Skip to main content

Gee 98News

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਬਾਲ ਸ਼ਾਇਰਾਂ ਦੀ ਸਾਹਿਤ ਸਿਰਜਣ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ

ਬਰਨਾਲਾ,9 ਅਗਸਤ (ਨਿਰਮਲ ਸਿੰਘ ਪੰਡੋਰੀ)-

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਸਾਉਣ ਮਹੀਨੇ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਬਰਨਾਲਾ ਦੇ ਉੱਘੇ ਮਾਲਵਿੰਦਰ ਸ਼ਾਇਰ ਦੀ ਬੇਵਕਤੀ ਮੌਤ ‘ਤੇ ਅਫਸੋਸ ਅਤੇ ਸ਼ਰਧਾਂਜਲੀ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਉਹਨਾਂ ਦੱਸਿਆ ਕਿ ਸਭਾ ਵੱਲੋਂ ਸਾਹਿਤ ਸਿਰਜਣਾ ਨਾਲ ਜੁੜੇ ਬੱਚਿਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਬੱਚਿਆਂ ਤੋਂ ਉਨ੍ਹਾਂ ਦੁਆਰਾ ਲਿਖੀਆ 10-10 ਕਵਿਤਾਵਾਂ ਮੰਗਵਾਈਆਂ ਗਈਆਂ ਸਨ। ਉਨ੍ਹਾਂ ਦੀਆਂ ਸਾਰੇ ਮੈਂਬਰ ਸਾਹਿਬਾਨ ਨੇ ਸ਼ਬਦ ਜੋੜ ਦਰੁੱਸਤੀਆਂ ਕੀਤੀਆਂ ਗਈਆਂ। ਉਨ੍ਹਾਂ ਦੀ ਕਵਿਤਾਵਾਂ ਦੀ ਲੈਅ , ਸ਼ਬਦਾਵਲੀ ਦੀ ਚੋਣ, ਵਿਸ਼ਿਆਂ ਦੀ ਚੋਣ, ਸਮਾਜਿਕ ਮੁੱਦਿਆਂ ਪ੍ਰਤੀ ਚੇਤਨਤਾ, ਆਦਿ ਉੱਤੇ ਵਿਚਾਰ ਚਰਚਾ ਕੀਤੀ ਗਈ। ਬੱਚਿਆਂ ਨੇ ਇੱਕ ਦੂਸਰੇ ਦੀ ਕਵਿਤਾ ਉੱਪਰ ਅਲੋਚਨਾਤਮਕ ਅਤੇ ਸੁਲੋਚਨਾਤਮਕ ਆਪਣੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ । ਬੱਚਿਆਂ ਦੀਆਂ ਉਨ੍ਹਾਂ ਰਚਨਾਵਾਂ ਨੂੰ ਸੋਧਿਆ ਗਿਆ।

                                                     ਇਸ ਮੌਕੇ ਸੁਖਮਨ ਸ਼ਰਮਾ, ਸਿਮਰਪ੍ਰੀਤ ਕੌਰ, ਲਵਦੀਪ ਕੌਰ, ਮੰਨਤ, ਖੁਸ਼ਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਅਹਿਸਾਸ ਗਰਗ, ਜਸਕਰਨ ਸਿੰਘ ਹਾਂਸ, ਹਰਸ਼ਕਿਤਾ, ਹੁਸਨਪ੍ਰੀਤ ਕੌਰ ਆਦਿ 10 ਬਾਲ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਸਭਾ ਵੱਲੋਂ ਸੰਪਾਦਿਤ ਕੀਤੀ ਜਾ ਰਹੀ ਬਾਲ ਸ਼ਾਇਰਾਂ ਦੀ ਸਾਂਝੀ ਕਾਵਿ ਪੁਸਤਕ ਵਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਸਕੂਲ ਪ੍ਰਿੰਸੀਪਲ ਸ੍ਰੀ ਹਰੀਸ਼ ਕੁਮਾਰ ਜੀ ਨੇ ਬੱਚਿਆਂ ਨੂੰ ਮਿਹਨਤ,ਲਗਨ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਸੰਬੰਧੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਪੁੰਗਰਦੀਆਂ ਕਲਮਾਂ ਨੂੰ ਸ਼ੁਭ ਇੱਛਾਵਾਂ ਅਤੇ ਵਧਾਈ ਦਿੱਤੀ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਖਜ਼ਾਨਚੀ ਸੁਖਪਾਲ ਕੌਰ ਬਾਠ ਨੇ ਬੱਚਿਆਂ ਨੂੰ ਸਿਰਜਣਾ ਦੇ ਨਵੇਂ ਨੁਕਤਿਆਂ ਵਾਰੇ ਜਾਗਿ੍ਤ ਕੀਤਾ।ਇਸ ਸਮਾਗਮ ਤੋਂ ਬਾਅਦ ਸਭਾ ਦੀ ਮੀਟਿੰਗ ਕੀਤੀ ਗਈ। ਗੁਰਜੀਤ ਕੌਰ ਰਾਣੂ ਨੂੰ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਸਤੰਬਰ ਮਹੀਨੇ ਦੇ ਸਲਾਨਾ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸਭਾ ਦੀ ਪ੍ਰਬੰਧਕੀ ਟੀਮ ‘ਚੋ ਇਕਬਾਲ ਕੌਰ ਉਦਾਸੀ, ਜਸਪ੍ਰੀਤ ਕੌਰ ਬੱਬੂ, ਨਰਿੰਦਰ ਕੌਰ, ਰਜਿੰਦਰ ਕੌਰ, ਬਲਵੀਰ ਕੌਰ, ਗੁਰਜੀਤ ਕੌਰ ਰਾਣੂ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Gee98 Ads
error: Content is protected !!