ਬਰਨਾਲਾ,09 ਦਸੰਬਰ (ਨਿਰਮਲ ਸਿੰਘ ਪੰਡੋਰੀ) : ਸ਼੍ਰੋਮਣੀ ਅਕਾਲੀ ਦਲ ਬਾਜੀਗਰ ਸੈੱਲ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਰੁਪਾਣਾ ਨੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਜ਼ਿਲਾ ਸ਼ਹਿਰੀ ਪ੍ਰਧਾਨ ਬਿੱਟੂ ਦੀਵਾਨਾ ਦੀ ਪ੍ਰੇਰਨਾ ਸਦਕਾ ਘਰ ਵਾਪਸੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਕੀਤੀ। ਸੁਖਪਾਲ ਸਿੰਘ ਰੁਪਾਣਾ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਨੂੰ ਛੱਡ ਗਏ ਸਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੁਪਾਣਾ ਨੂੰ ਸਿਰੋਪਾ ਪਾ ਕੇ ਪਾਰਟੀ ’ਚ ਮੁੜ ਸ਼ਾਮਲ ਕੀਤਾ। ਰੁਪਾਣਾ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਲਜਾਰ ਸਿੰਘ, ਜਥੇਦਾਰ ਕ੍ਰਿਸ਼ਨ ਸਿੰਘ, ਕੁਲਵੰਤ ਸਿੰਘ ਰਾਜੀ, ਬਿਸ਼ਨੂ ਸਿੱਧੂ, ਅਨਿਲ ਕੁਮਾਰ,ਮਲਕੀਤ ਸਿੰਘ ਲੋਹਟ, ਅਵਤਾਰ ਸਿੰਘ , ਬੂਟਾ ਸਿੰਘ, ਰਣਜੀਤ ਸਿੰਘ, ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਲਾਡੀ, ਅਮਨਦੀਪ ਅਮਨਾ, ਸੁਖਦੇਵ ਸਿੰਘ ਸੁੱਖਾ, ਸ਼ੰਟੀ ਸਿੰਘ, ਨਛੱਤਰ ਸਿੰਘ, ਲਵਜੋਤ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ।