Gee 98News

ਲਓ ਜੀ ! ਹੁਣ ਸੁੱਟ ਦਿੱਤੀਆਂ ਕਲਮਾਂ ਸੂਬੇ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਨੇ…ਨਹੀਂ ਕਰਨਗੇ ਦਫ਼ਤਰੀ ਕੰਮ

ਲਓ ਜੀ ! ਹੁਣ ਸੁੱਟ ਦਿੱਤੀਆਂ ਕਲਮਾਂ ਸੂਬੇ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਨੇ…ਨਹੀਂ ਕਰਨਗੇ ਦਫ਼ਤਰੀ ਕੰਮ

ਬਰਨਾਲਾ 9 ਸਤੰਬਰ (ਨਿਰਮਲ ਸਿੰਘ ਪੰਡੋਰੀ)-

-ਸੀਡੀਪੀਓਜ਼ ਐਸੋਸੀਏਸ਼ਨ ਆਫ ਪੰਜਾਬ ਨੇ ਅੱਜ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਨੇ ਕੁਝ ਦਿਨ ਪਹਿਲਾਂ ਵਿਭਾਗ ਦੇ ਉੱਚ ਅਧਿਕਾਰੀਆਂ ਰਾਹੀਂ ਪੱਤਰ ਲਿਖ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 9 ਸਤੰਬਰ ਤੋਂ ਕਲਮ ਛੋਡ਼ ਹਡ਼ਤਾਲ ਕਰ ਦਿੱਤੀ ਜਾਵੇਗੀ। 6 ਸਤੰਬਰ ਨੂੰ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਵੀ ਹੋਈ ਜੋ ਬੇਸਿੱਟਾ ਰਹੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿਚ ਉੱਚ ਅਧਿਕਾਰੀਆਂ ਨੇ ਸੀਡੀਪੀਓਜ਼ ਦੀਆਂ ਮੰਗਾਂ ਪ੍ਰਤੀ ਕੋਈ ਠੋਸ ਹੁੰਗਾਰਾ ਭਰਨ ਦੀ ਬਜਾਏ ਲਾਰਾ ਲੱਪਾ ਲਾਉਣ ਦੀ ਨੀਤੀ ਹੀ ਅਪਣਾਈ ਰੱਖੀ ਜਿਸ ਤੋਂ ਬਾਅਦ ਸੀਡੀਪੀਓਜ਼ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹਡ਼ਤਾਲ ਸਬੰਧੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਦਫ਼ਤਰੀ ਕੰਮਕਾਜ ਬਿਲਕੁਲ ਠੱਪ ਰੱਖਿਆ ਜਾਵੇਗਾ। ਦੱਸ ਦਈਏ ਕਿ ਬੁਢਾਪਾ, ਵਿਧਵਾ ਅਤੇ ਪੈਨਸ਼ਨਾਂ ਸਬੰਧੀ ਹੋਰ ਸਾਰੇ ਕੰਮਕਾਜ ਇਸੇ ਵਿਭਾਗ ਨਾਲ ਸਬੰਧਤ ਹਨ ਅਤੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਪੋਸ਼ਣ ਆਹਾਰ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਖੁਰਾਕ ਵੀ ਇਨ੍ਹਾਂ ਅਫਸਰਾਂ ਰਾਹੀਂ ਹੀ ਦਿੱਤੀ ਜਾਂਦੀ ਹੈ ਜਿਸ ਕਰਕੇ ਹਡ਼ਤਾਲ ਦੌਰਾਨ ਬਜ਼ੁਰਗਾਂ ਸਮੇਤ ਇਨ੍ਹਾਂ ਲਾਭਪਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਪ੍ਰੰਤੂ ਸਰਕਾਰ ਕਿਸੇ ਵੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਣ ਵਾਲੀ ਹੜਤਾਲ ਦੌਰਾਨ ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਤੋਂ ਬਾਖ਼ੂਬੀ ਜਾਣੂੰ ਹੋਣ ਦੇ ਬਾਵਜੂਦ ਵੀ ਅਣਜਾਣ ਬਣ ਜਾਂਦੀ ਹੈ ਅਤੇ ਸਮੇਂ ਸਿਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕਰਦੀ ਜਿਸ ਕਰਕੇ ਮੁਲਾਜ਼ਮਾਂ/ਅਧਿਕਾਰੀਆਂ ਦੀ ਹੜਤਾਲ ਦਾ ਆਮ ਲੋਕਾਂ ਨੂੰ ਸੰਤਾਪ ਝੱਲਣਾ ਪੈਂਦਾ ਹੈ। ਮਜ਼ਦੂਰ ਯੂਨੀਅਨ ਦੇ ਆਗੂ ਭੋਲਾ ਸਿੰਘ ਕਲਾਲਮਾਜਰਾ, ਕਾਮਰੇਡ ਖੁਸ਼ੀਆ ਸਿੰਘ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸਰਕਾਰ ਸੀਡੀਪੀਓਜ਼ ਦੀ ਹੜਤਾਲ ਖਤਮ ਕਰਵਾਉਣ ਲਈ ਪਹਿਲਕਦਮੀ ਕਰੇ ਤਾਂ ਜੋ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਪੈਨਸ਼ਨ ਸਬੰਧੀ ਕੰਮਕਾਜ ਕਰਵਾਉਣ ਵਿਚ ਦਫਤਰਾਂ ‘ਚ ਕੋਈ ਪਰੇਸ਼ਾਨੀ ਨਾ ਆਵੇ।

Gee98 Ads
error: Content is protected !!