Gee 98News

ਸਿਆਸੀ ਇਮਨਦਾਰੀ ਦੇ ਅਰਥ ਬਦਲੇ ਦਰਬਾਰਾ ਸਿੰੰਘ ਗੁਰੂ ਨੇ ..!

ਬਰਨਾਲਾ, 03 ਫਰਵਰੀ (ਨਿਰਮਲ ਸਿੰਘ ਪੰਡੋਰੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਨੇੜਤਾ ਰੱਖਣ ਵਾਲੇ ਦਰਬਾਰਾ ਸਿੰਘ ਗੁਰੂ ਦੀ ਸਿਆਸੀ ਟਪੂਸੀ ਨੂੰ ਰਾਜਨੀਤਕ ਹਲਕਿਆਂ ’ਚ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਭਾਵੇਂ ਕਿ ਗੁਰੂ ਨੇ ਅਜੇ ਅਕਾਲੀ ਦਲ ਤੋਂ ਅਸਤੀਫ਼ਾ ਹੀ ਦਿੱਤਾ ਹੈ ਪ੍ਰੰਤੂ ਉਨਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚਿਆਂ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਅਕਾਲੀ ਦਲ ਦੀ ਸਰਕਾਰ ਮੌਕੇ ‘‘ਸਾਈਡ ਸੀਐਮ’’ ਦੀ ਭੂਮਿਕਾ ’ਚ ਰਹਿਣ ਵਾਲਾ ਵਿਅਕਤੀ ਜੇਕਰ ਪਾਰਟੀ ਦੇ ਸੰਘਰਸ਼ ਵਾਲੇ ਦਿਨਾਂ ’ਚ ਸਾਥ ਛੱਡ ਦੇਵੇ ਤਾਂ ਅਜਿਹੇ ਹਾਲਾਤਾਂ ’ਚ ਰਾਜਨੀਤਕ ਇਮਾਨਦਾਰੀ ਦੇ ਨਵੇਂ ਅਰਥ ਲੱਭਣੇ ਪੈਣਗੇ। ਚਰਚਾ ਤਾਂ ਇਹ ਵੀ ਹੈ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਹਲਕਿਆਂ ਤੋਂ ਚੋਣ ਜਿੱਤ ਜਾਂਦੇ ਹਨ ਤਾਂ ਭਦੌੜ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਗੁਰੂ ਨੂੰ ਉਮੀਦਵਾਰ ਬਣਾਇਆ ਜਾਵੇਗਾ, ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਚੰਨੀ ਦੀ ਖ਼ਾਤਰ ਆਪਣੀ ਸਿਆਸੀ ਬਲੀ ਦੇਣ ਵਾਲੇ ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਬਾਲੀਆ ਅਤੇ ਟਿਕਟ ਦੇ ਹੋਰ ਦਾਅਵੇਦਾਰ ਕਾਂਗਰਸੀ ਆਗੂ ਗੁਰੂ ਦੀ ਅਗਵਾਈ ਕਬੂੁਲਣਗੇ ਜਾਂ ਨਹੀਂ।

error: Content is protected !!