ਬਰਨਾਲਾ, 09 ਦਸੰਬਰ (ਨਿਰਮਲ ਸਿੰਘ ਪੰਡੋਰੀ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ਼ ’ਤੇ ਐਸਓਆਈ (ਸੋਈ) ਦੀ ਮੀਟਿੰਗ ਕੀਤੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਐਸਡੀ ਕਾਲਜ ਬਰਨਾਲਾ ਲਈ ਸੋਈ ਦੇ ਆਹੁਦੇਦਾਰਾਂ ਨੂੰ ਪ੍ਰਧਾਨ ਬੰਟੀ ਜਵੰਧਾ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਐਸਡੀ ਕਾਲਜ ਦੀ ਕਮੇਟੀ ਦੇ ਚੁਣੇ ਗਏ ਸੋਈ ਦੇ ਆਹੁਦੇਦਾਰਾਂ ਨੇ ਕੁਲਵੰਤ ਸਿੰਘ ਕੀਤੂ ਨੂੰ ਵਿਸ਼ਵਾਸ਼ ਦਿੱਤਾ ਕਿ ਉਹ ਅਗਾਮੀ ਚੋਣਾਂ ’ਚ ਕੀਤੂ ਦੀ ਜਿੱਤ ਲਈ ਵਿਦਿਆਰਥੀ ਤਬਕੇ ਨੂੰ ਨਾਲ ਜੋੜਨ ਲਈ ਤਨਦੇਹੀ ਨਾਲ ਕੰਮ ਕਰਨਗੇ। ਐਸਡੀ ਕਾਲਜ ਦੀ ਨਵੀ ਚੁਣ ਕਮੇਟੀ ’ਚ ਚੇਅਰਮੈਨ ਹਰਪ੍ਰੀਤ ਪੀਤੂ , ਉਪ ਚੇਅਰਮੈਨ ਹਰਵਿੰਦਰ ਹੈਰੀ, ਪ੍ਰਧਾਨ ਲਵਲੀ, ਉਪ ਪ੍ਰਧਾਨ ਜੋਬਨਪ੍ਰੀਤ ਕੌਰ ਤੇ ਸੰਦੀਪ ਸਿੰਘ , ਜਨਰਲ ਸਕੱਤਰ ਰੁਪਿੰਦਰ ਸਿੰਘ , ਮਾਨਵ, ਅਕਾਸਦੀਪ ਅਤੇ ਰਾਹੁਲ ਗਾਂਧੀ ਚੁਣੇ ਗਏ। ਸੋਈ ਪੰਜਾਬ ਦੇ ਉਪ ਪ੍ਰਧਾਨ ਅਵਤਾਰ ਸਿੰਘ ਜਾਗਲ ਅਤੇ ਸੂਬਾ ਜਨਰਲ ਸਕੱਤਰ ਨਵਦੀਪ ਗਗਨ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਿੱਟੂ ਦੀਵਾਨਾ , ਸਾਬਕਾ ਚੇਅਰਮੈਨ ਰੁਪਿੰਦਰ ਸੰਧੂ, ਯੂਥ ਪ੍ਰਧਾਨ ਨੀਰਜ ਗਰਗ, ਕੌਂਸਲਰ ਸੋਨੀ ਜਾਗਲ, ਆਦਿ ਵੀ ਹਾਜ਼ਰ ਸਨ।