Skip to main content

Gee 98News

RBI ਨੇ ਲੋਨ ਰਿਕਵਰੀ ਦੇ ਨਿਯਮਾਂ ‘ਚ ਕੀਤਾ ਬਦਲਾਅ…ਲੋਨ ਨਾ ਭਰਨ ‘ਤੇ ਹੁਣ ਬੈਂਕਾਂ ਮੋਬਾਇਲ ਜਾਂ ਲੈਪਟਾਪ ਲਾੱਕ ਨਹੀਂ ਕਰ ਸਕਦੀਆਂ

– ਗਾਹਕਾਂ ਨਾਲ ਮਾੜੀ ਭਾਸ਼ਾ ਨਹੀਂ ਵਰਤ ਸਕਦੇ ਬੈਂਕਾਂ ਦੇ ਰਿਕਵਰੀ ਏਜੰਟ ਜਾਂ ਏਜੰਸੀਆਂ

ਚੰਡੀਗੜ੍ਹ, 9 ਅਗਸਤ, Gee98 News service-

-ਪਰਸਨਲ ਲੋਨ,ਹੋਮ ਲੋਨ ਜਾਂ ਕਾਰ ਲੋਨ ਨਾ ਭਰ ਸਕਣ ਵਾਲੇ ਗਾਹਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਲਈ ਭਾਰਤੀ ਰਿਜ਼ਰਵ ਬੈਂਕ ਨੇ ਨਵੇਂ ਹੁਕਮ ਜਾਰੀ ਕੀਤੇ ਹਨ। RBI ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਬੈਂਕ ਜਾਂ ਵਿੱਤੀ ਸੰਸਥਾ ਪਰਸਨਲ ਲੋਨ, ਹੋਮ ਲੋਨ ਜਾਂ ਕਾਰ ਲੋਨ ਦੀ ਵਸੂਲੀ ਲਈ ਕਰਜ਼ਦਾਰ ਦੇ ਮੋਬਾਈਲ ਫੋਨ, ਲੈਪਟਾਪ ਜਾਂ ਟੈਬਲੇਟ ਨੂੰ ਸਾਫਟਵੇਅਰ ਦੀ ਮਦਦ ਨਾਲ ਲਾੱਕ ਜਾਂ ਡਿਸਏਬਲ ਨਹੀਂ ਕਰ ਸਕਦਾ। RBI ਦੇ ਨਵੇਂ ਹੁਕਮਾਂ ਅਨੁਸਾਰ ਕਰਜ਼ਾ ਦੇਣ ਵਾਲੀ ਬੈਂਕ ਆਪਣੇ ਗ੍ਰਾਹਕ ਦੇ ਕਿਸੇ ਡਿਜੀਟਲ ਡਿਵਾਈਸ ਨੂੰ ਇੱਕ ਸ਼ਰਤ ‘ਤੇ ਹੀ ਡਿਸਏਬਲ ਜਾਂ ਲਾੱਕ ਕਰ ਸਕਦੀ ਹੈ ਜੇਕਰ ਉਹ ਡਿਜੀਟਲ ਡਿਵਾਈਸ ਜਿਵੇਂ ਮੋਬਾਈਲ ਜਾਂ ਲੈਪਟਾਪ ਗ੍ਰਾਹਕ ਨੇ ਖੁਦ ਉਸੇ ਬੈਂਕ ਜਾਂ ਕੰਪਨੀ ਤੋਂ ਲੋਨ ‘ਤੇ ਖਰੀਦਿਆ ਹੋਵੇ, ਜੇਕਰ ਕੋਈ ਗ੍ਰਾਹਕ ਕਿਸੇ ਬੈਂਕ ਤੋਂ ਲੋਨ ਕਿਸੇ ਹੋਰ ਚੀਜ਼ ਲਈ ਲੈਂਦਾ ਹੈ ਤਾਂ ਉਸ ਗ੍ਰਾਹਕ ਦੇ ਡਿਜੀਟਲ ਡਿਵਾਈਸ ਨੂੰ ਲਾੱਕ ਜਾਂ ਡਿਸਏਬਲ ਨਹੀਂ ਕੀਤਾ ਜਾ ਸਕਦਾ। ਆਰਬੀਆਈ ਨੇ ਇਹ ਹੁਕਮ ਵੀ ਦਿੱਤੇ ਹਨ ਕਿ ਜੇਕਰ ਕਿਸੇ ਡਿਫਾਲਟਰ ਗ੍ਰਾਹਕ ਦਾ ਫੋਨ, ਲੈਪਟਾਪ ਜਾਂ ਟੇਬਲੈੱਟ ਲੋਨ ‘ਤੇ ਖਰੀਦਿਆ ਹੋਵੇ ਤਾਂ ਵੀ ਬੈਂਕ ਇਹਨਾਂ ਡਿਜੀਟਲ ਡਿਵਾਈਸਾਂ ਨੂੰ ਸਿੱਧੇ ਬੰਦ ਨਹੀਂ ਕਰ ਸਕਦੀ ਸਗੋਂ ਸਬੰਧਿਤ ਬੈਂਕ ਨੂੰ ਇੱਕ ਤਰੀਕਾ ਅਪਣਾਉਣਾ ਹੋਵੇਗਾ। ‌RBI ਦੇ ਮੁਤਾਬਕ ਮੋਬਾਇਲ ਫੋਨ ਦੀਆਂ ਜ਼ਰੂਰੀ ਸੇਵਾਵਾਂ ਕਦੇ ਵੀ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਜਿਹਨਾਂ ਵਿੱਚ ਇਨਕਮਿੰਗ ਕਾਲ, SMS ਤੇ ਐਮਰਜੈਂਸੀ SOS ਫਿਊਚਰ ਸ਼ਾਮਿਲ ਹਨ। ਆਰਬੀਆਈ ਨੇ ਕਿਹਾ ਕਿ ਲੋਨ ਬਕਾਇਆ ਹੋਣ ਦੀ ਸਥਿਤੀ ਵਿੱਚ ਵੀ ਇਹ ਸੇਵਾਵਾਂ ਚਾਲੂ ਰੱਖਣੀਆਂ ਹੋਣਗੀਆਂ।

Gee98 Ads

                                                    ਦੱਸ ਦੇਈਏ ਕਿ ਲੰਮੇ ਸਮੇਂ ਤੋਂ ਗ੍ਰਾਹਕਾਂ ਦੀਆਂ ਇਹ ਸ਼ਿਕਾਇਤਾਂ ਆ ਰਹੀਆਂ ਸਨ ਕਿ ਰਿਕਵਰੀ ਏਜੰਸੀਆਂ ਜਾਂ ਬੈਂਕ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਆਰਬੀਆਈ ਨੇ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਬੈਂਕ ਆਪਣੇ ਕਰਮਚਾਰੀਆਂ ਜਾਂ ਰਿਕਵਰੀ ਏਜੰਸੀਆਂ ਦੇ ਨਾਲ ਕਰਜ਼ਦਾਰ ਜਾਂ ਗਰਾਂਟਰ ਦੀ ਨਿੱਜੀ ਜਾਣਕਾਰੀ ਬਹੁਤ ਸੀਮਤ ਦਾਇਰੇ ਵਿੱਚ ਹੀ ਸਾਂਝੀ ਕਰੇ, ਬੈਂਕ ਵੱਲੋਂ ਆਪਣੇ ਕਰਮਚਾਰੀਆਂ ਜਾਂ ਰਿਕਵਰੀ ਏਜੰਸੀਆਂ ਨੂੰ ਆਪਣੇ ਗ੍ਰਾਹਕਾਂ ਦੀ ਕੇਵਲ ਇੰਨੀ ਕੁ ਜਾਣਕਾਰੀ ਹੀ ਦਿੱਤੀ ਜਾਵੇ ਜੋ ਲੋਨ ਰਿਕਵਰੀ ਲਈ ਜ਼ਰੂਰੀ ਹੋਵੇ। ਭਾਰਤੀ ਰਿਜ਼ਰਵ ਬੈਂਕ ਦੇ ਇਹ ਹੁਕਮ ਹੈ 1 ਜਨਵਰੀ 2027 ਤੋਂ ਲਾਗੂ ਮੰਨੇ ਜਾਣਗੇ ਜਿਸ ਤੋਂ ਬਾਅਦ ਕੋਈ ਵੀ ਬੈਂਕ ਜਾਂ ਰਿਕਵਰੀ ਏਜੰਸੀ ਆਪਣੇ ਗ੍ਰਾਹਕ ਦਾ ਪਰਸਨਲ ਡਾਟਾ, ਫੋਟੋ ਜਾਂ ਹੋਰ ਜ਼ਰੂਰੀ ਜਾਣਕਾਰੀ ਸਰਵਜਨਕ ਨਹੀਂ ਕਰ ਸਕਦੀ। ਨਵੇਂ ਨਿਯਮਾਂ ਤਹਿਤ ਰਿਕਵਰੀ ਏਜੰਟ ਆਪਣੇ ਕਿਸੇ ਗ੍ਰਾਹਕ ਨੂੰ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਹੀ ਫੋਨ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਰਿਕਵਰੀ ਏਜੰਟ ਮਾੜੀ ਭਾਸ਼ਾ ਵਰਤਦਾ ਹੈ ਤਾਂ ਗ੍ਰਾਹਕ ਪਹਿਲਾਂ ਬੈਂਕ ਦੇ ਨੋਡਲ ਅਫਸਰ ਨੂੰ ਸ਼ਿਕਾਇਤ ਕਰੇਗਾ, ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਭਾਰਤੀ ਰਿਜ਼ਰਵ ਬੈਂਕ ਦੇ ਪੋਰਟਲ ‘ਤੇ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।

error: Content is protected !!