਕੀ ਕੁਮਾਰ, ਹੁਸੈਨ (ਦੋਵੇਂ ਗ੍ਰਿਫਤਾਰ) ਮੁਹੰਮਦ ਤਾਸਿਮ, ਕੇਸਰ, ਸੁਹੇਲ, ਸਮੀਰ (ਗ੍ਰਿਫ਼ਤਾਰੀ ਤੋਂ ਬਾਹਰ) ਦੇ ਖ਼ਿਲਾਫ਼ BNS ਐਕਟ ਦੀ ਧਾਰਾ 299, 325, 111(3) ਅਤੇ ਪੰਜਾਬ ਗਊ ਹੱਤਿਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਇਸ ਮਾਮਲੇ ‘ਚ ਫੜੇ ਗਏ ਦੋ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਯੂਪੀ ‘ਚ ਬੈਠੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ।

error: Content is protected !!