ਬਰਨਾਲਾ,21 ਮਈ ( ਹਰਵਿੰਦਰ ਸਿੰਘ ਕਾਲਾ )-ਯ
ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। 26 ਮਈ ਨੂੰ ਨਗਰ ਨਿਗਮ ਦੇ 50 ਵਾਰਡਾਂ ਲਈ ਪੈਣ ਜਾ ਰਹੀਆਂ ਵੋਟਾਂ ਵਿੱਚ ਖੜੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਨਗਰ ਨਿਗਮ ਦਾ ਵਾਰਡ ਨੰਬਰ 13 ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਧਾਕੜ ਆਗੂ ਜਗਜੀਤ ਸਿੰਘ ਜੱਗੂ ਮੋਰ ਦੀ ਨੂੰਹ ਝਾੜੂ ਦੇ ਨਿਸ਼ਾਨ ‘ਤੇ ਚੋਣ ਮੈਦਾਨ ਵਿੱਚ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਸ੍ਰੀਮਤੀ ਰਮਾ ਸ਼ਰਮਾ ਚੋਣ ਲੜ ਰਹੇ ਹਨ। ਹੁਣ ਤੱਕ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਇਹ ਮੰਨਿਆ ਜਾ ਸਕਦਾ ਹੈ ਕਿ ਵਾਰਡ ਨੰਬਰ 13 ਵਿੱਚ ਆਪ ਉਮੀਦਵਾਰ ਹਰਮਿੰਦਰ ਕੌਰ ਗਰੇਵਾਲ ਅਤੇ ਰਮਾ ਸ਼ਰਮਾ ਦੇ ਵਿੱਚ ਸਿੱਧੀ ਟੱਕਰ ਹੈ। ਪਿਛਲੇ ਦੋ ਦਿਨਾਂ ਤੋਂ ਆਪ ਉਮੀਦਵਾਰ ਹਰਮਿੰਦਰ ਕੌਰ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ੀ ਦਿੱਤੀ ਹੈ। ਆਪ ਉਮੀਦਵਾਰ ਹਰਵਿੰਦਰ ਕੌਰ ਦੀ ਚੋਣ ਮੁਹਿੰਮ ਵਿੱਚ ਜਗਜੀਤ ਸਿੰਘ ਜੱਗੂ ਮੋਰ ਦਾ ਤਜਰਬਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਨੇ ਆਪ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਲੋਕਾਂ ਦੇ ਦਰਵਾਜਿਆਂ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜਗਜੀਤ ਸਿੰਘ ਜੱਗੂ ਮੋਰ ਦੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਨੇੜਤਾ ਵੀ ਚੋਣ ਪ੍ਰਚਾਰ ਵਿੱਚ ਸਹਾਈ ਹੋ ਰਹੀ ਹੈ, ਜਿਸ ਦੀ ਮਿਸਾਲ ਜਗਜੀਤ ਸਿੰਘ ਜੱਗੂ ਮੋਰ ਨੂੰ ਨਗਰ ਕੌਂਸਲ ਬਰਨਾਲਾ ਦਾ ਮੀਤ ਪ੍ਰਧਾਨ ਲਗਾਉਣ ਤੋਂ ਵੀ ਮਿਲਦੀ ਹੈ। ਆਪਣੀ ਨੂੰਹ ਹਰਮਿੰਦਰ ਕੌਰ ਦੀ ਚੋਣ ਸਬੰਧੀ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਜੱਗੂ ਮੋਰ ਨੇ ਕਿਹਾ ਕਿ ਉਨਾਂ ਨੇ ਖੁਦ ਨਗਰ ਕੌਂਸਲ ਦਾ ਕੌਂਸਲਰ ਹੁੰਦੇ ਹੋਏ ਬਿਨਾਂ ਕਿਸੇ ਪੱਖਪਾਤ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਆਮ ਲੋਕਾਂ ਲਈ ਪੰਜ ਸਾਲ ਕੰਮ ਕੀਤਾ ਅਤੇ ਉਹਨਾਂ ਦਾ ਪਰਿਵਾਰ ਆਉਣ ਵਾਲੇ ਸਮੇਂ ‘ਚ ਵੀ ਇਸੇ ਭਾਵਨਾ ਦੇ ਨਾਲ ਲੋਕਾਂ ਵਿੱਚ ਵਿਚਰਦਾ ਰਹੇਗਾ।
ਫੋਟੋ ਕੈਪਸ਼ਨ ਵਾਰਡ ਨੰਬਰ 13 ਵਿੱਚ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਆਪ ਉਮੀਦਵਾਰ ਆਪਣੇ ਸਮਰਥਕਾਂ ਨਾਲ।










