Skip to main content

Gee 98News

ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆ ਕੇ ਚੋਣ ਕੈਂਪੇਨ ਦੀ ਸ਼ੁਰੂਆਤ ਕਰਨਗੇ

ਚੰਡੀਗੜ੍ਹ, 20 ਅਗਸਤ, Gee98 News service-

-ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲਈ ਚੋਣ ਕੈਂਪੇਨ ਅਗਲੇ ਮਹੀਨੇ ਸ਼ੁਰੂ ਕਰੇਗੀ ਜਿਸ ਲਈ ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ। ਇਸ ਦੌਰਾਨ ਰਾਹੁਲ ਗਾਂਧੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪੰਜਾਬ ‘ਚ ਕਾਂਗਰਸ ਦੀ ਚੋਣ ਕੈਂਪੇਨ ਦੀ ਸ਼ੁਰੂਆਤ ਕਰਨਗੇ। ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਪੂਰੇ ਪੰਜਾਬ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਮਾਲਵਾ, ਮਾਝਾ ਤੇ ਦੁਆਬਾ ‘ਚ ਪਾਰਟੀ ਵਰਕਰਾਂ ਅਤੇ ਇੰਚਾਰਜਾਂ ਨਾਲ ਮੁਲਾਕਾਤ ਕਰਨਗੇ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਪੰਜਾਬ ‘ਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਆਪਸੀ ਮਨਮੁਟਾਵ ਨੂੰ ਦੂਰ ਕਰਨ ਲਈ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ‘ਚ ਸਾਰੇ ਨੇਤਾਵਾਂ ਨੂੰ ਇੱਕਜੁੱਟ ਦਿਖਾਉਣ ਲਈ ਪੰਜਾਬ ‘ਚ ਇੱਕ “ਏਕਤਾ ਬੱਸ ਯਾਤਰਾ” ਕੱਢਣ ਦੀ ਯੋਜਨਾ ਵੀ ਹੈ।

error: Content is protected !!