Gee 98News

ਸਰਕਾਰੀ ਸਕੀਮ ਦਾ ਗਲਤ ਤਰੀਕੇ ਦੇ ਨਾਲ ਫਾਇਦਾ ਚੁੱਕਣ ਵਾਲਿਆਂ ਦੀ ਹੁਣ ਖ਼ੈਰ ਨਹੀਂ

NIRMAL SINGH PANDORI

ਪੰਜਾਬ ਸਰਕਾਰ ਦੇ ਵਲੋਂ ਅੱਜ ਸਖ਼ਤ ਫ਼ੈਸਲਾ ਲੈਂਦੇ ਹੋਏ ਕਿਹਾ ਕਿ, ਜਿਨ੍ਹਾਂ ਨੇ ਵੀ ਜਾਅਲੀ ਰਾਸ਼ਨ ਕਾਰਡ ਬਣਾ ਕੇ, ਸਸਤਾ ਰਾਸ਼ਨ ਡਿਪੂਆਂ ਤੋਂ ਲਿਆ ਹੈ, ਉਨ੍ਹਾਂ ਦੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਅਗਲੇ ਦਿਨਾਂ ਵਿੱਚ ਕਾਰਵਾਈ ਕਰਕੇ ਦੋਸ਼ੀ ਜੇਲ੍ਹ ਭੇਜੇ ਜਾਣਗੇ। ਮਾਨ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ, ਗ਼ਰੀਬਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਬਖਸਿਆਂ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਾਡੀ ਸਰਕਾਰ ਸਖ਼ਤ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਮੰਤੀ ਨੇ ਕਿਹਾ ਕਿ, ਜਾਅਲੀ ਰਾਸ਼ਨ ਕਾਰਡਾਂ ਦੀ ਜਾਂਚ ਵਾਸਤੇ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਹਨ ਅਤੇ ਹੁਕਮ ਜਾਰੀ ਕੀਤੇ ਗਏ ਹਨ ਕਿ, ਜਾਅਲੀ ਰਾਸ਼ਨ ਕਾਰਡਾਂ ਦਾ ਪਤਾ ਲਗਾਇਆ ਜਾਵੇ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ, ਸਰਕਾਰੀ ਸਕੀਮ ਦਾ ਗਲਤ ਤਰੀਕੇ ਦੇ ਨਾਲ ਫਾਇਦਾ ਚੁੱਕਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਅਤੇ ਉਹ ਜੇਲ੍ਹ ਜਾਣ ਦੇ ਲਈ ਤਿਆਰ ਰਹਿਣ।

error: Content is protected !!