Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

-ਸਕੂਲੀ ਵਿਦਿਆਰਥੀ ਨੇ ਭਗਵੰਤ ਮਾਨ ਨੂੰ ਕੀਤਾ ਤਰਕ ਨਾਲ ਸਵਾਲ...ਤਾਂ CM ਮੌਕੇ 'ਤੇ ਨਿਯਮ ਬਦਲਣ ਦੇ ਦਿੱਤੇ ਹੁਕਮ

Nirmal Pandori by Nirmal Pandori
05/31/2026
in ਪੰਜਾਬ
Reading Time: 1 min read
A A
0
ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,31ਮਈ, Gee98 News service-

ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ਪ੍ਰੀਖਿਆਵਾਂ ਵਿੱਚ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਕੀਤਾ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੱਖੇ ਇੱਕ ਸਮਾਗਮ ਵਿੱਚ ਇੱਕ ਵਿਦਿਆਰਥਣ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹਾ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਮੌਕੇ ‘ਤੇ ਹੀ ਨਿਯਮ ਬਦਲਣ ਦੇ ਹੁਕਮ ਦੇਣੇ ਪਏ। ‌ ਦੱਸ ਦੇਈਏ ਕਿ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਾੱਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ “ਸਿਤਾਰੇ ਜ਼ਮੀਂ ਪਰ” ਸਮਾਗਮ ਦਾ ਆਯੋਜਨ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਟਾੱਪਰ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਵਿਦਿਆਰਥਣ ਨੇ ਸਵਾਲ ਉਠਾਇਆ ਕਿ ਬੋਰਡ ਦੀਆਂ ਕਲਾਸਾਂ ਵਿੱਚੋਂ ਇੱਕੋ ਜਿਹੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਤੈਅ ਕਰਨਾ ਗ਼ਲਤ ਹੈ। ਵਿਦਿਆਰਥਣ ਨੇ ਕਿਹਾ ਕਿ ਸਾਰੇ ਬੱਚੇ ਅਤੇ ਅਧਿਆਪਕ ਬਰਾਬਰ ਮਿਹਨਤ ਕਰਦੇ ਹਨ ਪ੍ਰੰਤੂ ਨਤੀਜਾ ਆਉਣ ‘ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਅੱਗੇ ਅਤੇ ਵੱਧ ਉਮਰ ਵਾਲੇ ਵਿਦਿਆਰਥੀ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਵਿਦਿਆਰਥਣ ਵੱਲੋਂ ਮੁੱਖ ਮੰਤਰੀ ਅੱਗੇ ਤਰਕ ਨਾਲ ਉਠਾਏ ਇਸ ਸਵਾਲ ਤੋਂ ਬਾਅਦ ਹਾਲ ਵਿੱਚ ਤਾੜੀਆਂ ਗੂੰਜ ਉੱਠੀਆਂ। ‌ ਵਿਦਿਆਰਥਣ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 500-500 ਅੰਕ ਹਾਸਲ ਕੀਤੇ ਹਨ ਪ੍ਰੰਤੂ ਇਸਦੇ ਬਾਵਜੂਦ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ ਹੈ। ਵਿਦਿਆਰਥਣ ਨੇ ਸਵਾਲ ਉਠਾਇਆ ਕਿ ਜਦੋਂ ਤਿੰਨਾਂ ਦੇ ਅੰਕ ਇੱਕੋ ਜਿਹੇ ਹਨ ਅਤੇ ਉਹ ਇੱਕੋ ਹੀ ਕਲਾਸ ਦੀਆਂ ਵਿਦਿਆਰਥਣਾਂ ਹਨ ਤਾਂ ਸਾਰਿਆਂ ਨੂੰ ਪਹਿਲਾਂ ਸਥਾਨ ਕਿਉਂ ਨਹੀਂ ਦਿੱਤਾ ਗਿਆ। ਵਿਦਿਆਰਥਣ ਨੇ ਕਿਹਾ ਕਿ ਮੰਚ ‘ਤੇ ਸਨਮਾਨ ਲਈ ਸਿਰਫ਼ ਇੱਕੋ ਵਿਦਿਆਰਥਣ ਨੂੰ ਬੁਲਾਇਆ ਗਿਆ ਜਦਕਿ ਤਿੰਨਾਂ ਦੇ ਅੰਕ ਇੱਕੋ ਜਿਹੇ ਹਨ। ‌ ਵਿਦਿਆਰਥਣ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਵਿੱਖ ‘ਚ ਬੋਰਡ ਦੀ ਕਿਸੇ ਵੀ ਕਲਾਸ ਵਿੱਚੋਂ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਸਥਾਨ ਦਿੱਤਾ ਜਾਵੇ।
ਫੋਟੋ ਕੈਪਸ਼ਨ- ਚੰਡੀਗੜ੍ਹ ‘ਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ‘ਸਿਤਾਰੇ ਜ਼ਮੀਂ ਪਰ’ ਦੀ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

05/31/2026
ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

05/28/2026
Load More
Tags: #barnalanews#malwanews #newsupdate #dailyupdate#punjabnews
Previous Post

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

Next Post

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

Nirmal Pandori

Nirmal Pandori

Related Posts

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ
ਪੰਜਾਬ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

by Nirmal Pandori
05/31/2026
ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ
ਪੰਜਾਬ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

by Nirmal Pandori
05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ
ਪੰਜਾਬ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

by Nirmal Pandori
05/28/2026
ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ
ਪੰਜਾਬ

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

by Nirmal Pandori
05/27/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

by Nirmal Pandori
05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
Load More
Next Post
ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

ਨਿਗਮ ਚੋਣਾਂ ਬਰਨਾਲਾ : Top 10 ‘ਚ ਭਾਜਪਾ ਦਾ ਪਹਿਲਾ ਨੰਬਰ… ਬਾਕੀ 9 ਨੰਬਰ aap ਦੇ ਹਿੱਸੇ ਆਏ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend