Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਬਰਨਾਲਾ ਵਿਖੇ ਹੋਈ ਮੀਟਿੰਗ

Nirmal Pandori by Nirmal Pandori
05/31/2026
in ਬਰਨਾਲਾ ਆਸ-ਪਾਸ
Reading Time: 1 min read
A A
0
ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

– 1 ਜੂਨ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣਗੇ ਮੰਗ ਪੱਤਰ

ਬਰਨਾਲਾ, 31ਮਈ ( ਹਰਵਿੰਦਰ ਸਿੰਘ ਕਾਲਾ )-

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗਵਾਲ ਜੀ ਦੀ ਯੋਗ ਰਹਿਨੁਮਾਈ ਹੇਠ ਪਿੰਡ ਰਾਜੀਆ ਵਿਖੇ ਪੰਥਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਸ ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਨਮਾਨੀਆਂ ਕਰਕੇ ਪੰਜਾਬ ਅੰਦਰ ਗੁੰਡਾਗਰਦੀ ਸਿਖਰ ਤੱਕ ਅੱਪੜ ਗਈ ਅਤੇ ਘੁੱਗ ਵੱਸਦੇ ਪੰਜਾਬ ਚ ਫ਼ਿਰੌਤੀਆਂ ਦੇ ਕੇ ਕਤਲ ਹੋਣ ਲੱਗੇ ਹਨ। ਉਨ੍ਹਾਂ ਆਖਿਆ ਕਿ ਖੂੰਖਾਰ ਕਿਸਮ ਦੇ ਅਪਰਾਧੀ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਡੇਰੇ ਜਮਾ ਚੁੱਕੇ ਹਨ ਅਤੇ ਚਿੱਟੇ ਦਿਨ ਸਹਿਮ ਫੈਲਿਆ ਰਹਿੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜ ਸਾਲ ਦੇ ਅਰਸੇ ਦੌਰਾਨ 35 ਲੱਖ ਮੁਸਲਮਾਨ ਪੰਜਾਬ ਵਿੱਚ ਦਾਖਿਲ ਹੋ ਗਏ ਜਿਹੜੇ ਕਿ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਆਖਿਆ ਕਿ ਸ ਸੁਖਬੀਰ ਸਿੰਘ ਬਾਦਲ ਦੀਆਂ ਮਨਮਾਨੀਆਂ ਪੰਥ ਨੂੰ ਖਿਲਾਉਣਾ ਸਮਝਣ ਲੱਗ ਪਈਆਂ ਹਨ, ਜਦਕਿ ਅੱਜ ਪੰਥਕ ਸੋਚ ਵਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਅੱਗੇ ਲੰਘਣ ਦੇ ਭਰਮ ਪਾਲੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਆਰਥਿਕ ਮੰਦਵਾੜੇ ਕਾਰਨ ਪੰਜਾਬ ਦੀ ਕਿਸਾਨੀ ਦੁਕਾਨਦਾਰੀ ਅਤੇ ਮਜ਼ਦੂਰੀ ਕੰਗਾਲੀ ਦੇ ਰਾਹ ਪੈ ਚੁੱਕੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਯੁਮਨਾ ਤੋਂ ਪਾਰ ਵਾਲੇ ਕਾਰਪੋਰੇਟ ਘਰਾਣੇ ਮਿਹਨਤੀ ਤੇ ਜਜ਼ਬਾਤੀ ਲੋਕਾਂ ਨਾਲ ਖਿਲਵਾੜ ਕਰਕੇ ਚਲਦੇ ਬਣਦੇ ਹਨ ਤੇ ਲਾਲਚਾਂ ਦੇ ਗੁਲਾਮ ਆਗੂ ਉਨ੍ਹਾਂ ਦੀਆਂ ਮਨਮਾਨੀਆਂ ਨੂੰ ਮੂਕ ਦਰਸ਼ਕ ਬਣ ਕੇ ਤੱਕਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਕੁਝ ਆਗੂ ਧਰਮ ਨੂੰ ਵਰਤ ਕੇ ਰਾਜਨੀਤਿਕ ਪਿੜ ਵਿੱਚ ਮਜਬੂਤ ਪਕੜ ਬਣਾ ਲੈਂਦੇ ਹਨ ਤੇ ਆਪੋ ਆਪਣੇ ਵਪਾਰ ਸਾਧ ਕੇ ਤੁਰਦੇ ਬਣਦੇ ਹਨ। ਗਿ ਹਰਪ੍ਰੀਤ ਸਿੰਘ ਨੇ ਆਖਿਆ ਕਿ ਵੱਡੇ ਵੱਡੇ ਮੌਲਾਂ ਨੇ ਛੋਟੇ ਦੁਕਾਨਦਾਰ ਫੇਲ ਕਰ ਦਿੱਤੇ। ਜਦਕਿ ਅਮਰੀਕਾ ਬੈਠੇ ਕਾਰਪੋਰੇਟ ਘਰਾਣਿਆਂ ਨੇ ਆਨਲਾਈਨ ਦੁਕਾਨਦਾਰੀ ਕਰ ਕੇ ਵੱਡੇ ਮੌਲ ਵੀ ਫੇਲ ਕਰਕੇ ਰੱਖ ਦਿੱਤੇ।

Gee98 Ads

                                        ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਆਖਿਆ ਕਿ ਸੁਖਬੀਰ ਸਿੰਘ ਨੇ ਗਲਤ ਨੀਤੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਤਖਤ ਦੀ ਫਸੀਲ ਅੱਗੇ ਸਮੁੱਚਾ ਸਿੱਖ ਪੰਥ ਸਿਜਦਾ ਕਰਦਾ ਹੈ। ਜਦਕਿ ਫਸੀਲ ਤੋਂ ਸਜਾਵਾਂ ਮਿਲਣ ਉਪਰੰਤ, ਸਜਾਵਾਂ ਦੇਣ ਵਾਲਿਆਂ ਨੂੰ ਸਤਿਕਾਰਤ ਅਹੁਦਿਆਂ ਤੋਂ ਵਾਂਝਾ ਕਰਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਦੀ ਮਜਬੂਤੀ ਲਈ, ਪੰਜਾਬ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਲਹਿਰ ਉਸਾਰਨੀ ਪਵੇਗੀ ਤਾਂ ਜੋ ਪੰਜਾਬ ਨੂੰ ਮੁੜ ਵਿਕਸਤ ਲੀਹਾਂ ਤੇ ਤੋਰਿਆ ਜਾ ਸਕੇ। ਭਾਈ ਲੌਂਗੋਵਾਲ ਨੇ ਆਖਿਆ ਕਿ ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਆਖਿਆ ਕਿ ਅਸੀਂ ਅਕਾਲੀ ਦਲ ਪੁਨਰ ਸੁਰਜੀਤ ਨੇ ਭਰਤੀ ਮੁਹਿੰਮ ਚਲਾਈ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਸ ਨੂੰ ਹੋਰ ਅੱਗੇ ਵਧਾਉਣ ਦੀ ਜਰੂਰਤ ਹੈ l ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਬੀਤੇ 70 ਸਾਲ ਦੇ ਸਫਰ ਦੌਰਾਨ ਪੰਜਾਬ ਸਿਰ ਪੌਣੇ ਤਿੰਨ ਲੱਖ ਕਰੋੜ ਦਾ ਕਰਜ ਚੜਿਆ ਸੀ , ਜਦਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਅੰਦਰ ਇਹ ਕਰਜ਼ਾ ਵਧ ਕੇ ਸਾਢੇ ਚਾਰ ਲੱਖ ਕਰੋੜ ਤੇ ਪੁੱਜ ਗਿਆ। ਜਿਹੜਾ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਕਰਜ਼ੇ ਦਾ ਪੰਜਾਬ ਨੂੰ 30 ਹਜਾਰ ਕਰੋੜ ਹਰ ਸਾਲ ਵਿਆਜ ਅਦਾ ਕਰਨਾ ਪਵੇਗਾ ਜਿਸ ਦਾ ਇੱਕ ਦਿਨ ਦਾ 90 ਕਰੋੜ ਰੁਪਆ ਬਣਦਾ ਹੈ। ਸ਼੍ਰੀ ਢੀਡਸਾ ਨੇ ਦੱਸਿਆ ਕਿ 10 ਹਜਾਰ ਕਰੋੜ ਰੁਪਏ ਬਿਜਲੀ ਦਾ ਬਕਾਇਆ ਸਰਕਾਰ ਸਿਰ ਖੜ੍ਹਾ ਹੈ। ਜਦ ਕਿ 15 ਹਜਾਰ ਕਰੋੜ ਰੁਪਏ ਮੁਲਾਜ਼ਮਾਂ ਦਾ।
                                      ਸ਼੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿੱਖ ਪੰਥ ਦੀ ਮੁਢਲੀ ਤਾਕਤ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਾਰਸ ਤੁਰ ਚੁੱਕੇ ਹਨ ਜਿਨਾਂ ਨੂੰ ਸੰਗਤ ਦੇ ਭਰਵੇਂ ਸਹਿਯੋਗ ਦੀ ਜਰੂਰਤ ਹੈ। ਸ੍ਰੀ ਢੀਂਡਸਾ ਨੇ ਆਖਿਆ ਕਿ ਭਗਵੰਤ ਮਾਨ 16 ਮੈਡੀਕਲ ਕਾਲਜ ਬਣਾਉਣ ਦੇ ਦਾਅਵੇ ਕਰਦਾ ਸੀ। ਜਦਕਿ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਸਿਰਫ ਤਿੰਨ ਹੀ ਬਣਾ ਦੇ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੱਖ ਨਹੀਂ ਹੋ ਸਕਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ। ਸਮਾਗਮ ਦੌਰਾਨ ਉਚੇਚੇ ਤੌਰ ਤੇ ਪੁੱਜੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਨੇ ਆਖਿਆ ਕਿ ਜਿਸ ਕਰਜ ਦੀ ਦਲਦਲ ਚ ਪੰਜਾਬ ਧਸ ਚੁੱਕਾ ਹੈ, ਜੇ ਲੋਕ ਪੁਨਰ ਸੁਰਜੀਤ ਦੇ ਵਾਰਸ ਬਣ ਕੇ ਨਾ ਤੁਰੇ ਤਾਂ ਕਾਂਗਰਸ ਤੇ ਆਪ ਦੀਆਂ ਮਨਮਾਨੀਆਂ ਪੰਜਾਬ ਨੂੰ ਕੰਗਾਲ ਕਰਕੇ ਰੱਖ ਦੇਣਗੀਆਂ। ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਮਿਹਨਤਕਸ਼ਾਂ ਦੀ ਆਰਥਿਕਤਾ ਦਾ ਗ੍ਰਾਫ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਗੰਭੀਰ ਚਿੰਤਾ ਦਾ ਵਿਸ਼ਾ ਹਨ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਹਰਪ੍ਰੀਤ ਸਿੰਘ ਰਾਜੀਆ ਦਾ ਉਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਤਰਨਜੀਤ ਸਿੰਘ ਦੁੱਗਲ, ਅਮਰ ਸਿੰਘ ਬੀ,ਏ, ਡਾਕਟਰ ਪ੍ਰਦੀਪ ਸਿੰਘ ਬੱਬੂ ਉਪਲੀ, ਹਰਦੇਵ ਸਿੰਘ ਧਨੌਲਾ,ਸ਼ਿੰਗਾਰਾ ਸਿੰਘ ਰਾਜੀਆ, ਦਰਸ਼ਨ ਸਿੰਘ ਢੀਂਡਸਾ ਫਲੇੜਾ ਸ਼ਾਮਿਲ ਸਨ। ਸਮਾਗਮ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰ ਪਰਮਿੰਦਰ ਸਿੰਘ ਢੀਂਡਸਾ ਅਤੇ ਗਗਨਦੀਪ ਸਿੰਘ ਬਰਨਾਲਾ ਨੇ ਗਿਆਨੀ ਸਿੰਘ ਹਰਪ੍ਰੀਤ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ l ਪਾਰਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 1 ਜੂਨ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਬਰਨਾਲਾ ਇੱਕ ਮੈਮੋਰੰਡਮ ਰਾਜਪਾਲ ਪੰਜਾਬ ਦੇ ਨਾਂ ਦਿੱਤਾ ਜਾਵੇਗਾ ਜਿਸ ਵਿੱਚ ਪਾਰਟੀ ਦੀਆਂ ਨੀਤੀਆਂ, ਸੁਧਾਰਾਂ ਦਾ ਜ਼ਿਕਰ ਹੋਵੇਗਾ। ਇਸ ਮੌਕੇ ਸੁਦਗਾਰ ਸਿੰਘ ਸਰਪੰਚ , ਹਰਦੇਵ ਸਿੰਘ ਧਨੌਲਾ, ਸੋਮਾ ਸਿੰਘ, ਮਾਸਟਰ ਜਗਮੇਲ ਸਿੰਘ ਪੱਖੋ, ਡਾਕਟਰ ਸੰਦੀਪ ਸਿੰਘ ਢਿਲਵਾਂ, ਗੁਰਤੇਜ ਸਿੰਘ , ਬਲਵੀਰ ਸਿੰਘ ਸਰਪੰਚ, ਤੋਗਾ ਸਿੰਘ ,ਸਰਬਜੀਤ ਸਿੰਘ ਤਾਜੋਕੇ, ਮੋਹਨਾ ਸਿੰਘ ਮਹਿਤਾ , ਰਾਮ ਸਿੰਘ ਬਹਾਦਰ ਸਿੰਘ, ਨਾਇਬ ਸਿੰਘ, ਮੱਘਰ ਸਿੰਘ ਮੌੜ ਸਮੁੱਚੇ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

06/04/2026
Load More
Tags: #barnalanews#malwanews #newsupdate #dailyupdate
Previous Post

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

Next Post

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

Nirmal Pandori

Nirmal Pandori

Related Posts

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼
ਬਰਨਾਲਾ ਆਸ-ਪਾਸ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

by Nirmal Pandori
06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ
ਬਰਨਾਲਾ ਆਸ-ਪਾਸ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬਰਨਾਲਾ ਆਸ-ਪਾਸ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

by Nirmal Pandori
06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਦਰ ਟੀਚਰ ਸਕੂਲ ਦੀ ਅਧਿਆਪਕਾ ਦੀ ਮੌਤ ਦਾ ਮਾਮਲਾ…ਵਿਭਾਗ ਨੇ ਬਣਾਈ ਜਾਂਚ ਟੀਮ

by Nirmal Pandori
06/03/2026
ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
Load More
Next Post
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਮੇਅਰ/ਪ੍ਰਧਾਨ ਦੀ ਚੋਣ ਸਬੰਧੀ "ਆਪ" ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend