Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

- ਜੇਲ੍ਹ 'ਚੋਂ ਜ਼ਮਾਨਤ 'ਤੇ ਆਈ ਔਰਤ ਨੇ ਕੀਤੀ ਪ੍ਰੈਸ ਕਾਨਫਰੰਸ

Nirmal Pandori by Nirmal Pandori
05/19/2026
in ਬਰਨਾਲਾ ਆਸ-ਪਾਸ
Reading Time: 1 min read
A A
0
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,18 ਮਈ, Gee98 News service-

ਬਰਨਾਲਾ ਦੇ ਸਿਟੀ ਥਾਣਾ-1 ਵਿੱਚ ਦਰਜ FIR ਨੰਬਰ 131 ਮਿਤੀ 26 ਮਾਰਚ 2026 ਅਧੀਨ ਧਾਰਾ 3/4/5 ਇਮੋਰਲ ਟਰੈਫਕਿੰਗ ਐਕਟ ‘ਚ ਨਾਮਜ਼ਦ ਜਸਵੀਰ ਕੌਰ ਔਰ ਉਰਫ਼ ਰਾਜਵਿੰਦਰ ਕੌਰ ਨੇ ਬਰਨਾਲਾ ਪੁਲਿਸ ਵੱਲੋਂ ਆਪਣੇ ਖ਼ਿਲਾਫ਼ ਦਰਜ ਕੀਤੀ FIR ‘ਤੇ ਵੱਡੇ ਸਵਾਲ ਖੜੇ ਕਰਦੇ ਹੋਏ ਇੱਕ ਥਾਣੇ ਦੇ ਐਸਐਚਓ ਉੱਪਰ ਵੀ ਗੰਭੀਰ ਦੋਸ਼ ਲਗਾਏ ਹਨ। ਬੀਤੇ ਕੱਲ੍ਹ ਇੱਕ ਹੋਟਲ ‘ਚ ਪ੍ਰੈਸ ਕਾਨਫਰੰਸ ਦੌਰਾਨ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਨੇ ਸਬ ਇੰਸਪੈਕਟਰ ਸ਼ਰੀਫ ਖ਼ਾਨ (ਤਤਕਾਲੀ ਐਸਐਚਓ ਥਾਣਾ ਤਪਾ) ਮੌਜੂਦਾ ਤਾਇਨਾਤੀ ਥਾਣਾ ਸਿਟੀ 2 ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ 26 ਮਾਰਚ 2026 ਨੂੰ ਵਕਤ ਕਰੀਬ 12 ਵਜੇ ਦੁਪਹਿਰ ਸਬ ਇੰਸਪੈਕਟਰ ਸ਼ਰੀਫ ਖ਼ਾਨ ਖਾਨ ਨੇ ਬਿਨਾਂ ਵਰਦੀ ਪੁਲਿਸ ਪਾਰਟੀ ਸਮੇਤ ਉਸਦੇ ਘਰ ਰੇਡ ਕੀਤੀ। ਜਸਵੀਰ ਕੌਰ ਨੇ ਦੱਸਿਆ ਕਿ 26 ਮਾਰਚ ਨੂੰ ਮਲੇਰ ਕੋਟਲਾ ਵਿਖੇ ਹੈਦਰ ਸੇਖ ਦੀ ਦਰਗਾਹ ਤੇ ਜਾਣ ਲਈ ਉਸਦੇ ਘਰ ਉਸ ਦੇ ਕੁਝ ਹੋਰ ਕਰੀਬੀ ਵੀ ਪੁੱਜੇ ਹੋਏ ਸਨ, ਤਾਂ ਅਚਾਨਕ ਸਬ ਇੰਸਪੈਕਟਰ ਸਰੀਰ ਖਾਨ ਨੇ ਪੁਲਿਸ ਪਾਰਟੀ ਸਮੇਤ ਉਸ ਦੇ ਘਰ ਰੇਡ ਕੀਤੀ।ਉਸ ਨੇ ਦੱਸਿਆ ਕਿ ਉਸ ਵੇਲੇ ਸਬ ਇੰਸਪੈਕਟਰ ਥਾਣਾ ਤਪਾ ਵਿਖੇ ਤਾਇਨਾਤ ਸੀ ਅਤੇ ਜਿਸ ਕਰਕੇ ਉਸਦਾ ਘਰ ਥਾਣਾ ਤਪਾ ਦੇ ਖੇਤਰ ਵਿੱਚ ਨਹੀਂ ਆਉਂਦਾ ਇਸ ਦੇ ਬਾਵਜੂਦ ਵੀ ਉਸਦੇ ਘਰ ਰੇਡ ਕਰਨ ਸਬੰਧੀ SI ਸ਼ਰੀਫ ਖਾਨ ਨੇ ਮੁਕਾਮੀ ਥਾਣਾ ਸਿਟੀ-1 ਬਰਨਾਲਾ ਵਿਖੇ ਕੋਈ ਰਪਟ ਦਰਜ ਨਹੀਂ ਕਰਵਾਈ ਸੀ। ‌ ਜਸਵੀਰ ਕੌਰ ਨੇ ਕਿਹਾ ਕਿ ਉਕਤ ਪੁਲਿਸ ਅਫ਼ਸਰ ਨੇ ਪੁਲਿਸ ਪਾਰਟੀ ਸਮੇਤ ਬਿਨਾਂ ਕਿਸੇ ਸਰਚ ਵਾਰੰਟ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਉਸਦੇ ਸਾਰੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪ੍ਰੰਤੂ ਜਦੋਂ ਉਸ ਨੂੰ ਤਲਾਸ਼ੀ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਮੇਰੀ ਅਤੇ ਮੇਰੀ ਨਾਬਾਲਿਗ ਬੇਟੀ ਦੀ ਕੁੱਟਮਾਰ ਕੀਤੀ।

                                               ਜਸਵੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਦੋਸ਼ ਲਗਾਏ ਕਿ ਸ਼ਰੀਫ ਖ਼ਾਨ ਨੇ ਮੌਕੇ ‘ਤੇ ਹਾਜ਼ਰ ਉਸ ਦੇ ਕੁਝ ਰਿਸ਼ਤੇਦਾਰਾਂ, ਉਸਦੀ ਸਹੇਲੀ ਮਨਪ੍ਰੀਤ ਕੌਰ ਪਤਨੀ ਹੈਪੀ ਸਿੰਘ ਵਾਸੀ ਪੱਖੋ ਕਲਾਂ (ਬਰਨਾਲਾ) ਅਤੇ ਉਸਦੇ ਬੱਚਿਆਂ ਅਨਮੋਲਪ੍ਰੀਤ ਕੌਰ (11) ਸਾਲ ਅਤੇ ਪੁੱਤਰ ਚਰਨਕਮਲ ਸਿੰਘ 5 ਸਾਲ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ। ‌ ਉਹਨਾਂ ਕਿਹਾ ਕਿ ਐਸਐਚਓ ਨੇ ਮੌਕੇ ‘ਤੇ ਹਾਜ਼ਰ ਸਾਰਿਆਂ ਦੇ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਕਰ ਲਏ। ‌ ਜਸਵੀਰ ਕੌਰ ਨੇ ਇਹ ਵੀ ਦੋਸ਼ ਲਗਾਏ ਕਿ SI ਸ਼ਰੀਫ਼ ਖ਼ਾਨ ਉਸ ਦੇ ਸਾਹਮਣੇ ਉਸ ਦੇ ਘਰ ਦੇ ਸਟੋਰ ਵਿੱਚ ਜਾ ਕੇ ਗੋਦਰੇਜ ਦੀ ਅਲਮਾਰੀ ਵਿੱਚੋਂ 50,000 ਦੀ ਨਗਦੀ ਅਤੇ ਅੱਧਾ ਤੋਲਾ ਸੋਨੇ ਦੀ ਅੰਗੂਠੀ ਵੀ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਈ ਅਤੇ ਮੌਕੇ ‘ਤੇ ਹਾਜ਼ਰ ਉਨਾਂ ਨੂੰ ਹੈਦਰ ਸੇਖ ਦੀ ਦਰਗਾਹ ਤੇ ਲਿਜਾਣ ਵਾਸਤੇ ਆਏ ਕੁਲਵਿੰਦਰ ਸਿੰਘ ਅਸਪਾਲਕਲਾਂ ਦੀ ਜੇਬ ਵਿੱਚੋਂ 5000 ਰੁਪਏ ਵੀ ਕੱਢ ਕੇ ਆਪਣੀ ਜੇਬ ਵਿੱਚ ਪਾ ਲਏ। ‌ ਉਹਨਾਂ ਦੋਸ਼ ਲਗਾਏ ਕਿ ਸਬ ਇੰਸਪੈਕਟਰ ਸ਼ਰੀਫ ਖ਼ਾਨ ਉਹਨਾਂ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦਾ DVR ਲੈ ਗਿਆ ਅਤੇ ਰੋਕਣ ‘ਤੇ ਉਸਨੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲੀ ਗਲੋਚ ਵੀ ਕੀਤਾ। ‌ ਜਸਬੀਰ ਕੌਰ ਨੇ ਦੱਸਿਆ ਕਿ ਜਦ ਉਸ ਨੇ ਪੁਲਿਸ ਅਫ਼ਸਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਕਤ ਸਬ ਇੰਸਪੈਕਟਰ ਅਫ਼ਸਰ ਨੇ ਮੌਕੇ ‘ਤੇ ਫੋਨ ਕਰਕੇ ਮੁਕਾਮੀ ਪੁਲਿਸ ਨੂੰ ਵੀ ਬੁਲਾ ਲਿਆ ਜਿਸ ਤੋਂ ਬਾਅਦ ਉਸ ਨੂੰ, ਉਸ ਦੀ ਸਹੇਲੀ ਅਤੇ ਉਸ ਦੇ ਘਰ ਵਿੱਚ ਹਾਜ਼ਰ ਹੋਰ ਕਰੀਬੀਆਂ ਨੂੰ ਪੁਲਿਸ ਬੱਸ ਸਟੈਂਡ ਚੌਂਕੀ ਬਰਨਾਲਾ ਵਿਖੇ ਲੈ ਗਈ। ‌ ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਨੇ ਬਿਨਾਂ ਕਿਸੇ ਸਰਚ ਵਾਰੰਟ ਤੋਂ ਉਹਨਾਂ ਦੇ ਘਰ ਰੇਡ ਕੀਤੀ ਅਤੇ ਮੌਕੇ ‘ਤੇ 55000 ਦੀ ਨਗਦੀ ਅਤੇ ਸੋਨੇ ਦੀ ਅੰਗੂਠੀ ਚੋਰੀ ਕਰਨ ਦੀਆਂ ਘਟਨਾਵਾਂ ‘ਤੇ ਪਰਦਾ ਪਾਉਣ ਲਈ ਉਸਦੇ ਖਿਲਾਫ਼ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਐਫਆਈਆਰ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ। ਜਸਵੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਜ਼ਮਾਨਤ ਹੋਣ ਉਪਰੰਤ ਆਪਣੇ ਘਰ ਵਿੱਚੋਂ ਚੁੱਕੀ ਨਗਦੀ, ਸੋਨੇ ਦੀ ਅੰਗੂਠੀ ਅਤੇ ਡੀਵੀਆਰ ਲੈਣ ਲਈ ਪੁਲਿਸ ਚੌਕੀ ਬੱਸ ਸਟੈਂਡ ਬਰਨਾਲਾ ਗਈ ਤਾਂ ਉਥੋਂ ਪਤਾ ਲੱਗਿਆ ਕਿ ਐਸਐਚਓ ਸ਼ਰੀਫ਼ ਖ਼ਾਨ ਨੇ ਇਹ ਨਗਦੀ ਅਤੇ ਅੰਗੂਠੀ ਸਮੇਤ ਡੀਵੀਆਰ ਦੀ ਕੋਈ ਬਰਾਮਦਗੀ ਹੀ ਨਹੀਂ ਪਾਈ। ਜਸਵੀਰ ਕੌਰ ਨੇ ਕਿਹਾ ਕਿ ਜਦ ਉਸ ਨੇ ਸਬ ਇੰਸਪੈਕਟਰ ਸ਼ਰੀਫ ਖਾਨ ਦੇ ਫੋਨ ਨੰਬਰ ‘ਤੇ ਇਸ ਸਬੰਧੀ ਪੁੱਛਿਆ ਤਾਂ ਉਸਨੇ ਆਪਣੀ ਜ਼ੁਬਾਨ ਬੰਦ ਰੱਖਣ ਅਤੇ ਹੋਰ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ।

Gee98 Ads

                                                               ਇਸ ਸਾਰੇ ਘਟਨਾਕ੍ਰਮ ਦੀ ਵਜ੍ਹਾ ਰੰਜਿਸ਼ ਦੱਸਦੇ ਹੋਏ ਜਸਵੀਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਹੌਲਦਾਰ ਗੁਲਾਬ ਸਿੰਘ ਦੀ ਪਹਿਲੀ ਪਤਨੀ ਸਰਕਾਰੀ ਅਧਿਆਪਕ ਬੇਅੰਤ ਕੌਰ ਵਾਸੀ ਟੱਲੇਵਾਲ ਹਾਲ ਆਬਾਦ ਗੁਰਦਾਸਪੁਰ ਦੇ ਖ਼ਿਲਾਫ਼ ਬਰਨਾਲਾ ਦੀ ਇੱਕ ਅਦਾਲਤ ‘ਚ ਕੇਸ ਪੈਂਡਿੰਗ ਹੈ ਜਿਸ ਦੀ ਪੈਰਵਾਈ ਉਹ ਕਰ ਰਹੀ ਹੈ। ਜਦਕਿ ਸ਼ਰੀਫ ਖਾਨ ਇਸ ਮਾਮਲੇ ‘ਚ ਬੇਅੰਤ ਕੌਰ ਦੀ ਮਦਦ ਕਰ ਰਿਹਾ ਹੈ ਅਤੇ ਉਸ ਉਪਰ ਕੇਸ ਵਾਪਸ ਲੈਣ ਸਬੰਧੀ ਦਬਾਅ ਬਣਾ ਰਿਹਾ ਹੈ। ‌ ਉਸਨੇ ਦੱਸਿਆ ਕਿ ਇਸੇ ਕੇਸ ਸਬੰਧੀ ਮਾਰਚ 2026 ਦੇ ਪਹਿਲੇ ਹਫ਼ਤੇ ਜਦ ਉਹ ਪੇਸ਼ੀ ‘ਤੇ ਗਈ ਤਾਂ ਉੱਥੇ ਸਬ ਇੰਸਪੈਕਟਰ ਸ਼ਰੀਫ ਖ਼ਾਨ ਉਸ ਨੂੰ ਮਿਲਿਆ ਤੇ ਬੇਅੰਤ ਕੌਰ ਨਾਲ ਚੱਲ ਰਹੇ ਸਾਰੇ ਕੇਸ ਵਾਪਸ ਲੈਣ ਲਈ ਉਸਦੀ ਸਹੇਲੀ ਪਰਮਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਬਰਨਾਲਾ ਦੀ ਵੀ ਮੌਜੂਦਗੀ ਵਿੱਚ ਕਾਫੀ ਦਬਾਅ ਪਾਇਆ ਸੀ ਪ੍ਰੰਤੂ ਉਸ ਦੇ ਇਨਕਾਰ ਕਰਨ ਤੋਂ ਬਾਅਦ ਸਬ ਇੰਸਪੈਕਟਰ ਸ਼ਰੀਫ ਖ਼ਾਨ ਨੇ ਧਮਕੀ ਦਿੱਤੀ ਕਿ ਜੇਕਰ ਤੂੰ ਕੇਸ ਵਾਪਸ ਨਾ ਲਏ ਤਾਂ ਤੇਰੇ ਖ਼ਿਲਾਫ਼ ਕੋਈ ਕੇਸ ਦਰਜ ਕਰ ਦਿਆਂਗਾ ਜਿਸ ਤੋਂ ਬਾਅਦ 26 ਮਾਰਚ 2026 ਨੂੰ ਸਬ ਇੰਸਪੈਕਟਰ ਸਰੀਫ ਖ਼ਾਨ ਨੇ ਉਸ ਦੇ ਘਰ ਵਿੱਚ ਰੇਡ ਕੀਤੀ ਅਤੇ ਉਸ ਦੇ ਖਿਲਾਫ ਇਮੋਰਲ ਟਰੈਫਿਕਿੰਗ ਐਕਟ ਤਹਿਤ ਮਾਮਲਾ ਬਰਨਾਲਾ ਦੇ ਸਿਟੀ ਥਾਣਾ ਵਿੱਚ ਦਰਜ ਕੀਤਾ ਗਿਆ। ਜਸਵੀਰ ਕੌਰ ਨੇ ਆਪਣੇ ਖ਼ਿਲਾਫ਼ ਪੁਲਿਸ ਵੱਲੋਂ ਲਗਾਏ ਦੇਹ ਵਪਾਰ ਦੇ ਦੋਸ਼ਾਂ ਸਬੰਧੀ ਸਵਾਲ ਚੁੱਕਦੇ ਹੋਏ ਕਿਹਾ ਕਿ ਕੋਈ ਆਪਣੇ ਘਰੇ ਸੀਸੀਟੀਵੀ ਕੈਮਰੇ ਲਗਵਾ ਕੇ ਦੇਹ ਵਪਾਰ ਕਿਵੇਂ ਕਰਵਾਏਗਾ ? ‌ ਪ੍ਰੈੱਸ ਕਾਨਫਰੰਸ ਦੌਰਾਨ ਜਸਵੀਰ ਕੌਰ ਉਰਫ ਰਾਜਵਿੰਦਰ ਕੌਰ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ, ਚੇਅਰਮੈਨ ਐਸਸੀ ਕਮਿਸ਼ਨ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਮਹਿਲਾ ਕਮਿਸ਼ਨ ਪੰਜਾਬ ਨੂੰ ਲਿਖੀਆਂ ਦਰਖਾਸਤਾਂ ਦੀਆਂ ਫੋਟੋ ਕਾਪੀਆਂ ਦਿੰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਜਸਵੀਰ ਕੌਰ ਨੇ ਉਕਤ ਅਧਿਕਾਰੀਆਂ ਨੂੰ ਲਿਖੀਆਂ ਦਰਖਾਸਤਾਂ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਬਰਨਾਲਾ ਦੇ ਥਾਣਾ ਸਿਟੀ-1 ਵਿੱਚ ਉਸ ਦੇ ਖ਼ਿਲਾਫ਼ ਦਰਜ ਐਫਆਈਆਰ ਦੀ ਪੜ੍ਹਤਾਲ ਬਰਨਾਲਾ ਤੋਂ ਬਾਹਰ ਕਿਸੇ ਉੱਚ ਅਧਿਕਾਰੀ ਤੋਂ ਕਰਵਾਈ ਜਾਵੇ। ਇਸ ਮਾਮਲੇ ਸਬੰਧੀ ਜਦੋਂ ਸਬ ਇੰਸਪੈਕਟਰ ਸ਼ਰੀਫ ਖ਼ਾਨ ਨਾਲ ਗੱਲ ਕੀਤੀ ਤਾਂ ਉਹਨਾਂ ਜਸਵੀਰ ਕੌਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਸਬ ਇੰਸਪੈਕਟਰ ਸ਼ਰੀਫ ਖਾਨ ਨੇ ਕਿਹਾ ਕਿ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਉਸ ਵੇਲੇ ਤਪਾ ਵਿਖੇ ਤਾਇਨਾਤ ਸਨ ਜਦ ਕਿ ਇਹ ਐਫਆਈਆਰ ਥਾਣਾ ਸਿਟੀ ਵਿੱਚ ਦਰਜ ਹੋਈ ਹੈ।
ਫੋਟੋ ਕੈਪਸ਼ਨ- ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਨ ਸਮੇਂ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

06/04/2026
Load More
Tags: #barnalanews#malwanews #newsupdate #dailyupdate
Previous Post

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Next Post

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

Nirmal Pandori

Nirmal Pandori

Related Posts

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼
ਬਰਨਾਲਾ ਆਸ-ਪਾਸ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

by Nirmal Pandori
06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ
ਬਰਨਾਲਾ ਆਸ-ਪਾਸ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬਰਨਾਲਾ ਆਸ-ਪਾਸ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

by Nirmal Pandori
06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਦਰ ਟੀਚਰ ਸਕੂਲ ਦੀ ਅਧਿਆਪਕਾ ਦੀ ਮੌਤ ਦਾ ਮਾਮਲਾ…ਵਿਭਾਗ ਨੇ ਬਣਾਈ ਜਾਂਚ ਟੀਮ

by Nirmal Pandori
06/03/2026
ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
Load More
Next Post
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ....!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend